
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਨੂੰ ਲੈ ਕੇ ਪੰਜਾਬ ਅੰਦਰ ਅਕਾਲੀ ਭਾਜਪਾ ਵਰਕਰਾ ਵਲੋਂ ਉਨ੍ਹਾਂ ਦੁਆਰਾ ਫ਼ਸਲਾਂ ਦੇ ਸਮਰਥਨ ਮੁੱਲ ਵਿਚ ਕੀਤੇ ਵਾਧੇ ...
ਮੌੜ ਮੰਡੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਨੂੰ ਲੈ ਕੇ ਪੰਜਾਬ ਅੰਦਰ ਅਕਾਲੀ ਭਾਜਪਾ ਵਰਕਰਾ ਵਲੋਂ ਉਨ੍ਹਾਂ ਦੁਆਰਾ ਫ਼ਸਲਾਂ ਦੇ ਸਮਰਥਨ ਮੁੱਲ ਵਿਚ ਕੀਤੇ ਵਾਧੇ ਦੇ ਸ਼ੁਕਰਾਨੇ ਵਜੋਂ ਰੈਲੀ 11 ਜੁਲਾਈ ਨੂੰ ਮਲੋਟ ਵਿਖੇ ਰੱਖੀ ਗਈ ਹੈ ਜਿਸ ਵਿਚ ਹਲਕਾ ਮੌੜ ਤੋਂ 130 ਬਸਾਂ ਦਾ ਕਾਫ਼ਲਾ ਅਕਾਲੀ-ਭਾਜਪਾ ਵਰਕਰਾਂ ਨੂੰ ਲੈ ਕੇ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਦੀ ਅਗਵਾਈ ਵਿਚ ਰਵਾਨਾ ਹੋਵੇਗਾ।
ਸਥਾਨਕ ਸਦਭਾਵਨਾ ਹਾਲ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵਰਕਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਦੇ ਦੇਸ਼ ਅੰਦਰ ਪਿਛਲੇ ਲੰਮੇ ਸਮੇਂ ਤੋਂ ਰਾਜ ਕੀਤਾ ਹੈ ਪਰ ਫ਼ਸਲਾਂ ਦੇ ਮੁੱਲ ਵਿਚ ਵਾਧਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿੰਨਾ ਇਕ ਵਾਰ 'ਚ ਕੀਤਾ ਹੈ, ਸ਼ਾਇਦ ਇੰਨਾ ਵਾਧਾ ਪਿਛਲੀਆਂ ਸਰਕਾਰਾਂ ਵਲੋਂ ਕਦੇ ਨਹੀਂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਫ਼ਸਲਾਂ ਦੇ ਮੁੱਲ ਵਿਚ ਹੋਏ ਇਸ ਵਾਧੇ ਨਾਲ ਜਿਥੇ ਦੇਸ਼ ਦਾ ਕਿਸਾਨ ਖ਼ੁਸ਼ਹਾਲ ਹੋਵੇਗਾ ਉਥੇ ਮਜ਼ਦੂਰ ਅਤੇ ਵਪਾਰੀ ਵਰਗ ਨੂੰ ਵੀ ਇਸ ਦਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਸਰਕਾਰੀ ਖ਼ਜ਼ਾਨੇ ਦੇ ਸਿਰ 'ਤੇ ਐਸ਼ ਕਰਨ ਤੋਂ ਬਿਨਾਂ ਕੁੱਝ ਨਹੀ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਡੋਪ ਟੈਸਟ ਪਹਿਲਾਂ ਕਾਗਰਸ ਦੇ ਮੁਖੀ ਰਾਹੁਲ ਗਾਧੀ ਦਾ ਕਰਵਾਉਣ ਨਾਲ ਸਾਰੀ ਕਾਂਗਰਸ ਦੀ ਅਸਲੀਅਤ ਸਾਹਮਣੇ ਆ ਜਾਵੇਗੀ ਜਦਕਿ ਸ਼ਰਤੀਆਂ ਕੈਪਟਨ ਦਾ ਡੋਪ ਟੈਸਟ ਵੀ ਫ਼ੇਲ ਹੀ ਹੋਵੇਗਾ।
ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋ ਨੇ ਕਿਹਾ ਕਿ ਕੈਪਟਨ ਸਰਕਾਰ ਨਸ਼ਾ ਤਸਕਰਾਂ ਨੂੰ ਫੜ੍ਹ ਕੇ ਜੇਲਾਂ ਵਿਚ ਡੱਕੇ। ਉਨ੍ਹਾਂ ਕਿਹਾ ਕਿ ਕਾਂਗਰਸ ਬੁਰੀ ਤਰ੍ਹਾਂ ਫ਼ੇਲ ਸਰਕਾਰ ਸਾਬਤ ਹੋਈ ਹੈ ਕਿÀੁਂਕਿ ਕਾਂਗਰਸ ਦੇ ਰਾਜ ਵਿਚ ਜਵਾਨੀ ਅਤੇ ਕਿਸਾਨੀ ਰੁਲ ਗਈ ਹੈ।
ਇਸ ਮੌਕੇ ਕ੍ਰਿਸ਼ਨ ਤਾਇਲ, ਕਰਨੈਲ ਸਿੰਘ ਸਾਬਕਾ ਪ੍ਰਧਾਨ, ਹਰਭਜਨ ਸਿੰਘ ਮਾਈਸਰਖ਼ਾਨਾ, ਰਵੀ ਕੁਮਾਰ ਉੱਭਾ, ਗੁਰਜੀਤਪਾਲ ਗਿੰਨੀ, ਹਰਜਿੰਦਰ ਸਿੰਘ ਕੱਪੀ, ਆਤਮਾ ਸਿੰਘ ਮੌੜ, ਸੁਖਚੈਨ ਸਿੰਘ ਸਾਬਕਾ ਪ੍ਰਧਾਨ, ਗੁਰਬਚਨ ਸਿੰਘ ਬਾਬੇਕਾ, ਚਰਨਜੀਤ ਸਿੰਘ ਸਰਪੰਚ, ਬਲਜਿੰਦਰ ਪੁਰੀ ਜੋਧਪੁਰ, ਨਵਦੀਪ ਸਿੰਘ ਭਾਈ ਬਖਤੌਰ, ਵਿਜੇ ਕੁਮਾਰ ਭੋਲਾ, ਓਮ ਪ੍ਰਕਾਸ਼ ਘੁੰਮਣ ਸਣੇ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।