
Patiala News : ਸਹੁਰਾ ਪਰਿਵਾਰ ਪੈਸਿਆਂ ਨੂੰ ਲੈ ਕੇ ਕਰਦੇ ਸੀ ਪ੍ਰੇਸ਼ਾਨ
Patiala News : ਪਟਿਆਲਾ ਦੇ ਜੁਲਕਾ ਇਲਾਕੇ ’ਚ ਅੰਬਾਲਾ ਵਾਸੀ ਇੱਕ ਨੌਜਵਾਨ ਨੇ ਜ਼ਹਿਰ ਪੀ ਕੇ ਖੁਦਕੁਸ਼ੀ ਕਰ ਲਈ। ਸੁਭਾਸ਼ ਚੰਦਰ ਨਾਂ ਦੇ ਇਸ 25 ਸਾਲਾ ਨੌਜਵਾਨ ਨੇ ਆਪਣੇ ਸਹੁਰੇ ਘਰ ਪਹੁੰਚ ਕੇ ਜ਼ਹਿਰ ਪੀ ਲਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਜੁਲਕਾ ਪੁਲਿਸ ਨੇ ਮ੍ਰਿਤਕ ਸੁਭਾਸ਼ ਚੰਦਰ ਦੇ ਭਰਾ ਦੇ ਬਿਆਨ ਦਰਜ ਕਰਕੇ ਮੁਲਜ਼ਮ ਸਹੁਰਾ ਛੋਟਾ ਰਾਮ ਅਤੇ ਜੀਜਾ ਬੰਟੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਇਹ ਵੀ ਪੜੋ:Jalandhar News : ਜਲੰਧਰ 'ਚ ਨਾਬਾਲਿਗ ਨਾਲ ਜਬਰ ਜ਼ਨਾਹ, ਮੁਲਜ਼ਮ ਫ਼ਰਾਰ
ਸ਼ਿਕਾਇਤਕਰਤਾ ਪਵਨ ਕੁਮਾਰ ਨੇ ਦੱਸਿਆ ਕਿ ਸੁਭਾਸ਼ ਚੰਦਰ ਉਸ ਦਾ ਵੱਡਾ ਭਰਾ ਸੀ। ਜਿਸਦਾ ਵਿਆਹ ਸਾਲ 2019 ਵਿਚ ਕਾਜਲ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਦੋ ਬੱਚਿਆਂ ਨੇ ਜਨਮ ਲਿਆ ਪਰ ਪਤੀ-ਪਤਨੀ ’ਚ ਲਗਾਤਾਰ ਲੜਾਈ-ਝਗੜੇ ਹੁੰਦੇ ਰਹਿੰਦੇ ਸਨ। ਇਸ ਝਗੜੇ ਦਾ ਕਾਰਨ ਸੁਭਾਸ਼ ਚੰਦਰ ਦਾ ਸਹੁਰਾ ਅਤੇ ਉਸ ਦਾ ਜੀਜਾ ਸਨ ਜੋ ਅਕਸਰ ਉਸ ਨੂੰ ਪੈਸਿਆਂ ਨੂੰ ਲੈ ਕੇ ਤੰਗ ਪ੍ਰੇਸ਼ਾਨ ਕਰਦੇ ਰਹਿੰਦੇ ਸਨ। ਕਾਜਲ ਆਪਣੇ ਪੇਕੇ ਘਰ ਆਈ ਸੀ, ਜਿਸ ਨੂੰ ਮਿਲਣ ਲਈ ਸੁਭਾਸ਼ ਚੰਦਰ 6 ਜੂਨ ਨੂੰ ਅੰਬਾਲਾ ਤੋਂ ਪਟਿਆਲਾ ਆਇਆ ਸੀ ਪਰ ਇੱਥੇ ਆ ਕੇ ਮੁਲਜ਼ਮਾਂ ਤੋਂ ਪਰੇਸ਼ਾਨ ਹੋ ਕੇ ਸੁਭਾਸ਼ ਚੰਦਰ ਨੇ ਜ਼ਹਿਰ ਪੀ ਲਿਆ ਅਤੇ ਇਸ ਬਾਰੇ ਪਵਨ ਨੂੰ ਫੋਨ 'ਤੇ ਜਾਣਕਾਰੀ ਦਿੱਤੀ। ਪਵਨ ਕੁਮਾਰ ਨੇ ਦੱਸਿਆ ਕਿ ਜਦੋਂ ਉਹ ਆਪਣੇ ਭਰਾ ਦੇ ਸਹੁਰੇ ਘਰ ਪਹੁੰਚਿਆ ਤਾਂ ਉਹ ਬੇਹੋਸ਼ੀ ਦੀ ਹਾਲਤ 'ਚ ਬੈੱਡ 'ਤੇ ਪਿਆ ਸੀ ਅਤੇ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
(For more news apart from young man committed suicide after reaching his in-laws house in Patiala News in Punjabi, stay tuned to Rozana Spokesman)