ਖ਼ੁਦਕੁਸ਼ੀ ਪੱਤਰ 'ਚ ਨਾਮ ਹੋਣ 'ਤੇ ਹੀ ਨਹੀਂ ਮੰਨਿਆ ਜਾ ਸਕਦਾ ਦੋਸ਼ੀ : ਹਾਈ ਕੋਰਟ
Published : Jun 9, 2018, 4:45 am IST
Updated : Jun 9, 2018, 4:45 am IST
SHARE ARTICLE
Punjab And Haryana High Court
Punjab And Haryana High Court

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਪਸ਼ਟ ਕੀਤਾ ਹੈ ਕਿ ਸੁਸਾਇਡ ਨੋਟ (ਖ਼ੁਦਕਸ਼ੀ ਪੱਤਰ) ਵਿਚ ਨਾਮ ਹੋਣ ਉਤੇ ਕਿਸੇ ਨੂੰ ਦੋਸ਼ੀ ਨਹੀਂ ਮੰਨਿਆ.....

ਚੰਡੀਗੜ੍ਹ,  , (ਨੀਲ ਭਲਿੰਦਰ ਸਿੰਘ) : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਪਸ਼ਟ ਕੀਤਾ ਹੈ ਕਿ ਸੁਸਾਇਡ ਨੋਟ (ਖ਼ੁਦਕਸ਼ੀ ਪੱਤਰ) ਵਿਚ ਨਾਮ ਹੋਣ ਉਤੇ ਕਿਸੇ ਨੂੰ ਦੋਸ਼ੀ ਨਹੀਂ ਮੰਨਿਆ ਜਾ ਸਕਦਾ ਹੈ। ਉੱਚ ਅਦਾਲਤ ਦਾ ਕਹਿਣਾ ਹੈ ਕਿ ਸੁਸਾਇਡ ਨੋਟ ਵਿਚ ਨਾਮ ਦੇ ਨਾਲ-ਨਾਲ ਆਤਮਹੱਤਿਆ ਲਈ ਉਕਸਾਉਣ ਦੀ ਅਸਲੀ ਵਜ੍ਹਾ ਵੀ ਸਾਹਮਣੇ ਆਉਣੀ ਉਨੀ ਹੀ ਜ਼ਰੂਰੀ ਹੈ।

ਹਾਈ ਕੋਰਟ ਨੇ ਇਹ ਗੱਲਾਂ ਗੁੜਗਾਉਂ ਦੇ ਇੱਕ ਮੈਨੇਜਰ ਦੀ ਆਤਮ ਹੱਤਿਆ ਮਾਮਲੇ ਵਿਚ ਆਖੀਆਂ।  ਇਸ ਕੇਸ ਵਿਚ ਮੈਨੇਜਰ ਇਕਬਾਲ ਆਸਿਫ਼ ਨੇ ਆਤਮ ਹੱਤਿਆ ਕਰ ਲਈ ਸੀ ਅਤੇ ਚਾਰ ਵਕੀਲਾਂ ਅਤੇ ਕੰਪਨੀ ਦੇ ਦੋ ਕਰਮਚਾਰੀਆਂ ਉੱਤੇ ਸੁਸਾਇਡ ਲਈ ਉਕਸਾਉਣ ਦਾ ਦੋਸ਼ ਲਗਾਇਆ ਸੀ। ਪਰ ਅਦਾਲਤ ਨੇ ਕਿਹਾ ਹੈ ਕਿ  ਇਸ ਲਈ ਉਸ ਦੇ ਪਿੱਛੇ ਦੀ ਆਪਰਾਧਕ ਇੱਛਾ ਜਾਣਨ ਦੀ ਵੀ ਜ਼ਰੂਰਤ ਹੈ।  ਇਹ ਜਾਨਣਾ ਜਰੂਰੀ ਹੈ ਕਿ ਆਖਰ ਉਸ ਨੇ ਕਿਉਂ ਕਿਸੇ ਨੂੰ ਆਤਮ ਹੱਤਿਆ ਲਈ ਉਕਸਾਇਆ। 

ਜਸਟਿਸ ਪੀਬੀ ਬਜੰਥਰੀ ਨੇ ਕਿਹਾ ਕਿ ਕਿਉਂਕਿ ਇਕ ਵਿਅਕਤੀ ਜਿਸ ਨੇ ਆਤਮ ਹੱਤਿਆ ਕੀਤੀ ਹੈ ਅਤੇ ਉਸ ਨੇ ਸੁਸਾਇਡ ਨੋਟ ਛੱਡਿਆ ਹੈ, ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਰਤ ਇਸ ਸਿਟੇ ਉੱਤੇ ਪਹੁੰਚਿਆ ਜਾ ਸਕਦਾ ਹੈ ਕਿ ਉਹ ਧਾਰਾ 306 ਤਹਿਤ ਅਪਰਾਧੀ ਹੈ। ਜਸਟਿਸ ਬਜੰਥਰੀ  ਨੇ ਕਿਹਾ ਕਿ ਇਹ ਵੇਖਣਾ ਅਤੇ ਜਾਂਚਣਾ ਜ਼ਰੂਰੀ ਹੈ ਕਿ ਸੁਸਾਇਡ ਨੋਟ ਵਿਚ ਆਤਮ ਹੱਤਿਆ ਲਈ ਉਕਸਾਉਣ ਬਾਰੇ ਕੀ ਲਿਖਿਆ ਗਿਆ ਹੈ।

 ਦਸਣਯੋਗ ਹੈ ਕਿ ਹਾਈ ਕੋਰਟ ਨੇ ਇਹ ਟਿੱਪਣੀ ਸਾਲ 2011 ਦੇ ਆਤਮ ਹੱਤਿਆ ਦੇ ਉਕਤ ਮਾਮਲੇ ਵਿਚ ਕੀਤੀ ਹੈ। ਇਸ ਮਾਮਲੇ ਵਿਚ ਸਥਾਨਕ  ਪੁਲਿਸ ਨੇ ਕਥਿਤ  ਦੋਸ਼ੀਆਂ ਵਿਰੁਧ ਐਫਆਈਆਰ ਦਰਜ ਕੀਤੀ ਸੀ,  ਜਿਸ ਨੂੰ ਕਥਿਤ ਦੋਸ਼ੀਆਂ ਵਲੋਂ ਹਾਈ ਕੋਰਟ ਵਿਚ ਚੁਣੌਤੀ ਦਿਤੀ ਗਈ।  ਹਾਈ ਕੋਰਟ ਬੈਂਚ ਨੇ ਕਿਹਾ ਕਿ ਜਾਂਚ ਕਰ ਰਹੀ ਪੁਲਿਸ ਨੂੰ ਦੋਸ਼ੀਆਂ ਵਿਰੁਧ ਕੋਈ ਪੁਖਤਾ ਸਬੂਤ ਨਹੀਂ ਮਿਲਿਆ ਹੈ।

ਹਾਈ ਕੋਰਟ ਨੇ ਅਪਣੇ ਫ਼ੈਸਲੇ ਵਿਚ ਕਿਹਾ ਕਿ ਸੁਸਾਇਡ ਨੋਟ ਅਤੇ ਹਾਲਾਤ ਨੂੰ ਜਾਂਚਣਾ ਬਹੁਤ ਜ਼ਰੂਰੀ ਹੈ। ਕਿਸੇ ਹੋਰ ਵਿਅਕਤੀ ਨੂੰ ਇਕ ਕਮਜ਼ੋਰ ਅਤੇ ਮੂਰਖ ਸ਼ਖ਼ਸ ਵਲੋਂ ਲਏ ਗਏ ਗ਼ਲਤ ਫ਼ੈਸਲੇ ਦਾ ਜ਼ਿੰਮੇਵਾਰ ਨਹੀਂ ਗਰਦਾਨਿਆ ਜਾ ਸਕਦਾ। ਸਾਰੇ ਹਾਲਾਤ ਨੂੰ ਜਾਨਣਾ ਜ਼ਰੂਰੀ ਹੈ, ਜਿਵੇਂ ਜਦੋਂ ਪਿਆਰ ਵਿਚ ਅਸਫ਼ਲ ਵਿਅਕਤੀ, ਪ੍ਰੀਖਿਆ ਵਿਚ ਫੇਲ ਹੋਣ ਵਾਲਾ ਵਿਦਿਆਰਥੀ ਜਾਂ ਕੋਈ ਕਲਾਇੰਟ ਆਤਮ ਹਤਿਆ ਕਰਦਾ ਹੈ ਤਾਂ ਸਾਹਮਣੇ ਵਾਲੇ ਵਿਅਕਤੀ ਨੂੰ ਸੁਸਾਇਡ ਲਈ ਉਕਸਾਉਣ ਦਾ ਦੋਸ਼ੀ  ਨਹੀਂ ਬਣਾਇਆ ਜਾ ਸਕਦਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement