
ਪੁਲਿਸ ਨੇ ਮ੍ਰਿਤਕ ਦੇ ਬਿਆਨਾਂ ’ਤੇ ਕਾਰ ਚਾਲਕ ’ਤੇ ਮਾਮਲਾ ਦਰਜ ਕੀਤਾ
ਭਵਾਨੀਗੜ੍ਹ: ਸੰਗਰੂਰ ਦੇ ਭਵਾਨੀਗੜ੍ਹ ਵਿਖੇ ਦਰਦਨਾਕ ਹਾਦਸਾ ਵਾਪਰ ਗਿਆ। ਇਥੇ ਪਿੰਡ ਬਾਲਦ ਕਲਾਂ ਨੇੜੇ ਮੋਟਰਸਾਈਕਲ ਅਤੇ ਕਾਰ ਦੀ ਆਪਸ 'ਚ ਭਿਆਨਕ ਟੱਕਰ ਹੋ ਗਈ। ਹਾਦਸੇ ਵਿਚ ਮੋਟਰਸਾਈਕਲ ਸਵਾਰ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਹ ਵੀ ਪੜ੍ਹੋ: ਲੁਧਿਆਣਾ: IELTS ਸੈਂਟਰ 'ਚ ਕੋਚਿੰਗ ਦੇਣ ਗਈ ਟੀਚਰ ਨਾਲ ਹੋ ਗਿਆ ਕਾਰਾ, ਜਦੋਂ ਵੇਖਿਆ CCTV ਤਾਂ ਪੈਰੋਂ ਹੇਠ ਖਿਸਕੀ ਜ਼ਮੀਨ!
ਮ੍ਰਿਤਕ ਲੜਕੇ ਦੀ ਪਹਿਚਾਣ ਖੁਸ਼ਵਿੰਦਰ ਸਿੰਘ (37) ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਨੇ ਦਸਿਆ ਕਿ ਉਸ ਦਾ ਪੁੱਤਰ ਅਪਣੇ ਮੋਟਰਸਾਈਕਲ ’ਤੇ ਪਿੰਡ ਬਾਲਦ ਕਲਾਂ ਤੋਂ ਵਾਪਸ ਅਪਣੇ ਪਿੰਡ ਜਾ ਰਿਹਾ ਸੀ, ਜਦੋਂ ਆਰ. ਡੀ. ਐਲ. ਪੈਲੇਸ ਨੇੜੇ ਆਇਆ ਤਾਂ ਪਿੱਛੋਂ ਆਉਂਦੀ ਇਕ ਸਵਿੱਫਟ ਕਾਰ ਨੇ ਉਸ ਦੇ ਪੁੱਤ ਦੇ ਮੋਟਰਸਾਈਖਲ ਨੂੰ ਟੱਕਰ ਮਾਰ ਦਿਤੀ।
ਇਹ ਵੀ ਪੜ੍ਹੋ: 'ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਨੇ ਪ੍ਰੀਖਿਆ ਸੁਧਾਰਾਂ ਨੂੰ ਕੀਤਾ ਲਾਗੂ'
ਟੱਕਰ ਵੱਜਣ ਕਾਰਨ ਖੁਸ਼ਵਿੰਦਰ ਸਿੰਘ ਮੋਟਰਸਾਇਕਲ ਸਮੇਤ ਸੜਕ ’ਤੇ ਜਾ ਡਿੱਗਾ ਜਿਸ ਕਾਰਨ ਉਸਨੂੰ ਗੰਭੀਰ ਸੱਟਾਂ ਲੱਗੀਆਂ। ਉਸ ਨੂੰ ਮੌਕੇ ਤੋਂ ਸਿਵਲ ਹਸਪਤਾਲ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਭੇਜ ਦਿਤਾ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਗੁਰਮੇਲ ਸਿੰਘ ਦੇ ਬਿਆਨਾਂ ’ਤੇ ਕਾਰ ਚਾਲਕ ’ਤੇ ਮਾਮਲਾ ਦਰਜ ਕਰਦਿਆਂ ਅਗਲੀ ਪੜਤਾਲ ਸ਼ੁਰੂ ਕਰ ਦਿਤੀ ਹੈ।