ਪੰਜਾਬ 'ਚ ਅਗੇਤੀ ਗਰਮੀ ਕਾਰਨ 33.28 ਲੱਖ ਮੀਟ੍ਰਿਕ ਟਨ ਘਟਿਆ ਕਣਕ ਦਾ ਉਤਪਾਦਨ 
Published : May 9, 2022, 2:03 pm IST
Updated : May 9, 2022, 2:03 pm IST
SHARE ARTICLE
Wheat Production
Wheat Production

2021 ਦੇ ਮੁਕਾਬਲੇ ਇਸ ਸਾਲ ਕਣਕ ਦੀ ਬਿਜਾਈ ਹੇਠਲਾ ਰਕਬਾ ਵੀ 35.14 ਲੱਖ ਹੈਕਟੇਅਰ ਤੋਂ ਘਟ ਕੇ ਹੋਇਆ 35.02 ਲੱਖ ਹੈਕਟੇਅਰ

ਰੀਬ 7200 ਕਰੋੜ ਰੁਪਏ ਦਾ ਹੋਇਆ ਨੁਕਸਾਨ
ਚੰਡੀਗੜ੍ਹ :
ਇਸ ਵਾਰ ਮੌਸਮ ਦੀ ਮਾਰ ਕਣਕ ਦੀ ਫ਼ਸਲ ਨੂੰ ਪਈ ਹੈ। ਅਗੇਤੀ ਗਰਮੀ ਕਾਰਨ ਦਾਣੇ ਸੁੰਗੜ ਗਏ ਹਨ ਜਿਸ ਕਾਰਨ ਕਣਕ ਦੇ ਝਾੜ ਵਿਚ ਪ੍ਰਤੀ ਏਕੜ ਘੱਟੋ-ਘੱਟ ਪੰਜ ਕੁਇੰਟਲ ਦਾ ਫਰਕ ਆਇਆ ਹੈ। ਪੰਜਾਬ ਦੀਆਂ ਮੰਡੀਆਂ, ਜਿਨ੍ਹਾਂ ਵਿੱਚ ਪਿਛਲੇ ਸਾਲ 133.28 ਲੱਖ ਮੀਟ੍ਰਿਕ ਟਨ ਤੋਂ ਵੱਧ ਕਣਕ ਸਟੋਰ ਕੀਤੀ ਗਈ ਸੀ, ਹੁਣ ਸੀਜ਼ਨ ਖ਼ਤਮ ਹੋਣ ਦੇ ਨੇੜੇ ਹੈ ਅਤੇ ਹੁਣ ਤੱਕ ਸਿਰਫ਼ 101 ਲੱਖ ਮੀਟ੍ਰਿਕ ਟਨ ਹੀ ਸਟੋਰ ਕੀਤਾ ਗਿਆ ਹੈ। ਇਹ ਪਿਛਲੇ ਸਾਲ ਨਾਲੋਂ 32.28 ਲੱਖ ਮੀਟ੍ਰਿਕ ਟਨ ਘੱਟ ਹੈ। ਇਸ ਵਾਰ ਮੌਸਮ ਕਾਰਨ ਕਣਕ ਦੀ ਪੈਦਾਵਾਰ ਘਟੀ ਹੈ।

Wheat YieldWheat Yield

ਮੰਡੀਆਂ ਵਿੱਚ ਕਣਕ ਦੀ ਘੱਟ ਆਮਦ ਅਤੇ ਖਰੀਦ ਵਿੱਚ ਗਿਰਾਵਟ ਕਾਰਨ ਇਸ ਸੀਜ਼ਨ ਵਿੱਚ 7200 ਕਰੋੜ ਰੁਪਏ ਦਾ ਵਿੱਤੀ ਨੁਕਸਾਨ ਹੋਣ ਦੀ ਸੰਭਾਵਨਾ ਹੈ। ਇਸ ਘਾਟੇ ਨੇ ਮੰਡੀਆਂ ਵਿੱਚ ਹੇਠਲੇ ਪੱਧਰ ਤੋਂ ਲੈ ਕੇ ਉਪਰਲੇ ਪੱਧਰ ਤੱਕ ਸਭ ਨੂੰ ਪ੍ਰਭਾਵਿਤ ਕੀਤਾ ਹੈ। ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ, ਮੰਡੀ ਬੋਰਡਾਂ ਤੋਂ ਲੈ ਕੇ ਟਰਾਂਸਪੋਰਟਰ ਤੱਕ ਸਾਰੇ ਹੀ ਨੁਕਸਾਨ ਕਾਰਨ ਪ੍ਰਭਾਵਿਤ ਹੋਏ ਹਨ। ਇਸ ਵਾਰ ਸਾਰਿਆਂ ਦੀ ਕਮਾਈ ਘੱਟ ਗਈ ਹੈ।

Grain MarketGrain Market

ਇੱਕ ਕਿਸਾਨ ਨੂੰ ਇੱਕ ਕੁਇੰਟਲ ਕਣਕ ਲਈ 2,015 ਰੁਪਏ, ਪੰਜਾਬ ਮੰਡੀ ਬੋਰਡ ਨੂੰ 121 ਰੁਪਏ, ਇੱਕ ਆੜ੍ਹਤੀਆ ਨੂੰ 45.83 ਰੁਪਏ, ਇੱਕ ਮਜ਼ਦੂਰ ਨੂੰ 24.58 ਰੁਪਏ ਅਤੇ ਸਟੋਰੇਜ਼ ਲਈ ਇੱਕ ਟਰਾਂਸਪੋਰਟਰ ਨੂੰ 27.81 ਰੁਪਏ ਦਿੱਤੇ ਜਾਂਦੇ ਹਨ। ਮੰਡੀ ਬੋਰਡ ਦੇ ਅਧਿਕਾਰੀਆਂ ਅਨੁਸਾਰ ਇਸ ਵਾਰ ਮੰਡੀਆਂ ਵਿੱਚ ਕਣਕ ਦੀ ਕਮੀ ਕਾਰਨ ਕਰੀਬ 7200 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

wheat production wheat production

ਇਸ ਤੋਂ ਇਲਾਵਾ 2021 ਦੇ ਮੁਕਾਬਲੇ ਇਸ ਸਾਲ ਕਣਕ ਦੀ ਬਿਜਾਈ ਹੇਠਲਾ ਰਕਬਾ ਵੀ ਘੱਟ ਰਿਹਾ ਹੈ। ਪਿਛਲੇ ਸਾਲ ਕਣਕ ਦਾ ਰਕਬਾ 35.14 ਲੱਖ ਹੈਕਟੇਅਰ ਸੀ ਜੋ ਇਸ ਸਾਲ 35.02 ਲੱਖ ਹੈਕਟੇਅਰ ਹੋ ਗਿਆ ਹੈ। 2008 ਤੋਂ ਬਾਅਦ ਇਹ ਦੂਜੀ ਵਾਰ ਹੈ ਜਦੋਂ ਕਣਕ ਦੇ ਝਾੜ ਵਿੱਚ ਇੰਨੀ ਵੱਡੀ ਗਿਰਾਵਟ ਆਈ ਹੈ। ਸਾਲ 2008 'ਚ ਭਾਰੀ ਗਿਰਾਵਟ ਕਾਰਨ ਉਸ ਸਮੇਂ ਦੀ ਕੇਂਦਰ ਸਰਕਾਰ ਨੇ ਨਿੱਜੀ ਖਰੀਦ 'ਤੇ ਪੂਰਨ ਤੌਰ 'ਤੇ ਰੋਕ ਲਗਾ ਦਿੱਤੀ ਸੀ ਪਰ ਬਾਅਦ 'ਚ ਵੱਡੀਆਂ ਕੰਪਨੀਆਂ ਦੇ ਦਬਾਅ ਹੇਠ ਕੇਂਦਰ ਸਰਕਾਰ ਨੇ ਸਿਰਫ 25 ਹਜ਼ਾਰ ਟਨ ਕਣਕ ਹੀ ਖਰੀਦਣ ਦੀ ਇਜਾਜ਼ਤ ਦਿੱਤੀ ਸੀ।

wheatwheat

ਸੂਬੇ ਦੇ ਖੇਤੀਬਾੜੀ ਵਿਭਾਗ ਵੱਲੋਂ ਹਾਲ ਹੀ ਵਿੱਚ ਫ਼ਸਲ ਦੀ ਵਾਢੀ ਦੇ ਅੰਕੜਿਆਂ ਅਨੁਸਾਰ ਕਣਕ ਦੇ ਝਾੜ ਵਿੱਚ ਔਸਤਨ ਪੰਜ ਕੁਇੰਟਲ ਪ੍ਰਤੀ ਹੈਕਟੇਅਰ ਦੀ ਕਮੀ ਆਈ ਹੈ। ਸੂਬੇ ਵਿੱਚ ਪਿਛਲੇ ਸਾਲ 48.68 ਕੁਇੰਟਲ ਪ੍ਰਤੀ ਹੈਕਟੇਅਰ ਕਣਕ ਦਾ ਉਤਪਾਦਨ ਹੋਇਆ ਸੀ। ਪਿਛਲੇ ਸਾਲ ਪੰਜਾਬ ਦੀ ਕੁੱਲ ਕਣਕ ਦੀ ਪੈਦਾਵਾਰ 171 ਲੱਖ ਟਨ ਦੇ ਕਰੀਬ ਸੀ।

ਇਸ ਕਾਰਨ 132 ਲੱਖ ਟਨ ਕਣਕ ਦੀ ਖਰੀਦ ਦਾ ਟੀਚਾ ਜੋ ਮਿੱਥਿਆ ਗਿਆ ਸੀ, ਉਹ ਵੀ ਪਿੱਛੇ ਰਹਿ ਗਿਆ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਮੰਡੀਆਂ ਵਿੱਚ ਕਣਕ ਦੀ ਆਮਦ ਘੱਟ ਹੋਣ ਦਾ ਇੱਕ ਕਾਰਨ ਇਹ ਵੀ ਹੈ ਕਿ ਇਸ ਵਾਰ ਕਈ ਕਿਸਾਨਾਂ ਨੇ ਆਪਣੀ ਫ਼ਸਲ ਮੰਡੀਆਂ ਵਿੱਚ ਵੇਚਣ ਦੀ ਬਜਾਏ ਆਪਣੇ ਪੱਧਰ ’ਤੇ ਹੀ ਸਟੋਰ ਕਰ ਲਈ ਹੈ। ਕਿਸਾਨਾਂ ਦਾ ਮੰਨਣਾ ਹੈ ਕਿ ਉਹ ਆਫ ਸੀਜ਼ਨ 'ਚ ਸਟੋਰ ਕੀਤੀ ਕਣਕ ਨਿੱਜੀ ਕੰਪਨੀਆਂ ਨੂੰ ਮਹਿੰਗੇ ਭਾਅ 'ਤੇ ਵੇਚਣਗੇ।
 

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement