ਸੰਪਾਦਕੀ: ਟੋਹਾਣਾ (ਹਰਿਆਣੇ) ਦੇ ਕਿਸਾਨਾਂ ਦੇ ਏਕੇ ਅੱਗੇ ਸਰਕਾਰ ਦੀ ਹਾਰ ਦਾ ਸਬਕ
Published : Jun 9, 2021, 8:10 am IST
Updated : Jun 9, 2021, 11:48 am IST
SHARE ARTICLE
Farmer Protest
Farmer Protest

ਕਿਸਾਨਾਂ ( Farmers) ਨੂੰ ਸੜਕਾਂ ਤੇ ਇਕ ਖੁਲ੍ਹੇ ਕੈਦੀ ਵਾਂਗ ਬੰਦ ਕਰ ਕੇ ਰਖਿਆ ਗਿਆ ਜਿਨ੍ਹਾਂ ਦੁਆਲੇ ਸੀਮਿੰਟ ਦੇ ਭਰੇ ਟਰੱਕਾਂ ਦੀ ਵਲਗਣ ਬਣਾਈ ਗ

ਟੋਹਾਣਾ (ਹਰਿਆਣਾ) ਵਿਚ ਕਿਸਾਨ( Farmers) ਏਕਤਾ ਦੀ ਜਿੱਤ ਹੋਈ, ਵਿਧਾਇਕ ਨੂੰ ਅਪਣੀ ਜ਼ੁਬਾਨ ’ਚੋੋਂ ਕੱਢੀਆਂ ਗਾਲਾਂ ਵਾਸਤੇ ਮਾਫ਼ੀ ਮੰਗਣੀ ਪਈ ਤੇ ਹਰਿਆਣਾ ਸਰਕਾਰ ਨੂੰ ਕਿਸਾਨਾਂ ਉਤੇ ਕੀਤੇ ਗਏ ਪਰਚੇ ਵਾਪਸ ਲੈਣੇ ਪਏ। ਸਰਕਾਰ ਨੂੰ ਮਜਬੂਰ ਹੋ ਕੇ ਤਿੰਨਾਂ ਕਿਸਾਨਾਂ ਨੂੰ ਰਿਹਾਅ ਕਰਨਾ ਪਿਆ ਤੇ ਉਸ ਤੋਂ ਬਾਅਦ ਕਿਸਾਨਾਂ ( Farmers) ਵਲੋਂ ਇਕ ਵੱਡੀ ਜਸ਼ਨ ਰੈਲੀ ਕੱਢੀ ਗਈ। ਇਹ ਸਰਕਾਰ ਸਾਹਮਣੇ ਹਜ਼ਾਰਾਂ ਕਿਸਾਨਾਂ ਦੇ ਇਕੱਠ ਦੇ ਡੱਟ ਜਾਣ ਦਾ ਨਤੀਜਾ ਹੈ ਤੇ ਹੁਣ ਸਰਕਾਰ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਉਹ ਵਕਤ ਦੂਰ ਨਹੀਂ ਜਦ ਦੇਸ਼ ਦੇ ਕਿਸਾਨ ( Farmers) ਕਿਸੇ ਦਿਨ ਪਾਰਲੀਮੈਂਟ ਦਾ ਘਿਰਾਉ ਕਰਨ ਦਾ ਮਨ ਵੀ ਬਣਾ ਲੈਣਗੇ। 

 

 

Farmer protestFarmer protest

ਕਿਸਾਨੀ ਸੰਘਰਸ਼( Farmer protest)  ਹੁਣ ਸਤਵੇਂ ਮਹੀਨੇ ਵਿਚ ਦਾਖ਼ਲ ਹੋ ਚੁੱਕਾ ਹੈ ਤੇ ਸਰਕਾਰਾਂ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਇਹ ਸੰਘਰਸ਼ ਮੱਠਾ ਨਹੀਂ ਪਿਆ। ਦਿੱਲੀ ਦੀਆਂ ਸਰਹੱਦਾਂ ਤੇ ਵਸੇ ਕਿਸਾਨਾਂ ਦੇ ਪਿੰਡਾਂ ਦੀ ਸਰਕਾਰ ਨੇ ਬਿਲਕੁਲ ਵੀ ਮਦਦ ਨਾ ਕੀਤੀ ਬਲਕਿ ਸਰਕਾਰਾਂ ਨੇ ਉਨ੍ਹਾਂ ਦੀਆਂ ਸੜਕਾਂ ਹੀ ਪੁਟ ਦਿਤੀਆਂ ਅਤੇ ਰਾਹ ਬੰਦ ਕਰਨ ਦੇ ਯਤਨ ਵੀ ਕੀਤੇ ਗਏ। ਸਰਕਾਰਾਂ ਦੀ ਨੈਤਿਕ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਅਪਣੇ ਹਰ ਨਾਗਰਿਕ ਦਾ ਖ਼ਿਆਲ ਰੱਖਣ। ਸਾਡੇ ਸੰਵਿਧਾਨ ਵਿਚ ਜਿਸ ਕਾਤਲ ਨੂੰ ਸਜ਼ਾ ਏ ਮੌਤ ਦਿਤੀ ਗਈ ਹੋਵੇ, ਉਸ ਦਾ ਵੀ ਅੰਤਮ ਸਮੇਂ ਤਕ ਪੂਰਾ ਖ਼ਿਆਲ ਰਖਿਆ ਜਾਂਦਾ ਹੈ।

Farmer ProtestFarmer Protest

ਕਸਾਬ ਵਰਗੇ ਅਤਿਵਾਦੀ, ਜਿਸ ਨੇ ਮੁੰਬਈ ਵਿਚ ਕਹਿਰ ਮਚਾ ਦਿਤਾ ਸੀ, ਵਾਸਤੇ ਇਕ ਖ਼ਾਸ ਜੇਲ ਬਣਾਈ ਗਈ ਸੀ ਤੇ ਫਾਂਸੀ ਦੇ ਆਖ਼ਰੀ ਪਲ ਤਕ ਬਾਇੱਜ਼ਤ ਖ਼ਿਆਲ ਰਖਿਆ ਗਿਆ। ਰਾਮ ਰਹੀਮRam Rahim)  (ਸੌਦਾ ਸਾਧ) ਵਰਗੇ ਬਲਾਤਕਾਰੀ ਨੂੰ ਜਦ ਪੇਟ ਵਿਚ ਦਰਦ ਹੋਇਆ ਤਾਂ ਵਾਰ ਵਾਰ ਪੀ.ਜੀ.ਆਈ. ਲਿਆਂਦਾ ਗਿਆ ਤੇ ਜਦ ਉਸ ਨੂੰ ਕਰੋਨਾ(Corona) ਹੋਇਆ ਤਾਂ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿਚ ਲਿਆਂਦਾ ਗਿਆ ਜੋ ਕਿ ਦੇਸ਼ ਦਾ ਸੱਭ ਤੋਂ ਵਧੀਆ ਅਤੇ ਮਹਿੰਗਾ ਹਸਪਤਾਲ ਹੈ। ਪਰ ਕਿਸਾਨਾਂ ਵਾਸਤੇ ਸਰਕਾਰ ਕੋਲ ਪਾਣੀ, ਬਿਜਲੀ ਤਕ ਦਾ ਪ੍ਰਬੰਧ ਕਰਨ ਦਾ ਦਿਲ ਨਹੀਂ ਰਿਹਾ।

Ram RahimRam Rahim

ਕਿਸਾਨਾਂ ( Farmers) ਨੂੰ ਸੜਕਾਂ ਤੇ ਇਕ ਖੁਲ੍ਹੇ ਕੈਦੀ ਵਾਂਗ ਬੰਦ ਕਰ ਕੇ ਰਖਿਆ ਗਿਆ ਜਿਨ੍ਹਾਂ ਦੁਆਲੇ ਸੀਮਿੰਟ ਦੇ ਭਰੇ ਟਰੱਕਾਂ ਦੀ ਵਲਗਣ ਬਣਾਈ ਗਈ ਤੇ ਟਾਇਰਾਂ ਦੇ ਪਹੀਏ ਕੱਢ ਦਿਤੇ ਗਏ ਤਾਕਿ ਕਿਸਾਨ ( Farmer) ਉਥੋਂ ਹਿਲ ਨਾ ਸਕਣ। ਉਸ ਤੋਂ ਵੀ ਅੱਗੇ ਜਾ ਕੇ ਸੜਕਾਂ ਉਤੇ ਵੀ ਉੱਚੀਆਂ ਉੱਚੀਆਂ ਕਿੱਲਾਂ ਗੱਡ ਦਿਤੀਆਂ ਗਈਆਂ ਤਾਕਿ ਕਿਸਾਨ ( Farmer)ਪੈਦਲ ਵੀ ਸੜਕ ਪਾਰ ਨਾ ਕਰ ਸਕਣ। ਉਸ ਤੋਂ ਵੀ ਅੱਗੇ ਜਾ ਕੇ ਕੰਡਿਆਲੀ ਤਾਰ ਬੰਨ੍ਹ ਦਿਤੀ ਗਈ। ਸਰਕਾਰ ਨੇ ਇਕ ਪਾਸੇ ਕਿਸਾਨਾਂ ( Farmers) ਨਾਲ ਆਪ ਗੱਲ ਕਰਨੀ ਬੰਦ ਕਰ ਦਿਤੀ ਤੇ ਦੂਜੇ ਪਾਸੇ ਮੀਡੀਆ ਨੂੰ ਅਪਣੇ ਇਸ਼ਾਰੇ ਉਤੇ ਨਚਾ ਕੇ ਕਿਸਾਨਾਂ ( Farmers) ਨੂੰ ਅਤਿਵਾਦੀ ਐਲਾਨਿਆ ਗਿਆ। ਕੋਰੋਨਾ ਦਾ ਡਰ ਦੇ ਕੇ ਕਿਸਾਨਾਂ ( Farmers)ਦਾ ਸੰਘਰਸ਼ ਕਮਜ਼ੋਰ ਕਰਨ ਦਾ ਯਤਨ ਕੀਤਾ ਗਿਆ ਪਰ ਉਨ੍ਹਾਂ ਤਕ ਵੈਕਸੀਨ ਭੇਜਣ ਦੀ ਕੋਸ਼ਿਸ਼ ਨਾ ਕੀਤੀ ਗਈ।

Farmer protestFarmer protest

ਤੂਫ਼ਾਨ ਆਏ, ਹਨੇਰੀਆਂ ਆਈਆਂ। ਹੁਣ ਕਿਸਾਨ ਪੱਕੇ ਸ਼ੈੱਡ ਪਾਉਣ ਵਾਸਤੇ ਉਗਰਾਹੀ ਕਰ ਰਹੇ ਹਨ ਪਰ ਇਸ ਸਰਕਾਰ ਦਾ ਮਨ ਅਜੇ ਵੀ ਕਿਸਾਨਾਂ ਦੀ ਆਵਾਜ਼ ਨੂੰ ਅਣਸੁਣਿਆ ਕਰਨ ਤੇ ਜੁਟਿਆ ਹੋਇਆ ਹੈ। ਜੇ ਹਰਿਆਣਾ ਵਿਚ ਇਸ ਛੋਟੀ ਜਿਹੀ ਜਿੱਤ ਦੇ ਪਿਛੇ ਕਿਸਾਨ ( Farmer)ਦੀ ਦ੍ਰਿੜ੍ਹਤਾ ਨੂੰ ਸਰਕਾਰ ਸਮਝ ਲਵੇ ਤਾਂ ਇਹ ਅੰਦੋਲਨ ਇਕ ਦਿਨ ਵਿਚ ਖ਼ਤਮ ਹੋ ਸਕਦਾ ਹੈ। ਸਰਕਾਰ ਦੀ ਮਜਬੂਰੀ ਤਾਂ ਹੁਣ ਸਾਰੇ ਸਮਝਦੇ ਹਨ ਪਰ ਉਹ ਨਹੀਂ ਸਮਝ ਰਹੇ ਕਿ ਕਿਸਾਨ ( Farmer)ਦੀ ਮਜਬੂਰੀ ਪੈਸੇ ਜਾਂ ਵੋਟ ਵੀ ਨਹੀਂ, ਕਿਸਾਨ ਦੀ ਮਜਬੂਰੀ ਉਸ ਦੀ ਧਰਤੀ ਹੈ ਜਿਸ ਉਤੇ ਨਿਜੀਕਰਨ ਹਾਵੀ ਹੋਣ ਦਾ ਸੁਪਨਾ ਵੇਖ ਰਿਹਾ ਹੈ। ਕਿਸਾਨਾਂ ਦੇ ਇਰਾਦੇ ਦੀ ਦ੍ਰਿੜ੍ਹਤਾ, ਉਸ ਦੀ ਡਟੇ ਰਹਿਣ ਦੀ ਕਾਬਲੀਅਤ, ਉਸ ਦੀ ਅਪਣੇ ਸੰਘਰਸ਼ ਪ੍ਰਤੀ ਇਮਾਨਦਾਰੀ ਨੂੰ ਸਲਾਮ। ਅੱਜ ਦੇਸ਼ ਵਾਸੀ, ਕਿਸਾਨਾਂ ( Farmers) ਵਲੋਂ ਦਿਤੀ ਰੋਟੀ ਦੇ ਹੀ ਰਿਣੀ ਨਹੀਂ ਬਲਕਿ ਉਨ੍ਹਾਂ ਵਲੋਂ ਸੱਚਾਈ ਲਈ ਮਰ ਮਿਟਣ ਦੇ ਇਰਾਦੇ ਵਾਲਾ ਸਬਕ ਚੇਤੇ ਕਰਵਾਉਣ ਵਾਸਤੇ ਵੀ ਉਨ੍ਹਾਂ ਦੇ ਰਿਣੀ ਹਨ।                      - ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM
Advertisement