
ਪਰਿਵਾਰ ਦਾ ਇਲਜ਼ਾਮ, ਕਾਲਜ ਦੇ ਵਾਰਡਨ ਤੋਂ ਦੁਖੀ ਹੋ ਕੇ ਚੁੱਕਿਆ ਕਦਮ
Punjab News: ਮੁਹਾਲੀ ਦੇ ਨਿੱਜੀ ਕਾਲਜ ਵਿਚ ਪੜ੍ਹਦੇ ਵਿਦਿਆਰਥੀ ਨੇ ਕਮਰੇ ਵਿਚ ਫਾਹਾ ਲੈ ਕੀਤੀ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਪਛਾਣ ਨਿਤਿਨ ਵਾਸੀ ਭਵਾਨੀ (ਹਰਿਆਣਾ) ਵਜੋਂ ਹੋਈ ਹੈ, ਜੋ ਕਿ ਇਕ ਭੈਣ ਦਾ ਇਕਲੌਤਾ ਭਰਾ ਸੀ। ਮ੍ਰਿਤਕ ਪਹਿਲੇ ਸਾਲ ਦਾ ਵਿਦਿਆਰਥੀ ਸੀ, ਉਸ ਦੇ ਪਿਤਾ ਸ਼ੀਸ਼ ਰਾਮ ਦਾ ਇਲਜ਼ਾਮ ਹੈ ਕਿ ਨਿਤਿਨ ਕਾਲਜ ਦੇ ਵਾਰਡਨ ਤੋਂ ਦੁਖੀ ਸੀ, ਜਿਸ ਕਾਰਨ ਉਸ ਨੇ ਅਜਿਹਾ ਕਦਮ ਚੁੱਕਿਆ ਹੈ।
ਇਸ ਦੇ ਨਾਲ ਹੀ ਪਰਿਵਾਰ ਨੇ ਹਤਿਆ ਦਾ ਖਦਸ਼ਾ ਵੀ ਜਤਾਇਆ ਹੈ। ਪਰਿਵਾਰ ਨੇ ਦਸਿਆ ਕਿ ਬੀਤੇ ਦਿਨ ਹੀ ਨਿਤਿਨ ਦੀ ਉਨ੍ਹਾਂ ਨਾਲ ਗੱਲ ਹੋਈ ਸੀ ਅਤੇ ਉਸ ਨੇ 10 ਮਈ ਨੂੰ ਘਰ ਆਉਣਾ ਸੀ ਪਰ ਇਸ ਤੋਂ ਪਹਿਲਾਂ ਹੀ ਉਸ ਨੇ ਇਹ ਕਦਮ ਚੁੱਕ ਲਿਆ।
ਮ੍ਰਿਤਕ ਦੇ ਦੋਸਤਾਂ ਨੇ ਦਸਿਆ ਕਿ ਐਡਮਿਟ ਕਾਰਡ ਨਾ ਮਿਲਣ ਕਾਰਨ ਨਿਤਿਨ ਕਈ ਦਿਨਾਂ ਤੋਂ ਪਰੇਸ਼ਾਨ ਸੀ, ਇਸ ਲਈ ਉਸ ਨੇ ਘਰ ਜਾਣਾ ਸੀ। ਦੋਸਤਾਂ ਦਾ ਕਹਿਣਾ ਹੈ ਕਿ ਉਸ ਨੇ ਕਾਲਜ ਦੇ ਦਬਾਅ ਤੋਂ ਪਰੇਸ਼ਨ ਹੋ ਕੇ ਖੁਦਕੁਸ਼ੀ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਨੌਜਵਾਨ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।
(For more Punjabi news apart from Collage student hanged himself, stay tuned to Rozana Spokesman)