ਬਰਖ਼ਾਸਤ CIA. ਇੰਸਪੈਕਟਰ ਇੰਦਰਜੀਤ ਸਿੰਘ ਵਿਰੁਧ ED ਦੀ ਕਾਰਵਾਈ, ਅੰਮ੍ਰਿਤਸਰ 'ਚ 1.32 ਕਰੋੜ ਦੀ ਜਾਇਦਾਦ ਕੁਰਕ

By : KOMALJEET

Published : Jun 9, 2023, 8:03 am IST
Updated : Jun 9, 2023, 8:03 am IST
SHARE ARTICLE
representational image
representational image

ਤਸਕਰ ਦੀ ਬੇਲ ਕਰਵਾਉਣ ਬਦਲੇ ਘਰ ਤੇ ਹੋਰ ਕੇਸ ਨਾ ਕਰਨ ਦੀ ਸ਼ਰਤ 'ਤੇ ਲਈ ਸੀ 39 ਲੱਖ ਰੁਪਏ ਦੀ ਰਿਸ਼ਵਤ 

ਤਸਕਰ ਤੋਂ 39 ਲੱਖ ਦੀ ਰਿਸ਼ਵਤ ਲਈ ਸੀ
ਮੋਹਾਲੀ :
ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਪੰਜਾਬ ਪੁਲਿਸ ਦੇ ਇੰਸਪੈਕਟਰ ਇੰਦਰਜੀਤ ਸਿੰਘ ਵਿਰੁਧ ਕਾਰਵਾਈ ਕੀਤੀ ਹੈ, ਜਿਸ ਨੂੰ 2017 ਵਿਚ ਬਰਖ਼ਾਸਤ ਕੀਤਾ ਗਿਆ ਸੀ। ਈ.ਡੀ. ਨੇ ਇੰਦਰਜੀਤ ਦੀ ਅੰਮ੍ਰਿਤਸਰ ਸਥਿਤ 1.32 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਹੈ। ਈ.ਡੀ. ਨੇ ਇਹ ਕਾਰਵਾਈ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਐਂਟੀ ਮਨੀ ਲਾਂਡਰਿੰਗ ਐਕਟ ਤਹਿਤ ਕੀਤੀ ਹੈ।

ਇਨਫ਼ੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀਆਂ ਨੇ ਦਸਿਆ ਕਿ ਸਾਬਕਾ ਇੰਸਪੈਕਟਰ ਇੰਦਰਜੀਤ ਸਿੰਘ ਵਿਰੁਧ ਜਾਂਚ ਦੌਰਾਨ ਅੰਮ੍ਰਿਤਸਰ ਜ਼ਿਲ੍ਹੇ ਦੇ ਛੇਹਰਟਾ ਵਿਖੇ 32.42 ਲੱਖ ਰੁਪਏ ਦੇ ਮਕਾਨ ਅਤੇ ਫਿਕਸਡ ਡਿਪਾਜ਼ਿਟ (ਐਫ਼.ਡੀ.) ਦੀ ਕੁਰਕੀ ਲਈ ਐਂਟੀ ਮਨੀ ਲਾਂਡਰਿੰਗ ਐਕਟ ਦੇ ਤਹਿਤ ਹੁਕਮ ਜਾਰੀ ਕੀਤਾ ਗਿਆ ਹੈ। ਘਰ ਦੀ ਬਾਜ਼ਾਰੀ ਕੀਮਤ ਇਕ ਕਰੋੜ ਰੁਪਏ ਤੋਂ ਵੱਧ ਹੈ।

ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫ਼ੋਰਸ (ਐਸ.ਟੀ. ਐਫ਼.) ਨੇ ਇੰਦਰਜੀਤ ਵਿਰੁਧ 2017 ਵਿਚ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਸੀ। ਇਸ ਵਿਚ ਉਸ ਵਿਰੁਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਤੇ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ ਤਹਿਤ ਚਾਰਜਸ਼ੀਟ ਦਾਇਰ ਕੀਤੀ ਗਈ ਸੀ।

ਇਹ ਵੀ ਪੜ੍ਹੋ: ਅਫ਼ਗ਼ਾਨਿਸਤਾਨ ਵਿਚ ਦੋ ਦਿਨਾਂ ਦੇ ਅੰਦਰ ਹੋਇਆ ਦੂਜਾ ਬੰਬ ਧਮਾਕਾ 

ਈ.ਡੀ. ਨੇ ਦਸਿਆ ਕਿ ਇੰਦਰਜੀਤ ਸਿੰਘ ਨੇ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਸੀ। ਬਾਅਦ 'ਚ ਤਸਕਰ ਦੇ ਪ੍ਰਵਾਰ 'ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿਤਾ। ਤਸਕਰ ਨੂੰ ਜ਼ਮਾਨਤ ਦਿਵਾਉਣ ਵਿਚ ਮਦਦ ਕਰਨ ਦੇ ਬਦਲੇ ਇੰਦਰਜੀਤ ਨੇ ਛੇਹਰਟਾ ਇਲਾਕੇ ਵਿਚ ਅਪਣੇ ਇਕ ਰਿਸ਼ਤੇਦਾਰ ਦੇ ਨਾਂ 'ਤੇ ਮਕਾਨ ਲੈ ਲਿਆ ਸੀ।

ਜਾਂਚ ਵਿਚ ਖੁਲਾਸਾ ਹੋਇਆ ਹੈ ਕਿ ਸਾਬਕਾ ਇੰਸਪੈਕਟਰ ਇੰਦਰਜੀਤ ਸਿੰਘ ਨੇ ਵੀ ਤਸਕਰ ਅਤੇ ਉਸ ਦੇ ਪ੍ਰਵਾਰ ਵਿਰੁਧ ਕੋਈ ਹੋਰ ਕੇਸ ਨਾ ਕਰਨ ਬਦਲੇ 39 ਲੱਖ ਰੁਪਏ ਦੀ ਰਿਸ਼ਵਤ ਲਈ ਸੀ। ਈ.ਡੀ. ਨੇ ਕਿਹਾ ਕਿ ਇੰਦਰਜੀਤ ਸਿੰਘ ਨੇ ਨਿਰਧਾਰਤ ਅਪਰਾਧ ਦੇ ਨਤੀਜੇ ਵਜੋਂ ਕੁਰਕ ਕੀਤੀਆਂ ਅਚੱਲ ਜਾਇਦਾਦਾਂ ਸਿੱਧੇ ਤੌਰ 'ਤੇ ਹਾਸਲ ਕੀਤੀਆਂ ਸਨ।

Location: India, Punjab

SHARE ARTICLE

ਏਜੰਸੀ

Advertisement

Ludhiana News Update: ਕੈਨੇਡਾ ਜਾ ਕੇ ਮੁੱਕਰੀ ਇੱਕ ਹੋਰ ਪੰਜਾਬਣ, ਨੇਪਾਲ ਤੋਂ ਚੜ੍ਹੀ ਪੁਲਿਸ ਅੜ੍ਹਿੱਕੇ, ਪਰਿਵਾਰ ਨਾਲ

17 May 2024 4:33 PM

Today Top News Live - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ Bulletin LIVE

17 May 2024 1:48 PM

ਕਰੋੜ ਰੁਪਏ ਦੀ ਆਫ਼ਰ ਨੂੰ ਠੋਕਰ ਮਾਰਨ ਵਾਲੀ ਲੁਧਿਆਣਾ ਦੀ MLA ਨੇ ਖੜਕਾਏ ਵਿਰੋਧੀ, '400 ਤਾਂ ਦੂਰ ਦੀ ਗੱਲ, ਭਾਜਪਾ ਦੀ

17 May 2024 11:53 AM

Amit Shah ਜਾਂ Rajnath Singh ਕਿਉਂ ਨਹੀਂ ਬਣ ਸਕਦੇ PM? Yogi ਤੇ Modi ਦੇ ਦਿਲਾਂ ਚ ਬਹੁਤ ਦੂਰੀਆਂ ਨੇ Debate Live

17 May 2024 10:54 AM

Speed News

17 May 2024 10:33 AM
Advertisement