ਸੰਜੀਵ ਅਰੋੜਾ ਦੇ ਹੱਕ ਵਿਚ ਪ੍ਰਚਾਰ ਕਰਨ ਲਈ ਉਤਰੀ ‘ਆਪ’ ਆਗੂ ਸੋਨੀਆ ਮਾਨ

By : JUJHAR

Published : Jun 9, 2025, 1:07 pm IST
Updated : Jun 9, 2025, 1:07 pm IST
SHARE ARTICLE
AAP leader Sonia Mann comes out to campaign in favour of Sanjeev Arora
AAP leader Sonia Mann comes out to campaign in favour of Sanjeev Arora

ਕਿਹਾ, ਸੰਜੀਵ ਅਰੋੜਾ ਦੇ ਬਰਾਬਰ ਦਾ ਕੋਈ ਉਮੀਦਵਾਰ ਨਹੀਂ

ਲੁਧਿਆਣਾ ’ਚ ਜ਼ਿਮਨੀ ਚੋਣਾਂ ਦਾ ਅਖਾੜਾ ਭਖਿਆ ਹੋਇਆ ਹੈ। ਸਾਰੀਆਂ ਪਾਰਟੀਆਂ ਮੈਦਾਨ ਵਿਚ ਉਤਰੀਆਂ ਹੋਈਆਂ ਹਨ। ਸਾਰੀਆਂ ਪਾਰਟੀਆਂ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ  ਰਹੀਆਂ ਹਨ। ਕਾਂਗਰਸ ਤੇ ‘ਆਪ’ ਸੂਚੀ ਜਾਰੀ ਕਰ ਚੁੱਕੀ ਹੈ। ਸਾਰੀਆਂ ਪਾਰਟੀਆਂ ਦੇ ਲੀਡਰ ਲੁਧਿਆਣਾ ਵਿਚ ਬੈਠੇ ਹਨ ਤਾਂ ਜੋ ਚੰਗਾ ਪ੍ਰਚਾਰ ਕਰ ਕੇ ਆਪਣੇ ਉਮੀਦਵਾਰ ਨੂੰ ਜਿਤਾ ਸਕਣ। ਰੋਜ਼ਾਨਾ ਸਪੋਕਸਮੈਨ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ‘ਆਪ’ ਆਗੂ ਸੋਨੀਆ ਮਾਨ ਨੇ ਕਿਹਾ ਕਿ ਲੁਧਿਆਣਾ ਵਿਚ ਜ਼ਿਮਨੀ ਚੋਣਾਂ ਕਰ ਕੇ ਵਧੀਆ ਮਾਹੌਲ ਬਣਿਆ ਹੋਇਆ ਹੈ।

ਉਨ੍ਹਾਂ ਕਿਹਾ ਕਿ ਸੰਜੀਵ ਅਰੋੜਾ ਇਕ ਵਧੀਆ ਆਗੂ ਹੈ। ਉਨ੍ਹਾਂ ਕਿਹਾ ਕਿ ਜਿਹੜਾ ਵਿਅਕਤੀ ਇਕ ਬੱਚੇ ਦੀ ਜਾਨ ਬਚਾਉਣ ਲਈ ਪੈਸੇ ਕੋਈ ਪਰਵਾਹ ਨਹੀਂ ਕਰਦਾ ਜੋ ਉਸ ਸਮੇਂ ਰਾਜਨੀਤੀ ਵਿਚ ਨਹੀਂ ਸੀ। ਇਸ ਕਰ ਕੇ ਮੈਨੂੰ ਨਹੀਂ ਲੱਗਦਾ ਕਿ ਉਨ੍ਹਾਂ ਬਰਾਬਰ ਕੋਈ ਹੋਰ ਖੜ੍ਹ ਵੀ ਸਕਦਾ ਹੈ। ਉਨ੍ਹਾਂ ਕਿਹਾ ਕਿ ਹੋਰ ਪਾਰਟੀਆਂ ਲੋਕਾਂ ਨੂੰ ਗੁੰਮਰਾਹ ਕਰਦੀਆਂ ਹਨ ਪਰ ਆਮ ਆਦਮੀ ਪਾਰਟੀ ਸੰਘਰਸ਼ ਵਿਚੋਂ ਨਿਕਲੀ ਹੋਈ ਪਾਰਟੀ ਹੈ, ਜੋ ਕਹਿੰਦੀ ਹੈ ਉਹ ਕਰ ਕੇ ਦਿਖਾਉਂਦੀ ਹੈ। ‘ਆਪ’ ਪਾਰਟੀ ਉਹ ਪਾਰਟੀ ਹੈ ਜੋ ਲੋਕਾਂ ਦੇ ਹੱਕ ਨਹੀਂ ਮਾਰਦੀ।

ਇਹ ਉਹ ਪਾਰਟੀ ਹੈ ਜੋ ਆਪਣੇ ਵਿਧਾਇਕਾਂ ਨੂੰ ਵੀ ਭ੍ਰਿਸ਼ਟਾਚਾਰ ਦੇ ਦੋਸ਼ ਦੌਰਾਨ ਕਾਰਵਾਈ ਕਰਦੀ ਹੈ ਤੇ ਦੋਸ਼ ਸਾਬਤ ਹੋਣ ’ਤੇ ਉਨ੍ਹਾਂ ਨੂੰ ਜੇਲਾਂ ਤਕ ਪਹੁੰਚਾਉਂਦੀ ਹੈ। ਸੰਜੀਵ ਅਰੋੜਾ ਨੇ ਲੁਧਿਆਣਾ ਵਿਚ ਲੋਕਾਂ ਦੀਆਂ ਕਰੋੜਾਂ ਰੁਪਏ ਦੀਆਂ ਰਜਿਸਟਰੀ ਕਰਵਾਈਆਂ ਹਨ। ਜਿਹੜੇ ਕੰਮ ਰੁਕੇ ਹੋਏ ਹਨ ਉਹ ‘ਆਪ’ ਸਰਕਾਰ ਕਰਵਾ ਰਹੀ ਹੈ।  ਸੰਜੀਵ ਅਰੋੜਾ ਅਜਿਹੇ ਇਨਸਾਨ ਹਨ ਜੋ ਆਪਣੇ ਕੋਲੋਂ ਪੈਸੇ ਲਗਾ ਕੇ ਲੋਕਾਂ ਦੀ ਮਦਦ ਕਰਦੇ ਹਨ। ਉਨ੍ਹਾਂ ਕਿਹਾ ਕਿ ਰਾਜਨੀਤੀ ਵਿਚ ਉਸ ਵਿਅਕਤੀ ਨੂੰ ਆਉਣਾ ਚਾਹੀਦਾ ਹੈ ਜੋ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰੇ ਜਾਂ ਫਿਰ ਕਰਦਾ ਹੋਵੇ।

ਸਾਨੂੰ ਅਜਿਹਾ ਨੇਤਾ ਚਾਹੀਦਾ ਹੁੰਦਾ ਹੈ ਜੋ ਸਾਡੇ ਬੱਚਿਆਂ ਲਈ ਚੰਗੀ ਸਿਖਿਆ, ਹਸਪਤਾਲ ਆਦਿ ਹੋਰ ਸਹੂਲਤਾਂ ਦਾ ਧਿਆਨ ਰੱਖਦਾ ਹੋਵੇ, ਉਹ ਭ੍ਰਿਸ਼ਟ ਨਾ ਹੋਵੇ। ਅਸੀਂ ਜਦੋਂ ਵੀ ਕਿਸੇ ਨੂੰ ਵੋਟ ਪਾਉਂਦੇ ਹਾਂ ਤਾਂ ਦੇਖਦੇ ਹਾਂ ਕਿ ਉਹ ਵਿਅਕਤੀ ਭ੍ਰਿਸ਼ਟਾਚ ਜਾਂ ਬੇਈਮਾਨੀ ਤਾਂ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਸੰਜੀਵ ਅਰੋੜਾ ਸੰਤ ਵਿਅਕਤੀ ਹਨ, ਜੋ ਲੋਕਾਂ ਦੀ ਭਲਾਈ ਬਾਰੇ ਸੋਚਦੇ ਹਨ। ਉਨ੍ਹਾਂ ਕਿਹਾ ਕਿ ਦਬ ਕੇ ਵੋਟ ਪਾਉ ਤੇ ਸੰਜੀਵ ਅਰੋੜਾ ਨੂੰ ਜਿਤਾਉ, ਇਕ ਚੰਗਾ ਨੇਤਾ ਪਾਉ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement