
ਪੰਜਾਬ ਪ੍ਰਦੇਸ਼ ਕਾਂਗਰਸ ਵਲੋਂ ਅੱਜ ਵੀ ਪਟਰੌਲ ਤੇ ਡੀਜ਼ਲ ਦੀਆਂ ਕੀਮਤਾਂ ਵਧਣ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤੇ ਗਏ। ਚੱਬੇਵਾਲ ਵਿਧਾਇਕ ਡਾ. ਰਾਜ ਕੁਮਾਰ ਨੇ ਹੁਸ਼ਿਆਰਪੁਰ...
ਚੰਡੀਗੜ੍ਹ, ਪੰਜਾਬ ਪ੍ਰਦੇਸ਼ ਕਾਂਗਰਸ ਵਲੋਂ ਅੱਜ ਵੀ ਪਟਰੌਲ ਤੇ ਡੀਜ਼ਲ ਦੀਆਂ ਕੀਮਤਾਂ ਵਧਣ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤੇ ਗਏ। ਚੱਬੇਵਾਲ ਵਿਧਾਇਕ ਡਾ. ਰਾਜ ਕੁਮਾਰ ਨੇ ਹੁਸ਼ਿਆਰਪੁਰ ਰੋਡ 'ਤੇ ਆਪਣੇ ਸੈਕੜਾਂ ਸਾਥੀਆਂ ਨਾਲ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਉਨ੍ਹਾਂ ਨੇ ਸੜਕ ਉਪਰ ਜਾ ਰਹੇ ਵਾਹਨਾਂ ਨੂੰ ਰੋਕ ਕੇ ਉਨ੍ਹਾਂ ਵਿਚ ਦੋ-ਦੋ ਬੂੰਦਾਂ ਡਰਾਪਸ ਨਾਲ ਤੇਲ ਪਾ ਕੇ ਲੋਕਾਂ ਨੂੰ ਦੱਸਿਆ ਕਿ ਉਹ ਸਮਾਂ ਦੂਰ ਨਹੀਂ ਜਾਪਦਾ ਜਦੋ ਪੰਪਾਂ 'ਤੇ ਤੇਲ ਇਸ ਤਰ੍ਹਾਂ ਮਿਲਿਆ ਕਰੇਗਾ।
ਡਾ. ਰਾਜ ਨੇ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਦੇ ਬਿਆਨ ਨੂੰ ਹਾਸੋਹੀਣਾ ਦੱਸਿਆ ਕਿ ਉਹ ਵਾਰ ਵਾਰ ਪਟਰੌਲ ਤੇ ਡੀਜ਼ਲ ਨੂੰ ਜੀਐਸਟੀ ਦੇ ਦਾਇਰੇ ਵਿੱਚ ਲਿਆ ਕੇ ਕੀਮਤਾਂ ਘਟਾਉਣ ਦੀ ਗੱਲ ਕਰ ਰਹੇ ਹਨ ਪਰ ਉਹ ਆਪਣੀ ਸਰਕਾਰ ਨੂੰ ਇਸ ਦੇ ਲਈ ਕਿÀੁਂ ਸਹਿਮਤ ਨਹੀਂ ਕਰ ਰਹੇ? ਕੁਝ ਅਕਾਲੀ-ਬੀਜੇਪੀ ਨੇਤਾ ਰਾਜ ਸਰਕਾਰ ਨੂੰ ਵੈਟ ਘਟਾ ਕੇ
ਪਟਰੌਲ ਡੀਜ਼ਲ ਦੀਆਂ ਕੀਮਤਾਂ ਘਟਾਉਣ ਲਈ ਕਹਿ ਰਹੇ ਹਨ ਜਦਕਿ ਜਿਸ ਵਿੱਤੀ ਘਾਟੇ ਵਿਚ ਉਨ੍ਹਾਂ ਨੇ ਪੰਜਾਬ ਦੇ ਖਜ਼ਾਨੇ ਨੂੰ ਛੱਡਿਆ ਹੈ, ਉਸ ਤੋਂ ਬਾਅਦ ਉਹ ਰਾਜ ਸਰਕਾਰ ਨੂੰ ਹੋਰ ਘਾਟਾ ਬਰਦਾਸ਼ਤ ਕਰਨ ਲਈ ਕਿਵੇ ਕਹਿ ਸਕਦੇ ਹਨ। ਉਨ੍ਹਾਂ ਦਸਿਆ ਕਿ ਪਟਰੌਲ ਡੀਜ਼ਲ ਦੀਆਂ ਇਹ ਮਾਰੂ ਕੀਮਤਾਂ ਕਿਸਾਨ ਦੀ ਖੁਦਕੁਸ਼ੀ ਤੇ ਇੱਕ ਵੱਡਾ ਧੱਬਤਾ ਬਣ ਰਹੀਆਂ ਹਨ।