
ਇੰਜ: ਯੋਗੇਸ਼ ਟੰਡਨ ਨਿਰਦੇਸ਼ਕ ਤਕਨੀਕੀ ਪੀ.ਐਸ.ਟੀ.ਸੀ.ਐਲ. ਪਟਿਆਲਾ ਵਲੋਂ ਅੱਜ ਪੰਜਾਬ ਸਟੇਟ ਲੋਡ
ਪਟਿਆਲਾ, 8 ਜੁਲਾਈ (ਸਪੋਕਸਮੈਨ ਸਮਾਚਾਰ) ਇੰਜ: ਯੋਗੇਸ਼ ਟੰਡਨ ਨਿਰਦੇਸ਼ਕ ਤਕਨੀਕੀ ਪੀ.ਐਸ.ਟੀ.ਸੀ.ਐਲ. ਪਟਿਆਲਾ ਵਲੋਂ ਅੱਜ ਪੰਜਾਬ ਸਟੇਟ ਲੋਡ ਡਿਸਪੈਚ ਸੈਂਟਰ, ਪਟਿਆਲਾ ਦਾ ਦੌਰਾ ਕੀਤਾ ਗਿਆ। ਇੰਜ. ਵਾਈ.ਪੀ.ਐਸ.ਬਾਠ, ਮੁੱਖ ਇੰਜ. ਐਸ.ਐਲ.ਡੀ.ਸੀ. ਪੀ.ਐਸ.ਟੀ.ਸੀ.ਐਲ. ਪਟਿਆਲਾ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇੰਜ. ਯੋਗੇਸ ਟੰਡਨ ਨਿਰਦੇਸ਼ਕ ਵਲੋਂ ਪੌਦਾ ਲਗਾਉਣ ਉਪਰੰਤ ਐਸ.ਐਲ.ਡੀ.ਸੀ. ਕੰਟਰੋਲ ਰੂਮ ਅਤੇ ਪੰਜਾਬ ਐਸ.ਐਲ.ਡੀ.ਸੀ ਦੇ ਕੰਮ-ਕਾਜ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਇੰਜ: ਐਚ.ਐਸ. ਬਿੰਦਰਾ, ਨਿਗ: ਇੰਜ: ਸੰਚਾਰ ਅਤੇ ਐਸ.ਐਲ.ਡੀ.ਸੀ. ਸੰਸਥਾ ਦੇ ਅਧਿਕਾਰੀਆਂ ਵਲੋ ਇੰਜ: ਯੋਗੇਸ ਟੰਡਨ ਨੂੰ ਕ੍ਰਮਵਾਰ ਓਪਰੇਸਨ, ਸਕਾਡਾ ਸਿਸਟਮ ਅਤੇ ਓਪਨ ਅਸੈਸ ਬਾਰੇ ਵਿਸਥਾਰ ਪੂਰਵਕ ਜਾਣੂੰ ਕਰਵਾਇਆ ਗਿਆ। ਇਸ ਮੌਕੇ ਇੰਜ: ਯਾਦਵਿੰਦਰ ਪਾਲ ਸਿੰਘ ਬਾਠ, ਮੁੱਖ ਇੰਜ:/ਐਸ.ਐਲ.ਡੀ.ਸੀ. ਵਲੋਂ ਨਿਰਦੇਸਕ ਤਕਨੀਕੀ ਦਾ ਧਨਵਾਦ ਕੀਤਾ ਗਿਆ।