
ਸਾਕਾ ਨੀਲਾ ਤਾਰਾ ਤੋਂ ਤੁਰਤ ਬਾਅਦ ਸਿੱਖਾਂ ਦੀਆਂ ਮੰਗਾਂ ਮੰਨਣ ਲੱਗ ਪਈ ਸੀ ਇੰਦਰਾ ਗਾਂਧੀ
ਨੰਗਲ (ਕੁਲਵਿੰਦਰ ਜੀਤ ਸਿੰਘ ਭਾਟੀਆ) : ਸਾਕਾ ਨੀਲਾ ਤਾਰਾ( Operation Blue Star ) ਹੋਣ ਤੋਂ ਪਹਿਲਾ ਕੁੱਝ ਮੰਗਾਂ ਸਿੱਖਾਂ ਵਲੋਂ ਰੱਖੀਆਂ ਹੋਈਆਂ ਸਨ ਜਿਨ੍ਹਾਂ ਨੂੰ ਇੰਦਰਾ ਗਾਂਧੀ( Indira Gandhi) ਵਲੋਂ ਵੱਡਾ ਕਰ ਕੇ ਪ੍ਰਚਾਰਿਆ ਜਾਂਦਾ ਸੀ ਅਤੇ ਹਰਿਮੰਦਰ ਸਾਹਿਬ( The Golden Temple) ’ਤੇ ਹਮਲੇ ਤਕ ਇਨ੍ਹਾਂ ਲਈ ਜ਼ਿੱਦ ਵਾਲਾ ਰਵਈਆ ਵੀ ਰਖਿਆ ਅਤੇ ਹਮਲੇ ਤੋਂ ਬਾਅਦ ਇੰਦਰਾ ਗਾਂਧੀ( Indira Gandhi) ਇਹ ਭਾਪ ਗਈ ਸੀ ਕਿ ਹੁਣ ਸਿੱਖ ਕਾਬੂ ਨਹੀ ਆਉਣਗੇ। ਉਸ ਨੂੰ ਲੱਗ ਰਿਹਾ ਸੀ ਕਿ ਜੇਕਰ ਮੈਂ ਇਹ ਮੰਗਾਂ ਮੰਨ ਲਵਾਂ ਤਾਂ ਸ਼ਾਇਦ ਸਿੱਖ ਠੰਢੇ ਪੈ ਜਾਣਗੇ।
1984 Darbar Sahib
ਤਤਕਾਲੀ ਸ਼੍ਰੋਮਣੀ ਕਮੇਟੀ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਨਾਲ ਇਨ੍ਹਾਂ ਮੰਗਾਂ ’ਤੇ ਗੱਲ ਹੋਈ ਸੀ ਜਿਸ ਵਿਚ ਮੁੱਖ ਮੰਗਾਂ ਸਨ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਕਰਾਰ ਦਿਤਾ ਜਾਵੇ। ਹਰਿਮੰਦਰ ਸਾਹਿਬ ਤੋਂ ਪਾਵਨ ਬਾਣੀ ਦਾ ਸਿੱਧਾ ਪ੍ਰਸਾਰਨ ਰੇਡੀਉ ਜਾਂ ਫਿਰ ਨੈਸ਼ਨਲ ਟੈਲੀਵਿਜ਼ਨ ਤੋਂ ਕੀਤਾ ਜਾਵੇ। ਦਿੱਲੀ ਤੋਂ ਅੰਮ੍ਰਿਤਸਰ ਚਲਣ ਵਾਲੀ ‘‘ਫ਼ਲਾਇੰਗ ਮੇਲ’’ ਦਾ ਨਾਮ ਬਦਲ ਕੇ ਗੋਲਡਨ ਟੈਂਪਲ ਐਕਸਪ੍ਰੈਸ ਰਖਿਆ ਜਾਵੇ ।
1984 Darbar Sahib
ਇਹ ਵੀ ਪੜ੍ਹੋ: ਸੰਪਾਦਕੀ: ਟੋਹਾਣਾ (ਹਰਿਆਣੇ) ਦੇ ਕਿਸਾਨਾਂ ਦੇ ਏਕੇ ਅੱਗੇ ਸਰਕਾਰ ਦੀ ਹਾਰ ਦਾ ਸਬਕ
ਇਕ ਅਜਿਹੇ ਕਾਨੂੰਨ ਬਣਾਏ ਜਾਣ ਦੀ ਮੰਗ ਸੀ ਜਿਸ ਦੁਆਰਾ ਦੇਸ਼ ਭਰ ਦੇ ਸਾਰੇ ਗੁਰਦਵਾਰਿਆਂ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਨੂੰ ਦਿਤਾ ਜਾਵੇ ਅਤੇ ਅਜ ਦੇ ਦਿਨ ਇੰਦਰਾ ਗਾਂਧੀ( Indira Gandhi) ਨੇ ਸਿੱਖਾਂ ਦੀ ਇਹ ਮੰਗ ਕਿ ਸ੍ਰੀ ਹਰਿਮੰਦਰ ਸਾਹਿਬ ਨੂੰ ਸ਼ਕਤੀਸ਼ਾਲੀ ਟਰਾਂਸਮੀਟਰ ਨਾਲ ਜੋੜਿਆ ਜਾਵੇ, ਨੂੰ ਮੰਨ ਲਿਆ ਸੀ ਅਤੇ 9 ਜੂਨ ਨੂੰ ਸਵੇਰੇ ਪਹਿਲੀ ਵਾਰ ਆਕਾਸ਼ਵਾਣੀ ਜਲੰਧਰ ਤੋਂ ਕੀਰਤਨ ਸ਼ੁਰੂ ਹੋ ਗਿਆ ਸੀ ਅਤੇ ਇਸ ਦਾ ਸਮਾਂ ਸਵੇਰੇ 4-30 ਵਜੇ ਤੋਂ 5-30 ਵਜੇ ਤਕ ਸੀ। ਇਸ ਕੀਰਤਨ ਵਿਚ ਗੋਲੀਆਂ ਚਲਣ ਦੀ ਅਵਾਜ਼ ਸਾਫ਼ ਆ ਰਹੀ ਸੀ।
Indira Gandhi
ਇਹ ਵੀ ਪੜ੍ਹੋ: ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਦਲੇਰ ਦਾਦੀਆਂ ਨੇ ਕੋਰੋਨਾ ਨੂੰ ਦਿੱਤੀ ਮਾਤ
ਸ੍ਰੀ ਅਨੰਦਪੁਰ ਸਾਹਿਬ ਦਾ ਮਤਾ ਹੀ ਇੰਦਰਾ ਗਾਂਧੀ( Indira Gandhi) ਨੂੰ ਪਹਿਲੇ ਦਿਨ ਤੋਂ ਪਸੰਦ ਹੀ ਨਹੀਂ ਸੀ ਅਤੇ ਮੌਕੇ ਦੀ ਨਜ਼ਾਕਤ ਨੂੰ ਵੇਖਦਿਆਂ ਅਕਾਲੀ ਆਗੂ ਵੀ ਇਸ ਤੋਂ ਭੱਜਦੇ ਨਜ਼ਰ ਆ ਰਹੇ ਸਨ। ਇਸ ਮੌਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ(( Sant Jarnail Singh Bhindranwale)
ਹੀ ਸੀ ਜੋ ਕਿ ਅਨੰਦਪੁਰ ਸਾਹਿਬ ਦੇ ਮਤੇ ’ਤੇ ਅੜਿਆ ਹੋਇਆ ਸੀ। ਸਿੱਖਾਂ ਦੀਆਂ ਕੁੱਝ ਮੰਗਾਂ ਅਜਿਹੀਆਂ ਵੀ ਸਨ ਜਿਨ੍ਹਾਂ ਨੂੰ ਇੰਦਰਾ ਗਾਂਧੀ( Indira Gandhi) ਵਲੋਂ ਵੱਡਾ ਕਰ ਕੇ ਪ੍ਰਚਾਰਿਆ ਜਾਂਦਾ ਸੀ, ਪਰ ਅਸਲ ਵਿਚ ਉਹ ਕੁੱਝ ਵੀ ਨਹੀਂ ਸਨ ਅਤੇ ਜੇਕਰ ਇੰਦਰਾ ਗਾਂਧੀ( Indira Gandhi) ਚਾਹੁੁੰਦੀ ਤਾਂ ਉਨ੍ਹਾਂ ਨੂੰ ਅਸਾਨੀ ਨਾਲ ਮੰਨ ਵੀ ਸਕਦੀ ਸੀ ਅਤੇ ਕੁੱਝ ਨੂੰ ਬਾਅਦ ਵਿਚ ਮੰਨ ਵੀ ਲਿਆ ਸੀ। ਅਜਿਹਾ ਨਹੀ ਸੀ ਕਿ ਇਨ੍ਹਾਂ ਮੰਗਾਂ ਬਾਰੇ ਸਰਕਾਰ ਅਤੇ ਅਕਾਲੀ ਦਲ ਨਾਲ ਗੱਲ ਨਹੀਂ ਹੋਈ ਸੀ।
Sant Jarnail Singh Bhindranwale