ਪੰਜਾਬ ਦੀ ਜੰਮਪਲ ਕਮਲਪ੍ਰੀਤ ਇੰਗਲੈਂਡ 'ਚ ਬਣੀ ਪਹਿਲੀ ਦਸਤਾਰਧਾਰੀ ਮਹਿਲਾ ਕੌਂਸਲਰ
Published : May 9, 2022, 1:36 pm IST
Updated : May 9, 2022, 1:36 pm IST
SHARE ARTICLE
kamalpreet Kaur
kamalpreet Kaur

ਕਮਲਪ੍ਰੀਤ ਮੋਗਾ ਜ਼ਿਲ੍ਹੇ ਦੀ ਰਹਿਣ ਵਾਲੀ ਹੈ ਤੇ ਉਹ ਪਿਛਲੇ ਦੋ ਦਹਾਕਿਆਂ ਤੋਂ ਇੰਗਲੈਂਡ ਸਥਿਤ ਹਿਲਿੰਗਡੌਨ ਬਰੋ ਵਿਚ ਰਹਿ ਰਹੀ ਹੈ।

 

ਮੋਗਾ - ਪੰਜਾਬ ਦੀ ਇਕ ਹੋਰ ਕੁੜੀ ਨੇ ਵਿਦੇਸ਼ ਵਿਚ ਮਾਣ ਵਧਾਇਆ ਹੈ। ਦਰਅਸਲ ਪੰਜਾਬ ਦੀ ਜੰਮਪਲ ਕਮਲਪ੍ਰੀਤ ਕੌਰ ਨੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਦੇ ਹਮਾਇਤੀ ਨੂੰ ਕਰਾਰੀ ਹਾਰ ਦੇ ਕੇ ਪਹਿਲੀ ਵਾਰ ਦਸਤਾਰਧਾਰੀ ਕੌਂਸਲਰ ਬਣਨ ਦਾ ਮਾਣ ਹਾਸਲ ਕੀਤਾ ਹੈ। ਕਮਲਪ੍ਰੀਤ ਮੋਗਾ ਜ਼ਿਲ੍ਹੇ ਦੀ ਰਹਿਣ ਵਾਲੀ ਹੈ ਤੇ ਉਹ ਪਿਛਲੇ ਦੋ ਦਹਾਕਿਆਂ ਤੋਂ ਇੰਗਲੈਂਡ ਸਥਿਤ ਹਿਲਿੰਗਡੌਨ ਬਰੋ ਵਿਚ ਰਹਿ ਰਹੀ ਹੈ।

EnglandEngland

ਕਲਮਪ੍ਰੀਤ ਨੇ ਵੁੱਡ ਐਂਡ ਵਾਰਡ ਤੋਂ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੇ ਸਮਰਥਕ ਨੂੰ 1100 ਵੋਟਾਂ ਦੇ ਫ਼ਰਕ ਨਾਲ ਹਰਾਇਆ ਹੈ। ਇਸ ਚੋਣ ਵਿਚ ਕਮਲਪ੍ਰੀਤ ਸਮੇਤ ਲੇਬਰ ਪਾਰਟੀ ਦੇ ਚਾਰ ਉਮੀਦਵਾਰਾਂ ਨੇ ਪ੍ਰਧਾਨ ਮੰਤਰੀ ਦੀ ਪਾਰਟੀ ਦੇ ਉਮੀਦਵਾਰਾਂ ਨੂੰ ਹਰਾ ਕੇ ਇਤਿਹਾਸ ਰਚਿਆ ਹੈ। ਜ਼ਿਕਰਯੋਗ ਹੈ ਕਿ ਲੰਡਨ ਵਿਚ ਪਹਿਲੀ ਦਸਤਾਰਧਾਰੀ ਕੌਂਸਲਰ ਬਣਨ ਦਾ ਮਾਣ ਹਾਸਲ ਕਰਨ ਵਾਲੀ ਕਮਲਪ੍ਰੀਤ ਕੌਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਸਿੱਖਿਆ ਹਾਸਲ ਕਰਨ ਮਗਰੋਂ ਇੰਗਲੈਂਡ ਚਲੀ ਗਈ ਸੀ, ਜਿੱਥੇ ਉਸ ਨੇ ਯੂਨੀਵਰਸਿਟੀ ਕਾਲਜ ਲੰਡਨ ਅਤੇ ਕੁਈਨਮੈਰੀ ਯੂਨੀਵਰਸਿਟੀ, ਲੰਡਨ ਤੋਂ ਉੱਚ ਸਿੱਖਿਆ ਹਾਸਲ ਕੀਤੀ।

Kamalpreet Kaur Kamalpreet Kaur

ਪੱਤਰਕਾਰ ਤੇ ਲੇਖਿਕਾ ਕਮਲਪ੍ਰੀਤ ਕੌਰ ਦਾ ਆਪਣੇ ਹਲਕੇ ਵਿਚ ਕਾਫ਼ੀ ਮਾਣ-ਸਤਿਕਾਰ ਹੈ। ਉਹ ਟਾਈਮਜ਼ ਆਫ਼ ਇੰਡੀਆ ’ਚ ਨਿਊਜ਼ ਐਡੀਟਰ ਰਹੀ ਹੈ ਤੇ ਹੁਣ ਆਕਾਸ਼ ਰੇਡੀਓ ਤੇ ਟੀਵੀ ਇੰਗਲੈਂਡ ਦੀ ਮੁੱਖ ਪ੍ਰਬੰਧਕ ਵਜੋਂ ਕਾਰਜਸ਼ੀਲ ਹੈ। ਇੰਗਲੈਂਡ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਦੀ ਅਗਵਾਈ ਹੇਠ ਕੋਮਲਪ੍ਰੀਤ ਨੂੰ ਸਿੱਖ ਭਾਈਚਾਰੇ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਥਾਨਕ ਲੋਕਾਂ ਦੀ ਹਮਾਇਤ ਮਿਲੀ ਹੈ।

ਉਸ ਦੀ ਜਿੱਤ ’ਤੇ ਇੰਗਲੈਂਡ ਵਸਦੇ ਭਾਰਤੀ ਭਾਈਚਾਰੇ ਨੇ ਖੁਸ਼ੀ ਮਨਾਈ ਹੈ। ਲੁਧਿਆਣਾ ਵਾਸੀ ਉਸ ਦੇ ਚਚੇਰੇ ਭਰਾ ਜਸਦੀਪ ਸਿੰਘ ਅਰੋੜਾ ਨੇ ਦੱਸਿਆ ਕਿ ਕਮਲਪ੍ਰੀਤ ਕੌਰ ਦੀ ਜਿੱਤ ਨਾਲ ਸਿਰਫ਼ ਪਰਿਵਾਰ ਜਾਂ ਪੰਜਾਬ ਦਾ ਹੀ ਨਹੀਂ, ਸਗੋਂ ਇੰਗਲੈਂਡ ਵਸਦੇ ਸਮੁੱਚੇ ਸਿੱਖ ਭਾਈਚਾਰੇ ਦਾ ਨਾਮ ਰੋਸ਼ਨ ਹੋਇਆ ਹੈ। ਕਮਲਪ੍ਰੀਤ ਨੂੰ ਵੱਖ ਵੱਖ ਸਭਾ ਸੁਸਾਇਟੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਸਨਮਾਨਿਆ ਗਿਆ ਹੈ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement