
ਕਿਸਾਨ ਜੱਥੇਬੰਦੀਆਂ ਨੇ ਸਰਕਾਰ ਵਿਰੁੱਧ ਮੋਰਚਾ ਲਗਾਉਣ ਦੀ ਦਿੱਤੀ ਚੇਤਾਵਨੀ
ਬਰਨਾਲਾ( ਲਖਵੀਰ ਚੀਮਾ) ਪੰਜਾਬ( Punjab) ਵਿੱਚ ਝੋਨੇ( Paddy) ਦੀ ਲਵਾਈ ਦਾ ਕੰਮ 10 ਜੂਨ ਤੋਂ ਸ਼ੁਰੂ ਹੋ ਰਿਹਾ ਹੈ ਪਰ ਸਰਕਾਰ ਪ੍ਰਬੰਧਾਂ ਵਿੱਚ ਨਾਕਾਮ ਸਾਬਤ ਹੋ ਰਹੀ ਹੈ। ਝੋਨੇ( Paddy) ਦੀ ਫ਼ਸਲ ਲਈ ਕਿਸਾਨਾਂ ਨੂੰ ਵੱਡੀ ਪੱਧਰ ’ਤੇ ਯੂਰੀਆ ਖ਼ਾਦ ਦੀ ਲੋੜ ਪੈਂਦੀ ਹੈ ਪਰ ਅਜੇ ਤੱਕ ਸਰਕਾਰੀ ਸਹਿਕਾਰੀ ਸਭਾਵਾਂ ਵਿੱਚ ਲੋੜ ਅਨੁਸਾਰ ਯੂਰੀਆ ਖ਼ਾਦ ਨਹੀਂ ਪਹੁੰਚ ਸਕੀ। ਜਿਸ ਕਰਕੇ ਕਿਸਾਨਾਂ ( farmers) ਵਿੱਚ ਪੰਜਾਬ ਸਰਕਾਰ( Government of Punjab) ਪ੍ਰਤੀ ਰੋਸ ਪਾਇਆ ਜਾ ਰਿਹਾ ਹੈ।
Urea fertilizer is not reaching the farmers
ਯੂਰੀਏ ਦੀ ਘਾਟ ਨੂੰ ਲੈ ਕੇ ਪਿਛਲੇ ਦਿਨੀਂ ਕਿਸਾਨਾਂ ( farmers) ਵਲੋਂ ਸੰਗਰੂਰ ਵਿਖੇ ਯੂਰੀਆ ਖ਼ਾਦ ਲਿਆਉਣ ਲਈ ਮੋਰਚਾ ਲਗਾਇਆ ਗਿਆ ਸੀ। ਜਿਸਤੋਂ ਬਾਅਦ ਵੱਡੀ ਪੱਧਰ ’ਤੇ ਯੂਰੀਆ ਖ਼ਾਦ ਬਰਨਾਲਾ ਜ਼ਿਲੇ ਵਿੱਚ ਪਹੁੰਚੀ। ਕਿਸਾਨ ( farmers) ਜੱਥੇਬੰਦੀਆਂ ਦੇ ਆਗੂਆਂ ਅਨੁਸਾਰ ਜੇਕਰ ਯੂਰੀਆ ਖ਼ਾਦ ਦੀ ਘਾਟ ਪੂਰੀ ਨਾ ਹੋਈ ਤਾਂ ਉਹ ਮੋਰਚਾ ਲਗਾਉਣ ਲਈ ਮਜਬੂਰ ਹੋਣਗੇ।
Urea fertilizer is not reaching the farmers
ਉਧਰ ਸਹਿਕਾਰੀ ਸਭਾਵਾਂ ਵਿਭਾਗ ਵੱਲੋਂ ਜ਼ਿਲੇ ਵਿੱਚ 58 ਫ਼ੀਸਦੀ ਯੂਰੀਆ ਖ਼ਾਦ ਜ਼ਿਲੇ ਵਿੱਚ ਪਹੁੰਚਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਜ਼ਿਲੇ ਵਿੱਚ ਸਹਿਕਾਰੀ ਸਭਾਵਾਂ ਨੂੰ ਮਾਰਕਫ਼ੈਡ ਵਲੋਂ ਹੀ ਯੂਰੀਆ ਖ਼ਾਦ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਨੇ ਕਿਹਾ ਕਿ ਬਰਨਾਲਾ( Barnala) ਜ਼ਿਲੇ ਵਿੱਚ ਸਿਰਫ਼ 50 ਫ਼ੀਸਦੀ ਯੂਰੀਆ ਖ਼ਾਦ ਪਹੁੰਚੀ ਹੈ।
Urea fertilizer is not reaching the farmers
ਇਸ ਲਈ ਉਹਨਾਂ ਨੇ ਕਿਸਾਨ ਜੱਥੇਬੰਦੀ ਵਲੋਂ ਮਾਰਕਫ਼ੈਡ ਏਜੰਸੀ ਦੇ ਅਧਿਕਾਰੀਆਂ ਨੂੰ ਯੂਰੀਆ ਖ਼ਾਦ ਸਬੰਧੀ ਮੰਗ ਪੱਤਰ ਵੀ ਦਿੱਤੇ, ਪਰ ਅਧਿਕਾਰੀਆਂ ਵੱਲੋਂ ਕੋਈ ਧਿਆਨ ਨਾ ਦੇਣ ਤੋਂ ਬਾਅਦ ਕਿਸਾਨਾਂ ਜੱਥੇਬੰਦੀ ਵਲੋਂ ਸੰਗਰੂਰ ਵਿਖੇ ਯੂਰੀਆ ਖ਼ਾਦ ਦੇ ਰੈਕ ’ਤੇ ਧਰਨਾ ਲਗਾਇਆ ਗਿਆ।
Urea fertilizer is not reaching the farmers
ਜਿੱਥੋਂ ਬਰਨਾਲਾ ਜ਼ਿਲੇ ਲਈ 3100 ਟਨ ਯੂਰੀਆ ਲਿਆਂਦਾ ਗਿਆ। 3100 ਟਨ ਨਾਲ ਵੀ ਯੂਰੀਆ ਖਾਦ ਦੀ ਲੋੜ ਪੂਰੀ ਨਹੀਂ ਹੋ ਸਕੀ, ਕਿਉਂਕਿ ਬਹੁਤੀਆਂ ਸੁਸਾਇਟੀਆਂ ਵਿੱਚ ਅਜੇ ਵੀ ਯੂਰੀਆ ਖ਼ਾਦ ਦੀ ਘਾਟ ਪੂਰੀ ਨਹੀਂ ਹੋ ਸਕੀ। ਜਿਸ ਕਰਕੇ ਪੰਜਾਬ ਸਰਕਾਰ( Government of Punjab) ਨੂੰ ਕਿਸਾਨਾਂ ਦੇ ਇਸ ਅਹਿਮ ਮਸਲੇ ਵੱਲ ਧਿਆਨ ਦੇਣ ਦੀ ਲੋੜ ਹੈ।
Urea fertilizer is not reaching the farmers
ਕਾਂਗਰਸ ਸਰਕਾਰ(Congress Government) ਆਪਣੀਆਂ ਕੁਰਸੀਆਂ ਦੇ ਕਲੇਸ ਵਿੱਚ ਉਲਝੀ ਹੋਈ ਹੈ, ਜਦੋਂਕਿ ਕਿਸਾਨਾਂ ਨੂੰ ਜਿੱਥੇ ਖੇਤੀ ਕਾਨੂੰਨਾਂ ਦੀ ਲੜਾਈ ਲੜਨੀ ਪੈ ਰਹੀ ਹੈ, ਉਥੇ ਯੂਰੀਆ ਖ਼ਾਦ ਸਮੇਤ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਸਰਕਾਰ( Government of Punjab)ਵਲੋਂ ਹੱਲ ਕੀਤੇ ਜਾਣ ਵਾਲੇ ਮਸਲਿਆਂ ਨੂੰ ਕਿਸਾਨ ਜੱਥੇਬੰਦੀਆਂ ਦੇ ਆਗੂ ਹੱਲ ਕਰਵਾ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਜਲਦ ਕਿਸਾਨਾਂ ਨੂੰ ਯੂਰੀਆ ਖ਼ਾਦ ਪੂਰੀ ਨਾ ਕਰਵਾਈ ਗਈ ਤਾਂ ਉਹ ਇਸ ਵਿਰੁੱਧ ਮੋਰਚਾ ਲਗਾਉਣ ਲਈ ਮਜਬੂਰ ਹੋਣਗੇ।
Urea fertilizer is not reaching the farmers
ਉਧਰ ਇਸ ਸਬੰਧੀ ਜ਼ਿਲਾ ਸਹਿਕਾਰੀ ਸਭਾਵਾਂ ਵਿਭਾਗ ਦੇ ਸਹਾਇਕ ਰਜਿਸਟਰਾਰ ਗੁਰਪ੍ਰੀਤ ਕੌਰ ਆਹਲੂਵਾਲੀਆ( Gurpreet Kaur Ahluwalia) ਨੇ ਕਿਹਾ ਕਿ ਜ਼ਿਲੇ ਵਿੱਚ ਯੂਰੀਆ ਖਾਦ ਦੀ ਬਹੁਤੀ ਸਪਲਾਈ ਮਾਰਕਫ਼ੈਡ ਵਲੋਂ ਹੋਣੀ ਸੀ। ਜਿਸ ਲਈ ਅਧਿਕਾਰੀਆ ਨੂੰ ਲੋੜੀਂਦੀ ਖਾਦ ਲਈ ਜਾਣੂੰ ਕਰਵਾ ਦਿੱਤਾ ਗਿਆ ਸੀ।
Gurpreet Kaur Ahluwalia
ਪਿਛਲੇ ਸਾਲ ਮਈ ਮਹੀਨੇ ਤੱਕ 18 ਹਜ਼ਾਰ ਐਮਟੀ ਯੂਰੀਆ ਅਤੇ 70 ਫ਼ੀਸਦੀ ਯੂਰੀਆ ਖ਼ਾਦ ਪਹੁੰਚ ਗਈ ਸੀ। ਜਦਕਿ ਇਸ ਵਾਰ ਸਿਰਫ਼ 9300 ਐਮਟੀ ਯੂਰੀਆ ਹੀ ਪਹੁੰਚ ਸਕਿਆ ਹੈ ਅਤੇ ਸਿਰਫ਼ 42 ਫ਼ੀਸਦੀ ਯੂਰੀਆ ਖ਼ਾਦ ਹੀ ਪਹੁੰਚ ਸਕੀ।
Gurpreet Kaur Ahluwalia
ਇਹ ਵੀ ਪੜ੍ਹੋ: USA ਨਿਵਾਸੀ ਨੇ ਕਿਡਨੀ ਟਰਾਂਸਪਲਾਂਟ ਕਰਵਾਉਣ ਲਈ ਬਣਾਇਆ ਨਕਲੀ ਪਿਉ, ਮਾਮਲਾ ਦਰਜ
ਬਰਨਾਲਾ( Barnala) ਜ਼ਿਲੇ ਵਿੱਚ 81 ਸਹਿਕਾਰੀ ਸਭਾਵਾਂ ਕੰਮ ਕਰ ਰਹੀਆਂ ਹਨ, ਜਿਹਨਾਂ ਨੂੰ 25 ਹਜ਼ਾਰ ਐਮਟੀ ਯੂਰੀਆ ਖ਼ਾਦ ਦੀ ਲੋੜ ਹੁੰਦੀ ਹੈ। ਜਦਕਿ 1 ਜੂਨ ਤੱਕ ਸਿਰਫ਼ 14 ਹਜ਼ਾਰ ਐਮਟੀ ਖ਼ਾਦ ਹੀ ਪਹੁੰਚ ਸਕੀ ਹੈ। ਜੋ ਸਿਰਫ਼ 58 ਫ਼ੀਸਦੀ ਸਪਲਾਈ ਹੀ ਹੋਈ ਹੈ। ਉਹਨਾਂ ਕਿਹਾ ਕਿ ਕਿਸਾਨ ਜੱਥੇਬੰਦੀਆ ਦੇ ਸੰਘਰਸ਼ ਤੋਂ ਬਾਅਦ ਯੂਰੀਆ ਖ਼ਾਦ ਦੀ ਸਪਲਾਈ ਵਧੀ ਹੈ। ਕਿਸਾਨਾਂ ਦੀ ਲੋੜ ਅਨੁਸਾਰ ਯੂਰੀਏ ਲਈ ਲਗਾਤਾਰ ਵਿਭਾਗ ਵਲੋਂ ਮਾਰਕਫ਼ੈਡ ਅਧਿਕਾਰੀਆਂ ਨਾਲ ਸੰਪਰਕ ਕਰ ਰਹੇ ਹਾਂ ਕਿ ਸਪਲਾਈ ਤੇਜ਼ ਕੀਤੀ ਜਾਵੇ।