ਧਰਮ ਪਰਿਵਰਤਨ ’ਤੇ ਬੋਲੇ ਬਾਬਾ ਗੁਰਪ੍ਰੀਤ ਸਿੰਘ ਉਦਾਸੀ

By : JUJHAR

Published : Jun 9, 2025, 2:19 pm IST
Updated : Jun 9, 2025, 2:19 pm IST
SHARE ARTICLE
Baba Gurpreet Singh Udasi spoke on religious conversion
Baba Gurpreet Singh Udasi spoke on religious conversion

ਕਿਹਾ, ਪੀੜਤਾਂ ਦਾ ਦੁੱਖ ਜਾਣਨ ਲਈ ਕਰਾਂਗੇ ਪੀਲੀਭੀਤ ਦਾ ਦੌਰਾ

ਜੇ ਅਸੀਂ ਗੱਲ ਕਰੀਏ ਤਾਂ ਪੰਜਾਬ ਵਿਚ ਧਰਮ ਪਰਿਵਰਤਨ ਪੰਜਾਬ ਵਿਚ ਕੋਈ ਨਵੀਂ ਗੱਲ ਨਹੀਂ ਹੈ। ਧਰਮ ਪਰਿਵਰਤਨ ਦਾ ਸਿਲਸਿਲਾ ਘਟੋ-ਘੱਟ 10 ਸਾਲਾਂ ਤੋਂ ਚਲਿਆ ਰਿਹਾ ਹੈ। ਜਿਸ ’ਤੇ ਪੰਜਾਬ ਵਿਚ ਲਗਾਤਾਰ ਕਾਫ਼ੀ ਚਿੰਤਾ ਜਾਹਰ ਕੀਤੀ ਜਾ ਰਹੀ ਹੈ। ਪਿਛਲੇ ਦਿਨੀਂ ਯੂਪੀ ਵਿਚ ਲਗਭਗ 3000 ਲੋਕ ਧਰਮ ਪਰਿਵਤਨ ਕਰਦੇ ਹਨ। ਜਿਸ ਤੋਂ ਬਾਅਦ ਬਹੁਤ ਵੱਡਾ ਹੰਗਾਮਾ ਖੜ੍ਹਾ ਹੋ ਜਾਂਦਾ ਹੈ। ਇਸ ਮੁੱਦੇ ’ਤੇ ਰੋਜ਼ਾਨਾ ਸਪੋਕਸਮੈਨ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਗੁਰਪ੍ਰੀਤ ਸਿੰਘ ਉਦਾਸੀ ਨੇ ਕਿਹਾ ਕਿ ਯੂਪੀ ਵਿਚ ਧਰਮ ਪਰਿਵਰਤਨ ਦਾ ਕੰਮ ਹੁਣ ਦਾ ਨਹੀਂ ਕਾਫ਼ੀ ਸਮੇਂ ਤੋਂ ਕੀਤਾ ਜਾ ਰਿਹਾ ਹੈ।

ਪਾਸਟਰ ਨੇਪਾਲ ਵਿਚੋਂ ਆਉਂਦੇ ਹਨ ਤੇ ਆਪਣਾ ਕੰਮ ਕਰ ਕੇ ਚਲੇ ਜਾਂਦੇ ਹਨ। ਇਸ ਵਿਚ ਸਭ ਤੋਂ ਵੱਡੀ ਦਿੱਕਤ ਇਹ ਹੈ ਕਿ ਉਥੇ ਕੋਈ ਚੰਗਾ ਪ੍ਰਚਾਰਕ ਜਾਂ ਸੰਤ ਪਹੁੰਚ ਨਹੀਂ ਕਰਦਾ। ਜਿਸ ਕਰ ਕੇ ਉਥੋਂ ਦੇ ਲੋਕ ਜਾਗਰੂਕ ਨਹੀਂ ਹੁੰਦੇ। ਯੂਪੀ ਦੇ ਸਿੱਖ ਬਹੁਤ ਗ਼ਰੀਬ ਹਨ ਤੇ ਉਥੇ ਜਾਤ-ਪਾਤ ਦਾ ਵੀ ਵੱਡਾ ਮਸਲਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਲੱਖਾਂ ਲੋਕਾਂ ਨੇ ਧਰਮ ਪਰਿਵਰਤਨ ਕੀਤਾ ਪਰ ਕਿਸੇ ਨੇ ਆਵਾਜ਼ ਨਹੀਂ ਚੁੱਕੀ। ਉਨ੍ਹਾਂ ਕਿਹਾ ਕਿ ਯੂਪੀ ਵਿਚ ਪ੍ਰਚਾਰਕ ਨਾ ਪਹੁੰਚਣ ਕਰ ਕੇ ਇਹ ਕੰਮ ਹੋਇਆ ਹੈ। ਬਾਕੀ ਪ੍ਰਚਾਰਕ ਇਹ ਵੀ ਸੋਚਦੇ ਹਨ ਕਿ ਜੇ ਕੋਈ ਜਾਂਦਾ ਹੈ ਤਾਂ ਜਾਣ ਦਿਉ।

ਸਾਡੇ ਜਿਹੜੇ ਪ੍ਰਚਾਰਕ ਹਨ ਉਹ ਪ੍ਰਚਾਰ ਕਰਨ ਦੇ ਪੈਸੇ ਲੈਂਦੇ ਹਨ ਤੇ ਯੂਪੀ ਵਿਚ ਗ਼ਰੀਬ ਸਿੱਖਾਂ ਨੇ ਉਨ੍ਹਾਂ ਨੂੰ ਕੀ ਦੇਣਾ ਹੈ। ਅਸੀਂ ਧਰਮ ਪਰਿਵਰਤਨ ਦੇ ਮੁੱਦੇ ’ਤੇ ਡੇਰਿਆਂ ਵਾਲਿਆਂ ਕੋਲ ਵੀ ਗਏ ਹਾਂ, ਪਰ ਉਹ ਕੋਈ ਕਦਮ ਚੁੱਕਣ ਲਈ ਤਿਆਰ ਹੀ ਨਹੀਂ, ਕਿਉਂ ਕਿ ਉਹ ਡਰਦੇ ਹਨ ਕਿਤੇ ਸਾਡੀ ਸੰਗਤ ਨਾਲ ਟੁੱਟ ਜਾਵੇ। ਡੇਰਿਆਂ ’ਤੇ ਵੀ ਅਨਪੜ੍ਹ ਲੋਕ ਬੈਠੇ ਹਨ ਜੋ ਅਗਿਆਨਤਾ ਨਾਲ ਭਰੇ ਹੋਏ ਹਨ। ਉਨ੍ਹਾਂ ਕਿਹਾ ਕਿ ਪਾਸਟਰ ਕਹਿੰਦੇ ਹਨ ਕਿ ਅਸੀਂ ਧਰਮ ਨਹੀਂ ਬਦਲ ਰਹੇ ਅਸੀਂ ਤਾਂ ਜੀਵਨ ਬਦਲ ਰਹੇ ਹਾਂ। ਸਾਡੇ ਸਮਾਜ ਵਿਚ ਸਾਰੀ ਖੇਡ ਪੈਸੇ ਤੇ ਵੋਟ ਬੈਂਕ ਦੀ ਹੈ।

photophoto

ਇਸੇ ਕਰ ਕੇ ਕੋਈ ਆਵਾਜ਼ ਨਹੀਂ ਚੁੱਕਦਾ। ਜੇ ਇਹ ਖੇਡ ਨਹੀਂ ਹੈ ਤਾਂ ਫਿਰ ਡੀਸੀ, ਗਰਵਰਨਰ, ਜਥੇਬੰਦੀਆਂ ਆਦਿ ਚੁੱਪ ਕਿਉਂ ਬੈਠੀਆਂ ਹਨ। ਇਹ ਸਾਰੇ ਲੋਕ ਸਿੱਖੀ ਦੇ ਕਾਤਲ ਹਨ। ਜਿਹੜੇ ਲੋਕ ਗ਼ਰੀਬ ਹਨ ਉਹ ਆਪਣਾ ਇਲਾਜ ਨਹੀਂ ਕਰਵਾ ਪਾਉਂਦੇ ਤਾਂ ਉਹ ਇਨ੍ਹਾਂ ਡੇਰਿਆਂ, ਪਖੰਡੀ ਸਾਧਾਂ ਜਾਂ ਫਿਰ ਪਾਸਟਰਾਂ ਕੋਲ ਝਾੜੇ ਕਰਵਾਉਣ ਜਾਂਦੇ ਹਨ ਤਾਂ ਜੋ ਉਹ ਠੀਕ ਹੋ ਜਾਣ। ਇਹ ਸਭ ਅਗਿਆਨੀ ਲੋਕ ਹਨ ਜਿਨ੍ਹਾਂ ਵਿਚ ਗਿਆਨ ਦੀ ਘਾਟ ਹੈ। ਹੁਣ ਇਨ੍ਹਾਂ ਲੋਕਾਂ ਨੂੰ ਪ੍ਰਚਾਰ ਨਾਲ ਨਹੀਂ ਵਾਪਸ ਲਿਆ ਸਕਦੇ। ਇਨ੍ਹਾਂ ਨੂੰ ਵਾਪਸ ਲਿਆਉਣ ਦਾ ਇਕੋ-ਇਕ ਤਰੀਕਾ ਹੈ ਕਿ ਸਰਕਾਰਾਂ ਕਾਨੂੰਨ ਲਾਗੂ ਕਰਨ।

ਉਨ੍ਹਾਂ ਕਿਹਾ ਕਿ ਅਸੀਂ ਯੂਪੀ ਜਾ ਰਹੇ ਹਾਂ ਜਿਥੇ ਅਸੀਂ ਜਾ ਕੇ ਸਰਕਾਰ ਨਾਲ ਮਿਲਾਂਗੇ ਤੇ ਮੰਗ ਕਰਾਂਗੇ ਕਿ ਇਸ ਦੀ ਜਾਂਚ ਕਰੋ ਇਹ ਧਰਮ ਪਰਿਵਰਤਨ ਕਾਨੂੰਨੀ ਹੈ ਜਾਂ ਗ਼ੈਰਕਾਨੂੰਨੀ ਹੈ। ਜੇ ਇਨ੍ਹਾਂ ਨੇ ਧਰਮ ਬਦਲਿਆ ਹੈ ਤਾਂ ਇਨ੍ਹਾਂ ਮਿਲਣ ਵਾਲੀਆਂ ਸਾਰੀਆਂ ਸਰਕਾਰੀ ਸਹੂਲਤਾਂ ਖ਼ਤਮ ਕੀਤੀਆਂ ਜਾਣ। ਅਸੀਂ ਕਿਤੇ ਪ੍ਰਚਾਰ ਕਰਨ ਜਾਂਦੇ ਹਾਂ ਤਾਂ ਪ੍ਰਚਾਰ ਹੀ ਕਰਦੇ ਹਾਂ ਪਰ ਇਹ ਪਾਸਟਰਾਂ ਦਾ ਕੰਮ ਧਰਮ ਬਦਲਣਾ ਹੈ ਇਹ ਉਹ ਹੀ ਕੰਮ ਕਰ ਰਹੇ ਹਨ। ਪੰਜਾਬ ਸਰਕਾਰ ਨੂੰ ਇਸ ਮੁੱਦੇ ’ਤੇ ਕੋਈ ਕਾਨੂੰਨ ਬਣਾਉਣਾ ਪਵੇਗਾ ਨਹੀਂ ਤਾਂ ਪੰਜਾਬ ਬਹੁਤ ਵੱਡਾ ਨੁਕਸਾਨ ਝੱਲਣਾ ਪਵੇਗਾ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement