
10.670 ਕਿੱਲੋ ਹੈਰੋਇਨ ਦੇ 9 ਪੈਕੇਟ ਵੀ ਕੀਤੇ ਬਰਾਮਦ
ਅੰਮ੍ਰਿਤਸਰ : ਪਾਕਿਸਤਾਨ ਵਲੋਂ ਭਾਰਤ ਵਿਚ ਹੈਰੋਇਨ ਭੇਜਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ ਪਰ ਬੀ.ਐਸ.ਐਫ. ਵਲੋਂ ਮੁਸਤੈਦੀ ਨਾਲ ਪਾਕਿਸਤਾਨ ਤਸਕਰਾਂ ਦੀਆਂ ਇਨ੍ਹਾਂ ਕੋਸ਼ਿਸ਼ਾਂ ਨੂੰ ਨਾਕਾਮ ਕੀਤਾ ਜਾ ਰਿਹਾ ਹੈ।
Pakistani drone destroyed by BSF, heroin recovered
ਤਾਜ਼ਾ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਤੋਂ ਕੌਮਾਂਤਰੀ ਸਰਹੱਦ ਜ਼ਰੀਏ ਪਾਕਿਸਤਾਨੀ ਡਰੋਨ ਆ ਰਿਹਾ ਸੀ ਜਿਸ ਨੂੰ ਅੰਮ੍ਰਿਤਸਰ ਦੀ ਬੀ.ਐਸ.ਐਫ. ਨੇ ਫ਼ਾਇਰਿੰਗ ਕਰ ਕੇ ਤਬਾਹ ਕਰ ਦਿਤਾ ਹੈ। ਦੱਸ ਦੇਈਏ ਕਿ ਜਵਾਨਾਂ ਨੇ ਇਸ ਵਿਚੋਂ 9 ਸ਼ੱਕੀ ਪੈਕੇਟ ਹੈਰੋਇਨ ਦੇ ਬਰਾਮਦ ਕੀਤੇ ਹਨ ਜਿਨ੍ਹਾਂ ਦਾ ਵਜ਼ਨ 10.670 ਕਿਲੋਗ੍ਰਾਮ ਦੱਸਿਆ ਜਾ ਰਿਹਾ ਹੈ।
Pakistani drone destroyed by BSF, heroin recovered
ਇੰਨੀ ਵੱਡੀ ਮਾਤਰਾ ਵਿਚ ਇਹ ਹੈਰੋਇਨ ਭਾਰਤ ਅੰਦਰ ਦਾਖ਼ਲ ਹੋ ਰਹੀ ਸੀ ਪਰ ਬੀ.ਐਸ.ਐਫ. ਨੇ ਪਾਕਿਸਤਾਨੀ ਤਸਕਰਾਂ ਦੇ ਇਨ੍ਹਾਂ ਮਨਸੂਬਿਆਂ ਨੂੰ ਫੇਲ੍ਹ ਕਰਦੇ ਹੋਏ ਦੌਰਾਨ ਨੂੰ ਖਤਮ ਕਰ ਦਿਤਾ ਅਤੇ ਹੈਰੋਇਨ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ।