
ਖੇਤੀ ਲਈ ਬੈਂਕ ਤੋਂ ਲਿਆ ਸੀ 25 ਲੱਖ ਦਾ ਕਰਜ਼ਾ
ਮਲੋਟ (ਗੁਰਮੀਤ ਸਿੰਘ ਮੱਕੜ): ਸ਼ਹਿਰ ਨੇੜਲੇ ਪਿੰਡ ਮਾਹੂਆਣਾ ਵਿਖੇ ਇਕ ਕਿਸਾਨ ਵਲੋਂ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਅਪਣੇ ਖੇਤਾਂ ਵਿਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮ੍ਰਿਤਕ ਕਿਸਾਨ ਬਲਜੀਤ ਸਿੰਘ (36) ਦੇ ਸਾਲੇ ਜਗਜੀਤ ਸਿੰਘ ਨੇ ਦਸਿਆ ਕਿ ਉਨ੍ਹਾਂ ਦੇ ਜਵਾਈ ਵਲੋਂ ਲਗਭਗ 25 ਕਿਲੇ ਜ਼ਮੀਨ ਠੇਕੇ ’ਤੇ ਲਈ ਹੋਈ ਸੀ ਅਤੇ ਅਪਣੀ 2 ਕਿੱਲੇ ਜ਼ਮੀਨ ਹੈ, ਜਿਸ ’ਤੇ ਉਸ ਵਲੋਂ ਝੋਨਾ ਲਗਾਇਆ ਹੋਇਆ ਸੀ
ਇਹ ਵੀ ਪੜ੍ਹੋ - ਡੁਬਦੇ ਦੀ ਜਾਨ ਬਚਾਉਣ ਲਈ ਨਿਊਜ਼ੀਲੈਂਡ ਪੁਲਿਸ ਨੇ ਸੁਖਵਿੰਦਰ ਸਿੰਘ ਨੂੰ ਦਿਤਾ ਪ੍ਰਸ਼ੰਸਾ ਪੱਤਰ
Suicide
ਪ੍ਰੰਤੂ ਬਿਜਲੀ ਅਤੇ ਪਾਣੀ ਨਾ ਆਉਣ ਕਾਰਨ ਉਸ ਦੀ ਫ਼ਸਲ ਸੁਕ ਰਹੀ ਸੀ ਅਤੇ ਉਸ ਨੂੰ ਖਦਸ਼ਾ ਸੀ ਕਿ ਉਸ ਦੀ ਝੋਨੇ ਦੀ ਫ਼ਸਲ ਬਰਬਾਦ ਹੋ ਜਾਵੇਗੀ ਅਤੇ ਜੋ ਜ਼ਮੀਨ ਦਾ ਠੇਕਾ ਹੈ ਉਸ ਦੇ ਸਿਰ ਪੈ ਜਾਵੇਗਾ ਅਤੇ ਇਸ ਤੋਂ ਇਲਾਵਾ ਉਸ ਦੇ ਸਿਰ ਲਗਭਗ 25 ਲੱਖ ਰੁਪਏ ਬੈਂਕ ਦਾ ਕਰਜ਼ਾ ਸੀ ਜਿਸ ਦੀ ਪ੍ਰੇਸ਼ਾਨੀ ਦੇ ਚਲਦਿਆਂ ਉਸ ਵਲੋਂ ਖੇਤਾਂ ਵਿਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਗਈ।
Farmer Suicide
ਉਨ੍ਹਾਂ ਵਲੋਂ ਸਰਕਾਰ ਤੋਂ ਮੰਗ ਕੀਤੀ ਗਈ ਕਿ ਛੋਟਾ ਕਿਸਾਨ ਹੋਣ ਕਰ ਕੇ ਇਸ ਦੇ ਪ੍ਰਵਾਰ ਦੀ ਆਰਥਕ ਮਦਦ ਕੀਤੀ ਜਾਵੇ ਅਤੇ ਪ੍ਰਵਾਰ ਦੇ ਇਕ ਮੈਂਬਰ ਨੂੰ ਨੌਕਰੀ ਦਿਤੀ ਜਾਵੇ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਲੰਬੀ ਦੇ ਥਾਣਾ ਮੁੱਖੀ ਚੰਦਰ ਸ਼ੇਖਰ ਨੇ ਦਸਿਆ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਮਾਹੂਆਣਾ ਵਿਚ ਕਿਸਾਨ ਵਲੋਂ ਖ਼ੁਦਕੁਸ਼ੀ ਕਰ ਲਈ ਗਈ ਹੈ, ਜਿਸ ਉਪਰੰਤ ਉਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਮੋਰਚਰੀ ਵਿਚ ਰਖਵਾ ਦਿਤਾ ਹੈ ਅਤੇ ਪ੍ਰਵਾਰ ਦੇ ਬਿਆਨਾਂ ’ਤੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।