ਪੰਜਾਬ ਪੁਲਿਸ ਨੇ ਤਰਨਤਾਰਨ ਵਿਚ ਸੰਭਾਵੀ ਅਤਿਵਾਦੀ ਹਮਲੇ ਨੂੰ ਕੀਤਾ ਨਾਕਾਮ
Published : May 9, 2022, 6:55 am IST
Updated : May 9, 2022, 6:55 am IST
SHARE ARTICLE
image
image

ਪੰਜਾਬ ਪੁਲਿਸ ਨੇ ਤਰਨਤਾਰਨ ਵਿਚ ਸੰਭਾਵੀ ਅਤਿਵਾਦੀ ਹਮਲੇ ਨੂੰ ਕੀਤਾ ਨਾਕਾਮ

 

ਚੰਡੀਗੜ੍ਹ/ਤਰਨਤਾਰਨ, 8 ਮਈ (ਅਜੀਤ ਸਿੰਘ ਘਰਿਆਲਾ) : ਪੰਜਾਬ ਪੁਲਿਸ ਨੇ ਐਤਵਾਰ ਨੂੰ  ਦੋ ਜਣਿਆਂ ਨੂੰ  2.5 ਕਿਲੋ ਆਈਈਡੀ ਸਮੇਤ ਕਾਬੂ ਕਰ ਕੇ ਵੱਡੇ ਅਤਿਵਾਦੀ ਹਮਲੇ ਨੂੰ  ਨਾਕਾਮ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ |
ਗਿ੍ਫਤਾਰ ਕੀਤੇ ਵਿਅਕਤੀਆਂ ਦੀ ਪਛਾਣ ਬਲਜਿੰਦਰ ਸਿੰਘ ਉਰਫ ਬਿੰਦੂ (22) ਵਾਸੀ ਪਿੰਡ ਗੁੱਜਰਪੁਰਾ ਜ਼ਿਲ੍ਹਾ ਅਜਨਾਲਾ, ਅੰਮਿ੍ਤਸਰ ਅਤੇ ਜਗਤਾਰ ਸਿੰਘ ਉਰਫ ਜੱਗਾ (40) ਵਾਸੀ ਪਿੰਡ ਖਾਨੋਵਾਲ, ਅਜਨਾਲਾ, ਅੰਮਿ੍ਤਸਰ ਵਜੋਂ ਹੋਈ ਹੈ |
ਪੁਲਿਸ ਨੇ ਇਨ੍ਹਾਂ ਦੇ ਕਬਜੇ 'ਚੋਂ ਇਕ ਬਜਾਜ ਪਲੈਟੀਨਾ ਮੋਟਰਸਾਈਕਲ ਅਤੇ ਦੋ ਮੋਬਾਈਲ ਫੋਨ ਵੀ ਬਰਾਮਦ ਕੀਤੇ ਹਨ | ਬਿੰਦੂ ਅਜਨਾਲਾ ਦੇ ਇਕ ਨਿੱਜੀ ਹਸਪਤਾਲ ਵਿੱਚ ਨਰਸਿੰਗ ਅਸਿਸਟੈਂਟ ਵਜੋਂ ਕੰਮ ਕਰਦਾ ਸੀ, ਜਦਕਿ ਜੱਗਾ ਮਜਦੂਰ ਹੈ ਅਤੇ ਦੋਵੇਂ ਪੈਸੇ ਅਤੇ ਨਸ਼ੇ ਲਈ ਇਹ ਕੰਮ ਕਰ ਰਹੇ ਸਨ | ਇਹ ਘਟਨਾ ਪੰਜਾਬ ਪੁਲਿਸ ਦੇ ਇਨਪੁਟਸ ਦੇ ਬਾਅਦ ਹਰਿਆਣਾ ਪੁਲਿਸ ਦੁਆਰਾ ਕਰਨਾਲ ਤੋਂ ਇੱਕ ਮੈਟਲਿਕ ਕੇਸ (2.5 ਕਿਲੋਗ੍ਰਾਮ ਹਰੇਕ) ਅਤੇ ਇੱਕ ਪਿਸਤੌਲ ਨਾਲ ਭਰੇ ਤਿੰਨ ਆਈਈਡੀ ਦੀ ਬਰਾਮਦਗੀ ਦੇ ਨਾਲ ਚਾਰ ਵਿਅਕਤੀਆਂ ਨੂੰ  ਗਿ੍ਫਤਾਰ ਕਰਨ ਤੋਂ ਤਿੰਨ ਦਿਨ ਬਾਅਦ ਆਈ ਹੈ |
ਇਸ ਸਬੰਧੀ ਜਾਣਕਾਰੀ ਦਿੰਦਿਆਂ ਏਡੀਜੀਪੀ ਅੰਦਰੂਨੀ ਸੁਰੱਖਿਆ ਆਰਐਨ ਢੋਕੇ ਨੇ ਦੱਸਿਆ ਕਿ ਤਰਨਤਾਰਨ ਪੁਲਿਸ ਨੂੰ  ਗੁਪਤ ਸੂਚਨਾ ਮਿਲੀ ਸੀ ਕਿ ਬਿੰਦੂ ਅਤੇ ਜੱਗਾ ਧਮਾਕਾਖੇਜ ਸਮੱਗਰੀ ਲੈ ਕੇ ਨੌਸਹਿਰਾ ਪੰਨੂਆਂ ਇਲਾਕੇ ਵਿੱਚ ਘੁੰਮ ਰਹੇ ਹਨ ਅਤੇ ਇਲਾਕੇ ਵਿੱਚ ਲੋਕਾਂ ਵਿੱਚ ਦਹਿਸਤ ਫੈਲਾਉਣ ਲਈ ਧਮਾਕਾ ਕਰਨ ਦੀ ਯੋਜਨਾ ਬਣਾ ਰਹੇ ਹਨ | ਉਨ੍ਹਾਂ ਦੱਸਿਆ ਕਿ ਤੁਰੰਤ ਕਾਰਵਾਈ ਕਰਦੇ ਹੋਏ ਐਸਐਸਪੀ ਤਰਨਤਾਰਨ ਰਣਜੀਤ ਸਿੰਘ ਢਿੱਲੋਂ ਨੇ ਇਲਾਕੇ ਵਿੱਚ ਛਾਪੇਮਾਰੀ ਕਰਨ ਲਈ ਪੁਲੀਸ ਟੀਮਾਂ ਭੇਜੀਆਂ ਅਤੇ ਦੋਵੇਂ ਮੁਲਜਮਾਂ ਨੂੰ  ਧਾਤੂ ਦੇ ਡੱਬੇ ਵਿੱਚ ਇੱਕ ਆਈਈਡੀ ਸਮੇਤ ਉਸ ਸਮੇਂ ਗਿ੍ਫਤਾਰ ਕਰ ਲਿਆ ਗਿਆ ਜਦੋਂ ਉਹ ਖਾਲੀ ਥਾਂ ਤੋਂ ਬਰਾਮਦ ਕਰਕੇ ਮੋਟਰਸਾਈਕਲ 'ਤੇ ਜਾ ਰਹੇ ਸਨ |
ਐੱਸਐੱਸਪੀ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਮੁਲਜਮ ਆਪਣੇ ਸਾਥੀ ਦੀ ਪਛਾਣ ਜੋਬਨਜੀਤ ਸਿੰਘ ਉਰਫ ਜੋਬਨ ਵਾਸੀ ਅਜਨਾਲਾ ਦੇ ਅਵਾਣ ਵਸਾਊ ਦੇ ਕਹਿਣ 'ਤੇ ਆਈਈਡੀ ਬਰਾਮਦ ਕਰਨ ਲਈ ਗਏ ਸਨ | ਜੋਬਨਜੀਤ ਪਹਿਲਾਂ ਹੀ ਐਨਡੀਪੀਐਸ ਐਕਟ ਤਹਿਤ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਉਸ ਨੂੰ  ਭਗੌੜਾ ਕਰਾਰ ਦਿੱਤਾ ਗਿਆ ਹੈ |ਐਸਐਸਪੀ ਨੇ ਦੱਸਿਆ ਕਿ ਪੰਜਾਬ ਪੁਲਿਸ ਦੀ ਬੰਬ ਨਿਰੋਧਕ ਟੀਮ ਨੇ ਬਾਅਦ ਵਿੱਚ ਆਈਈਡੀ ਨੂੰ  ਨਕਾਰਾ ਕੀਤਾ, ਜਿਸ ਵਿੱਚ ਲਗਭਗ 1.5 ਕਿਲੋ ਆਰਡੀਐਕਸ ਸੀ | ਇਸ ਦੌਰਾਨ, ਪੁਲਿਸ ਥਾਣਾ ਸਰਹਾਲੀ ਵਿੱਚ ਅਸਲਾ ਐਕਟ ਦੀ ਧਾਰਾ 25, ਵਿਸਫੋਟਕ ਪਦਾਰਥ (ਸੋਧ) ਐਕਟ ਦੀ ਧਾਰਾ 3, 4 ਅਤੇ 5 ਅਤੇ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 120-ਬੀ ਦੇ ਤਹਿਤ ਇੱਕ ਐਫਆਈਆਰ ਨੰਬਰ 70 ਮਿਤੀ 08.05.2022 ਦਰਜ ਕੀਤੀ ਗਈ ਹੈ | ਥਾਣਾ ਸਰਹਾਲੀ ਤਰਨਤਾਰਨ ਵਿਖੇ ਦਰਜ ਕਰਕੇ ਅਗਲੇਰੀ ਜਾਂਚ ਜਾਰੀ ਹੈ |
08-02
08-02 --------------------------
    

 

SHARE ARTICLE

ਏਜੰਸੀ

Advertisement

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM

Encounter of the gangster who fired shots outside Pinky Dhaliwal's house — Romil Vohra killed.

24 Jun 2025 6:52 PM

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM
Advertisement