
Jalandhar News : ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਕਈ ਵਾਰ ਬਣਾਏ ਸਰੀਰਕ ਸਬੰਧ
Jalandhar News : ਜਲੰਧਰ 'ਚ 16 ਸਾਲਾ ਨਾਬਾਲਿਗ ਨਾਲ ਜਬਰ ਜ਼ਨਾਹ ਦੀ ਵੀਡੀਓ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਵੀਡੀਓ ਵਾਇਰਲ ਕਰਨ ਦੇ ਨਾਂ 'ਤੇ ਮੁਲਜ਼ਮ ਨੇ ਲੜਕੀ ਨਾਲ ਕਈ ਵਾਰ ਜਬਰ ਜ਼ਨਾਹ ਕੀਤਾ। ਪ੍ਰਪਾਤ ਜਾਣਕਾਰੀ ਅਨੁਸਾਰ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੇ ਮੁਲਜ਼ਮ ਆਯੂਸ਼ ਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ ਖ਼ਿਲਾਫ਼ ਆਈਪੀਸੀ, ਆਈਟੀ ਐਕਟ ਅਤੇ ਪੋਕਸੋ ਐਕਟ ਦੀ ਧਾਰਾ 376 (ਜਬਰ ਜ਼ਨਾਹ) ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਜਲ਼ਦ ਹੀ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਵੇਗੀ।
ਜਾਣਕਾਰੀ ਮੁਤਾਬਕ ਬੀਤੇ ਦਿਨੀਂ ਉਕਤ 16 ਸਾਲਾ ਲੜਕੀ ਦੀ ਮੈਡੀਕਲ ਜਾਂਚ ਕੀਤੀ ਗਈ। ਪੁਲਿਸ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਲੜਕੀ 8ਵੀਂ ਜਮਾਤ ਦੀ ਵਿਦਿਆਰਥਣ ਹੈ। ਪੁਲਿਸ ਨੂੰ ਦਿੱਤੇ ਆਪਣੇ ਬਿਆਨ 'ਚ 16 ਸਾਲਾ ਲੜਕੀ ਨੇ ਦੱਸਿਆ ਕਿ ਲੜਕੀ ਪਿਛਲੇ ਕਈ ਦਿਨਾਂ ਤੋਂ ਘਰ 'ਚ ਪ੍ਰੇਸ਼ਾਨੀ 'ਚ ਰਹਿ ਰਹੀ ਸੀ। ਪਰਿਵਾਰ ਵਾਲਿਆਂ ਨੇ ਲੜਕੀ ਨੂੰ ਕਈ ਵਾਰ ਪੁੱਛਿਆ ਕਿ ਕੀ ਹੋਇਆ ਹੈ। ਪਰ ਕੁੜੀ ਨੇ ਕੁਝ ਨਾ ਦੱਸਿਆ।
ਲੜਕੀ ਦੋਸ਼ੀ ਤੋਂ ਡਰੀ ਹੋਈ ਸੀ, ਕਿਉਂਕਿ ਉਸ ਦੀ ਵੀਡੀਓ ਉਕਤ ਦੋਸ਼ੀ ਕੋਲ ਸੀ। ਜਿਸ ਕਾਰਨ ਉਹ ਆਪਣੀ ਮਾਂ ਨੂੰ ਕਈ ਗੱਲਾਂ ਨਹੀਂ ਦੱਸ ਰਹੀ ਸੀ। ਪਰਿਵਾਰ ਵਾਲਿਆਂ ਨੇ ਲੜਕੀ 'ਤੇ ਦਬਾਅ ਪਾਇਆ ਤਾਂ ਉਸ ਨੇ ਆਪਣੀ ਪੂਰੀ ਕਹਾਣੀ ਦੱਸੀ। ਪਰਿਵਾਰ ਲੜਕੀ ਨੂੰ ਲੈ ਕੇ ਬਸਤੀ ਬਾਵਾ ਖੇਲ ਥਾਣੇ ਪਹੁੰਚ ਗਿਆ। ਪੁਲਿਸ ਨੇ ਤੁਰੰਤ ਲੜਕੀ ਦਾ ਮੈਡੀਕਲ ਕਰਵਾਇਆ ਅਤੇ ਮਾਮਲਾ ਦਰਜ ਕਰ ਲਿਆ।
ਇਸ ਸਬੰਧੀ ਪੀੜਤਾ ਨੇ ਦੱਸਿਆ ਕਿ 3 ਮਹੀਨੇ ਪਹਿਲਾਂ ਦੋਸ਼ੀ ਨੇ ਉਸ ਨਾਲ ਘਿਨਾਉਣੀ ਹਰਕਤ ਕੀਤੀ ਸੀ। ਇਸ ਦੀ ਵੀਡੀਓ ਬਣਾਈ ਗਈ ਸੀ। ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਦਾ ਸਰੀਰਕ ਸ਼ੋਸ਼ਣ ਕਰ ਰਿਹਾ ਸੀ। ਪੁਲਿਸ ਜਲ਼ਦ ਹੀ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ 'ਚ ਪੇਸ਼ ਕਰਕੇ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕਰੇਗੀ।
(For more news apart from Rape of a minor in Jalandhar, accused absconding News in Punjabi, stay tuned to Rozana Spokesman)