ਬਰਨਾਲਾ ਪ੍ਰਵਾਰ ਦੇ ਘਰ ਭਾਜਪਾ ਆਗੂ ਦੇ ਪਹੁੰਚਣ ’ਤੇ ਕਿਸਾਨਾਂ ਨੇ ਘੇਰਿਆ ਘਰ
Published : Jun 9, 2021, 1:50 am IST
Updated : Jun 9, 2021, 1:50 am IST
SHARE ARTICLE
image
image

ਬਰਨਾਲਾ ਪ੍ਰਵਾਰ ਦੇ ਘਰ ਭਾਜਪਾ ਆਗੂ ਦੇ ਪਹੁੰਚਣ ’ਤੇ ਕਿਸਾਨਾਂ ਨੇ ਘੇਰਿਆ ਘਰ

ਬੀਬੀ ਬਰਨਾਲਾ ਨਾਲ ਬੰਦ ਕਮਰਾ ਮੀਟਿੰਗ ਕਰਨ ਵਾਲੇ ਆਗੂ ਨੇ ਪਿਛਲੇ ਗੇਟ ਤੋਂ ਲੰਘ ਕੇ ਛੁਡਾਇਆ ਖਹਿੜਾ

ਬਰਨਾਲਾ, 8 ਜੂਨ (ਹਰਜਿੰਦਰ ਸਿੰਘ ਪੱਪੂ) : ਪੰਜਾਬ ਦੀ ਰਾਜਨੀਤੀ ਵਿਚ ਵੱਡੇ ਨਾਂ ਨਾਲ ਜਾਣੇ ਜਾਂਦੇ ਬਰਨਾਲਾ ਪ੍ਰਵਾਰ ਦੇ ਗ੍ਰਹਿ ਵਿਖੇ ਇਕ ਭਾਜਪਾ ਆਗੂ ਗੁਰਤੇਜ ਸਿੰਘ ਢਿੱਲੋਂ ਦੇ ਪਹੁੰਚਣ ਦੀ ਭਿਣਕ ਜਦੋਂ ਕਿਸਾਨਾਂ ਨੂੰ ਪਈ ਤਾਂ ਵੱਡੀ ਗਿਣਤੀ ਵਿਚ ਕਿਸਾਨ ਇਕੱਠੇ ਹੋਣੇ ਸ਼ੁਰੂ ਹੋ ਗਏ। ਦੂਜੇ ਪਾਸੇ ਪੁਲਿਸ ਅਧਿਕਾਰੀਆਂ ਨੂੰ ਪਤਾ ਲੱਗਣ ਤੇ ਉਨ੍ਹਾਂ ਵੱਡੀ ਗਿਣਤੀ ਵਿਚ ਪੁਲਿਸ ਫ਼ੋਰਸ ਭੇਜ ਦਿਤੀ। ਬਰਨਾਲਾ ਪ੍ਰਵਾਰ ਦੀ ਕੋਠੀ ਅੱਗੇ ਕਿਸਾਨਾਂ ਵਲੋਂ ਧਰਨਾ ਦਿਤਾ ਗਿਆ। ਉਧਰ ਕਿਸਾਨ ਆਗੂ ਬਰਨਾਲਾ ਪ੍ਰਵਾਰ ਤੇ ਭਾਜਪਾ ਵਿਰੁਧ ਭੜਾਸ ਕੱਢ ਰਹੇ ਸਨ ਤੇ ਦੂਜੇ ਪਾਸੇ ਭਾਜਪਾ ਆਗੂ ਵਿਉਂਤ ਬਣਾ ਰਿਹਾ ਸੀ ਕਿ ਕਿਵੇਂ ਨਿਕਲਿਆ ਜਾਵੇ। ਅਖ਼ੀਰ ਬਰਨਾਲਾ ਪ੍ਰਵਾਰ ਵਲੋਂ ਭਾਜਪਾ ਆਗੂ ਨੂੰ ਪਿਛਲੇ ਗੇਟ ਰਾਹੀਂ ਕੱਢ ਦਿਤਾ ਗਿਆ। ਜਲਦੀ ’ਚ ਘਰੋਂ ਨਿਕਲ ਰਹੇ ਭਾਜਪਾ ਆਗੂ ਦੀ ਗੱਡੀ ਮੋਟਰਸਾਈਕਲ ਨਾਲ ਟਕਰਾ ਗਈ। ਜਾਣਕਾਰੀ ਪ੍ਰਾਪਤ ਕਰਨ ਲਈ ਜਦੋਂ ਸਾਬਕਾ ਮੁੱਖ ਮੰਤਰੀ ਸਰਦਾਰ ਸੁਰਜੀਤ ਸਿੰਘ ਬਰਨਾਲਾ ਦੀ ਧਰਮਪਤਨੀ ਬੀਬੀ ਸੁਰਜੀਤ ਕੌਰ ਬਰਨਾਲਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਸਿਆ ਕਿ ਗੁਰਤੇਜ ਸਿੰਘ ਢਿੱਲੋਂ ਉਨ੍ਹਾਂ ਦੇ ਰਿਸ਼ਤੇਦਾਰ ਹਨ, ਰਾਤ ਇਥੇ ਹੀ ਸਨ ਸਵੇਰੇ ਆ ਕੇ ਕਿਸਾਨਾਂ ਵਲੋਂ ਬਿਨਾਂ ਜਾਣਕਾਰੀ ਤੋਂ ਧਰਨਾ ਦੇਣਾ ਚੰਗੀ ਗੱਲ ਨਹੀਂ। 
8===4ਬੀ, ਸੀ

SHARE ARTICLE

ਏਜੰਸੀ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement