Punjab News: ਕੇਂਦਰੀ ਭੰਡਾਰ ਲਈ 124 ਲੱਖ ਟਨ ਕਣਕ ਖ਼ਰੀਦ ਦਾ ਟੀਚਾ ਕੀਤਾ ਪੂਰਾ
Published : May 9, 2025, 5:26 am IST
Updated : May 9, 2025, 6:10 am IST
SHARE ARTICLE
Target of 124 lakh tonnes of wheat procurement for central storage achieved
Target of 124 lakh tonnes of wheat procurement for central storage achieved

ਪੰਜਾਬ ਦੀਆਂ ਮੰਡੀਆਂ ’ਚੋਂ ਖ਼ਰੀਦ 15 ਮਈ ਤਕ ਜਾਰੀ ਰਹੇਗੀ

Punjab News: ਮੌਜੂਦਾ ਹਾੜ੍ਹੀ ਸੀਜ਼ਨ ਦੌਰਾਨ ਪੰਜਾਬ ਦੀਆਂ 4 ਸਰਕਾਰੀ ਏਜੰਸੀਆਂ ਪਨਗਰੇਨ, ਮਾਰਕਫ਼ੈੱਡ, ਪਨਸਪ ਅਤੇ ਵੇਅਰ ਹਾਊਸਿੰਗ ਕਾਰਪੋਰੇਸ਼ਨ ਨੇ ਕੁਲ 124 ਲੱਖ ਟਨ ਕਣਕ ਖ਼ਰੀਦ ਕਰ ਕੇ  ਕੇਂਦਰੀ ਭੰਡਾਰ ਵਾਸਤੇ ਮਿਥ ਕੀਤਾ। 124 ਲੱਖ ਟਨ ਦਾ ਟੀਚਾ ਸਰ ਕਰ ਲਿਆ। ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਖ਼ਰੀਦ ਬਦਲੇ 28000 ਕਰੋੜ ਤੋਂ ਵੱਧ ਦੀ ਅਦਾਇਗੀ ਕਰ ਦਿਤੀ ਗਈ ਹੈ।

ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਦੌਰਾਨ ਅਨਾਜ ਸਪਲਾਈ ਮਹਿਕਮੇ  ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਕਣਕ ਦੀ ਖ਼ਰੀਦ 15 ਮਈ ਤਕ ਚਲਦੀ ਰਹੇਗੀ ਤੇ ਸਰਕਾਰ ਨੇ 132 ਲੱਖ ਟਨ ਕਣਕ ਖ਼ਰੀਦ ਦੇ ਪ੍ਰਬੰਧ ਕੀਤੇ ਹੋਏ ਹਨ। ਸੀਨੀਅਰ ਅਧਿਕਾਰੀ ਨੇ ਇਹ ਵੀ ਦਸਿਆ ਕਿ ਸਰਕਾਰੀ ਏਜੰਸੀ ਪਨਗਰੇਨ 37 ਲੱਖ ਟਨ ਕਣਕ ਦੀ ਖ਼ਰੀਦ ਕਰ ਕੇ ਸੱਭ ਤੋਂ ਮੋਹਰੀ ਹੋ ਗਿਆ ਹੈ।

ਜਦੋਂ ਕਿ ਸੰਗਰੂਰ ਜ਼ਿਲ੍ਹਾ 9.60 ਲੱਖ ਟਨ ਦੀ ਖ਼ਰੀਦ ਕਰ ਕੇ 23 ਜ਼ਿਲ੍ਹਿਆਂ ਵਿਚੋਂ ਅਵੱਲ ਆਇਆ ਹੈ। ਇਸ ਸੀਜ਼ਨ ਦੌਰਾਨ ਪ੍ਰਤੀ ਕੁਇੰਟਲ ਐਮਐਸਪੀ 2425 ਰੁਪਏ ਹੈ ਜੋ ਕੇਂਦਰ ਸਰਕਾਰ ਨੇ 2275 ਤੋਂ 150 ਰੁਪਏ ਵਧਾ ਕੇ ਐਤਕੀਂ ਕਣਕ ਦੀ ਖ਼ਰੀਦ ਕਰਵਾਈ ਹੈ। ਸੀਨੀਅਰ ਅਧਿਕਾਰੀ ਨੇ ਇਹ ਵੀ ਦਸਿਆ ਕਿ ਐਤਕੀਂ ਰਾਜਸਥਾਨ ਦੀਆਂ ਮੰਡੀਆਂ ਵਿਚ ਲਿਜਾ ਕੇ ਅਬੋਹਰ ਇਲਾਕੇ ਦੇ ਕਿਸਾਨਾਂ ਨੇ ਅਪਣੀ ਕਣਕ ਵੱਧ ਰੇਟ ’ਤੇ ਵੇਚੀ ਹੈ। ਅਧਿਕਾਰੀ ਦਾ ਕਹਿਣਾ ਹੈ ਕਿ ਮੰਡੀਆਂ ਵਿਚ ਕਣਕ ਦੀ ਰੋਜ਼ਾਨਾ ਵਿਕਰੀ ਲਈ ਆਮਦ ਕੇਵਲ 90-95000 ਟਨ ਤਕ ਰਹਿ ਗਈ ਹੈ ਜੋ ਭਰਪੂਰ ਮੌਸਮ ਵਿਚ ਰੋਜ਼ਾਨਾ 8 ਲੱਖ ਟਨ ਹੋਇਆ ਕਰਦੀ ਸੀ। 


 

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement