BSF ਨੇ ਜ਼ਬਤ ਕੀਤੀ ਪਾਕਿਸਤਾਨ ਤੋਂ ਡਰੋਨ ਜ਼ਰੀਏ ਭੇਜੀ ਹੈਰੋਇਨ ਦੀ ਖੇਪ 

By : KOMALJEET

Published : Jun 9, 2023, 9:45 am IST
Updated : Jun 9, 2023, 11:03 am IST
SHARE ARTICLE
BSF seizes consignment of heroin sent by drone from Pakistan
BSF seizes consignment of heroin sent by drone from Pakistan

37 ਕਰੋੜ ਰੁਪਏ ਦੱਸੀ ਜਾ ਰਹੀ ਫੜੀ ਗਈ ਹੈਰੋਇਨ ਦੀ ਕੀਮਤ 

ਪਿੰਡ ਰਾਏ ਸਥਿਤ ਖੇਤਾਂ 'ਚੋਂ 5.260 ਕਿਲੋ ਹੈਰੋਇਨ ਬਰਾਮਦ
ਅੰਮ੍ਰਿਤਸਰ :
ਸੀਮਾ ਸੁਰੱਖਿਆ ਬਲ (ਬੀ.ਐਸ.ਐਫ਼.) ਦੇ ਜਵਾਨਾਂ ਨੇ ਪੰਜਾਬ ਸਰਹੱਦ 'ਤੇ ਪਾਕਿਸਤਾਨੀ ਤਸਕਰਾਂ ਦੀ ਇਕ ਹੋਰ ਕੋਸ਼ਿਸ਼ ਨੂੰ ਨਾਕਾਮ ਕਰ ਦਿਤਾ ਹੈ। ਰਾਤ ਸਮੇਂ ਡਰੋਨ ਰਾਹੀਂ ਘੁਸਪੈਠ ਦੀ ਕੋਸ਼ਿਸ਼ ਕੀਤੀ ਗਈ ਪਰ ਚੌਕਸ ਜਵਾਨਾਂ ਨੇ ਗੋਲੀਬਾਰੀ ਕਰਨ ਤੋਂ ਬਾਅਦ ਨਾ ਸਿਰਫ਼ ਡਰੋਨ ਨੂੰ ਵਾਪਸ ਭੇਜ ਦਿਤਾ, ਸਗੋਂ ਇਸ ਰਾਹੀਂ ਸੁੱਟੀ ਗਈ 37 ਕਰੋੜ ਰੁਪਏ ਦੀ ਹੈਰੋਇਨ ਵੀ ਜ਼ਬਤ ਕੀਤੀ।

ਬੀ.ਐਸ.ਐਫ਼. ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਪਾਕਿਸਤਾਨੀ ਡਰੋਨ ਨੇ ਅੱਧੀ ਰਾਤ ਨੂੰ ਅੰਮ੍ਰਿਤਸਰ ਸਰਹੱਦ ’ਤੇ ਇਕ ਵਾਰ ਫਿਰ ਘੁਸਪੈਠ ਕੀਤੀ ਹੈ। ਪਰ ਚੌਕਸ ਜਵਾਨਾਂ ਨੇ ਡਰੋਨ ਦੀ ਆਵਾਜ਼ ਨੂੰ ਪਛਾਣ ਲਿਆ ਅਤੇ ਗੋਲੀਬਾਰੀ ਸ਼ੁਰੂ ਕਰ ਦਿਤੀ। ਇਸ ਦੌਰਾਨ ਡਰੋਨ ਦੁਆਰਾ ਇਕ ਵੱਡੇ ਪੈਕੇਟ ਦੇ ਡਿੱਗਣ ਦੀ ਆਵਾਜ਼ ਸੁਣਾਈ ਦਿਤੀ। ਡਰੋਨ ਵਾਪਸ ਚਲਾ ਗਿਆ। ਜਿਸ ਤੋਂ ਬਾਅਦ ਬੀ.ਐਸ.ਐਫ਼.ਦੇ ਜਵਾਨਾਂ ਨੇ ਇਸ ਦੀ ਸੂਚਨਾ ਉੱਚ ਅਧਿਕਾਰੀਆਂ ਨੂੰ ਦਿਤੀ।

ਇਹ ਵੀ ਪੜ੍ਹੋ: ਪੰਜਾਬ 'ਚ ਬੰਦ ਹੋਣਗੀਆਂ ਫ਼ਰਜ਼ੀ ਟ੍ਰੈਵਲ ਏਜੰਟ-ਇਮੀਗ੍ਰੇਸ਼ਨ ਏਜੰਸੀਆਂ, ਪੰਜਾਬ ਸਰਕਾਰ ਵਲੋਂ ਜਾਂਚ ਦੇ ਨਿਰਦੇਸ਼ 

ਰਾਤ ਸਮੇਂ ਇਲਾਕੇ ਨੂੰ ਸੀਲ ਕਰ ਕੇ ਤਲਾਸ਼ੀ ਮੁਹਿੰਮ ਚਲਾਈ ਗਈ। ਬੀ.ਐਸ.ਐਫ਼. ਦੇ ਜਵਾਨਾਂ ਨੂੰ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਰਾਏ ਦੇ ਖੇਤਾਂ ਵਿਚ ਇਕ ਪੀਲੇ ਰੰਗ ਦਾ ਇਕ ਵੱਡਾ ਪੈਕਟ ਮਿਲਿਆ ਹੈ। ਪਿੰਡ ਰਾਏ ਦੇ ਖੇਤਾਂ ਵਿਚੋਂ ਮਿਲੇ ਪੈਕਟ ਨੂੰ ਪੀਲੀ ਟੇਪ ਨਾਲ ਢਕਿਆ ਹੋਇਆ ਸੀ। ਇਸ ਦੇ ਨਾਲ ਇਕ ਹੁੱਕ ਵੀ ਜੁੜਿਆ ਹੋਇਆ ਸੀ, ਜਿਸ ਰਾਹੀਂ ਇਸ ਨੂੰ ਡਰੋਨ ਤੋਂ ਸੁਟਿਆ ਗਿਆ ਸੀ। ਬੀ.ਐਸ.ਐਫ਼. ਜਵਾਨਾਂ ਨੇ ਜਦੋਂ ਪੈਕਟ ਖੋਲ੍ਹਿਆ ਤਾਂ ਉਸ ਵਿਚ 5 ਛੋਟੇ ਪੈਕੇਟ ਮਿਲੇ।
ਜਿਸ ਦਾ ਵਜ਼ਨ ਦੇਖਿਆ ਗਿਆ ਤਾਂ ਕੁੱਲ ਵਜ਼ਨ 5.260 ਕਿਲੋ ਨਿਕਲਿਆ। ਜਿਸ ਦੀ ਅੰਤਰਰਾਸ਼ਟਰੀ ਕੀਮਤ 37 ਕਰੋੜ ਦੇ ਕਰੀਬ ਦੱਸੀ ਜਾ ਰਹੀ ਹੈ।

ਇਹ ਲਗਾਤਾਰ ਦੂਜਾ ਦਿਨ ਹੈ, ਜਦੋਂ ਪਾਕਿਸਤਾਨੀ ਤਸਕਰਾਂ ਵਲੋਂ ਡਰੋਨ ਰਾਹੀਂ ਭਾਰਤ ਵਿਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਹਾਲ ਹੀ 'ਚ ਅੰਮ੍ਰਿਤਸਰ ਸਰਹੱਦ 'ਤੇ ਇਕ ਡਰੋਨ ਨੂੰ ਡੇਗ ਦਿਤਾ ਗਿਆ ਸੀ। ਜਦਕਿ ਤਰਨਤਾਰਨ 'ਚ 2.5 ਕਿਲੋ ਹੈਰੋਇਨ ਦੀ ਖੇਪ ਫੜੀ ਗਈ ਹੈ। ਇਸ ਦੇ ਨਾਲ ਹੀ ਬੀ.ਐਸ.ਐਫ਼. ਦੇ ਜਵਾਨਾਂ ਨੇ ਖੇਪ ਲੈਣ ਆਏ ਇਕ ਭਾਰਤੀ ਤਸਕਰ ਦਾ ਮੋਟਰਸਾਈਕਲ ਜ਼ਬਤ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ।

Location: India, Punjab

SHARE ARTICLE

ਏਜੰਸੀ

Advertisement

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM
Advertisement