ਨਿਊਜ਼ੀਲੈਂਡ ਪਾਰਲੀਮੈਂਟ ਨੇ ਕੋਰੋਨਾ ਦੌਰਾਨ ਸਿੱਖ ਭਾਈਚਾਰੇ ਦੀ ਸੇਵਾ ਦਾ ਮਤਾ ਪਾ ਕੇ ਕੀਤਾ ਧਨਵਾਦ
Published : Jun 9, 2020, 8:09 am IST
Updated : Jun 9, 2020, 8:09 am IST
SHARE ARTICLE
 New Zealand Parliament
New Zealand Parliament

ਆਕਲੈਂਡ ਨਿਊਜ਼ੀਲੈਂਡ ਦੇ ਸਿੱਖ ਭਾਈਚਾਰੇ ਵਲੋਂ ਕੋਵਿਡ-19 ਦੇ ਸੰਕਟਮਈ ਸਮੇਂ ਦੌਰਾਨ ਹੋਏ ਲਾਕਡਾਊਨ 'ਚ ਨਿਭਾਈ

ਚੰਡੀਗੜ੍ਹ, 8 ਜੂਨ (ਤੇਜਿੰਦਰ ਫ਼ਤਿਹਪੁਰ): ਆਕਲੈਂਡ ਨਿਊਜ਼ੀਲੈਂਡ ਦੇ ਸਿੱਖ ਭਾਈਚਾਰੇ ਵਲੋਂ ਕੋਵਿਡ-19 ਦੇ ਸੰਕਟਮਈ ਸਮੇਂ ਦੌਰਾਨ ਹੋਏ ਲਾਕਡਾਊਨ 'ਚ ਨਿਭਾਈ ਭੂਮਿਕਾ ਅਤੇ ਸੁਪਰੀਮ ਸਿੱਖ ਸੁਸਾਇਟੀ ਆਫ਼ ਨਿਊਜ਼ੀਲੈਂਡ ਵਲੋਂ ਜਥੇਬੰਦਕ ਤੌਰ 'ਤੇ ਪੂਰੇ ਨਿਊਜ਼ੀਲੈਂਡ ਵਿਚ ਲੋੜਵੰਦ ਸਥਾਨਕ ਭਾਈਚਾਰੇ ਦੇ 40000 ਤੋਂ ਵੱਧ ਪਰਵਾਰਾਂ ਨੂੰ ਵੰਡੀਆਂ ਫ਼ੂਡ ਕਿੱਟਾਂ, ਜਿਨ੍ਹਾਂ ਦੀ ਪਹੁੰਚ ਤਕਰੀਬਨ ਦੋ ਲੱਖ ਲੋਕਾਂ ਤਕ ਹੋਈ, ਬਾਬਤ 2 ਜੂਨ ਨੂੰ ਵਿਗਰਮ ਤੋਂ ਲੇਬਰ ਐਮ.ਪੀ. ਅਤੇ ਹਾਊਸਿੰਗ ਮਨਿਸਟਰ ਡਾ. ਮੈਗਿਨ ਵੁੱਡ ਵਲੋਂ ਇਕ ਧਨਵਾਦੀ ਮਤਾ ਨਿਊਜ਼ੀਲੈਂਡ ਦੀ ਪਾਰਲੀਮੈਂਟ ਵਿਚ ਲਿਆਂਦਾ ਗਿਆ, ਜਿਸ ਨੂੰ ਉਥੋਂ ਦੀ ਪਾਰਲੀਮੈਂਟ ਵਲੋਂ ਪਾਸ ਕਰਦਿਆਂ ਸਿੱਖ ਭਾਈਚਾਰੇ ਅਤੇ ਸੁਪਰੀਮ ਸਿੱਖ ਸੁਸਾਇਟੀ ਆਫ਼ ਨਿਊਜ਼ੀਲੈਂਡ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ।

ਇਥੇ ਇਹ ਵੀ ਜ਼ਿਕਰਯੋਗ ਹੈ ਕਿ ਸਰਕਾਰੀ ਸੰਸਥਾਵਾਂ ਵਲੋਂ ਸੁਪਰੀਮ ਸਿੱਖ ਸੁਸਾਇਟੀ ਨੂੰ ਇਸ ਸੰਕਟ ਦੌਰਾਨ ਕੀਤੀ ਸੇਵਾ ਲਈ ਸਰਕਾਰੀ ਮਦਦ ਦੀ ਵੀ ਪੇਸ਼ਕਸ਼ ਕੀਤੀ ਸੀ। ਜਿਸ ਨੂੰ ਸੁਸਾਇਟੀ ਵਲੋਂ ਨਿਮਰਤਾ ਸਹਿਤ ਨਾਂਹ ਕਹਿ ਦਿਤੀ ਗਈ ਸੀ ਕਿਉਂਕਿ ਗੁਰੂ ਨਾਨਕ ਦੇ ਲੰਗਰ ਸਦੀਵੀ ਸੰਗਤ ਦੇ ਸਹਿਯੋਗ ਨਾਲ ਲਗਦੇ ਹਨ, ਇਹ ਇਕ ਇਤਿਹਾਸਕ ਪਰੰਪਰਾ ਹੈ, ਜਿਸ ਨੂੰ ਨਿਊਜ਼ੀਲੈਂਡ ਦੇ ਸਿੱਖ ਭਾਈਚਾਰੇ ਦੀ ਮਾਣਮੱਤੀ ਇਤਿਹਾਸਕ ਪਰੰਪਰਾ ਵਜੋਂ ਹੀ ਵੇਖਿਆ ਜਾਵੇ।

File PhotoFile Photo

ਇਸ ਮਤੇ ਦੇ ਪਾਸ ਹੋਣ ਤੋਂ ਸੁਪਰੀਮ ਸਿੱਖ ਸੁਸਾਇਟੀ ਦੇ ਮੁੱਖ ਬੁਲਾਰੇ ਦੇ ਉਕਤ ਇਤਿਹਾਸਕ ਸੇਵਾ ਦੌਰਾਨ ਸਮੁੱਚੇ ਕਾਰਜਾਂ ਦੀ ਦੇਖ ਰੇਖ ਕਰ ਰਹੇ ਦਲਜੀਤ ਸਿੰਘ ਨੇ ਦਸਿਆ ਕਿ ਇਹ ਪ੍ਰਾਪਤੀ ਨਹੀਂ ਸਗੋਂ ਇਹ ਸਾਡੇ ਗੁਰੂ ਦੇ ਫਲਸਫ਼ੇ ਦਾ ਹੀ ਪ੍ਰਤਾਪ ਹੈ। ਪਾਰਲੀਮੈਂਟ ਦਾ ਉਕਤ ਧੰਨਵਾਦੀ ਮਤਾ ਜਿਥੇ ਸਿੱਖੀ ਦੀ ਪਹਿਚਾਣ ਸਾਡੇ ਚਿੰਨ੍ਹਾਂ, ਸਾਡੇ ਵਿਰਸੇ ਨੂੰ ਅੱਗੇ ਲੈ ਕੇ ਜਾਵੇਗਾ ਉਥੇ ਹੀ ਸੇਵਾ ਭਾਵਨਾ, ਆਪਸੀ ਸਹਿਯੋਗ ਤੇ ਮੁਲਕ ਦੇ ਕੌਮੀ ਦ੍ਰਿਸ਼ ਵਿਚ ਵੀ ਸਾਨੂੰ ਸਮਾਜਕ ਅਤੇ ਰਾਜਨਤਕ ਤੌਰ 'ਤੇ ਮਜ਼ਬੂਤ ਕਰੇਗਾ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM
Advertisement