ਕੇਜਰੀਵਾਲ ਨੇ ਐਲ.ਐਨ.ਜੇ.ਪੀ. ਹਸਪਤਾਲ ’ਚ ਵਾਇਰਸ ਦੀ ਜੀਨੋਮ ਸੀਕੁਐਸਿੰਗ ਲੈਬ ਦਾ ਕੀਤਾ ਉਦਘਾਟਨ
Published : Jul 9, 2021, 12:56 am IST
Updated : Jul 9, 2021, 12:56 am IST
SHARE ARTICLE
image
image

ਕੇਜਰੀਵਾਲ ਨੇ ਐਲ.ਐਨ.ਜੇ.ਪੀ. ਹਸਪਤਾਲ ’ਚ ਵਾਇਰਸ ਦੀ ਜੀਨੋਮ ਸੀਕੁਐਸਿੰਗ ਲੈਬ ਦਾ ਕੀਤਾ ਉਦਘਾਟਨ

ਨਵੀਂ ਦਿੱਲੀ, 8 ਜੁਲਾਈ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੋਕਨਾਇਕ ਜੈਪ੍ਰਕਾਸ਼ ਨਾਰਾਇਣ ਹਸਪਤਾਲ (ਐਲ.ਐਨ.ਜੇ.ਪੀ. ਹਸਪਤਾਲ) ’ਚ ਵਾਇਰਸ ਦੀ ਜੀਨੋਮ ਚੇਨ ਦਾ ਪਤਾ ਲਗਾਉਣ ਵਾਲੀ ‘ਜੀਨੋਮ-ਸੀਕਵੇਂਸਿੰਗ ਪ੍ਰਯੋਗਸ਼ਾਲਾ) ਦਾ ਉਦਘਾਟਨ ਕੀਤਾ। ਉਨ੍ਹਾਂ ਇਸ ਮੌਕੇ ਕਿਹਾ ਕਿ ਇਸ ਪ੍ਰਯੋਗਸ਼ਾਲਾ ’ਚ ਪਤਾ ਲਗਾ ਸਕੇਗਾ ਕਿ ਕੋਰੋਨਾ ਵਾਇਰਸ ਦਾ ਰੂਪ ਕਿੰਨਾ ਖ਼ਤਰਨਾਕ ਹੈ ਅਤੇ ਇਸ ਨਾਲ ਸਰਕਾਰ ਨੂੰ ਉਸ ਦੇ ਲਿਹਾਜ ਨਾਲ ਤਿਆਰੀਆਂ ਕਰਨ ’ਚ ਮਦਦ ਮਿਲੇਗੀ। ਦਿੱਲੀ ਸਰਕਾਰ ਵਲੋਂ ਜਾਰੀ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਸਰਕਾਰੀ ਲੋਕਨਾਇਕ ਜੈਪ੍ਰਕਾਸ਼ ਨਾਰਾਇਣ (ਐਲ.ਐਨ.ਜੇ.ਪੀ.) ਹਸਪਤਾਲ ’ਚ ਜੀਨੋਮ-ਸੀਕਵੇਂਸਿੰਗ ਪ੍ਰਯੋਗਸ਼ਾਲਾ ਉੱਤਰ ਭਾਰਤ ’ਚ ਅਜਿਹਾ ਤੀਜਾ ਕੇਂਦਰ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਇਹ ਇਕ ਦਿਨ ’ਚ 5 ਤੋਂ 7 ਨਮੂਨਿਆਂ ਦਾ ਸੀਕਵੇਂਸਿੰਗ ਕਰਨ ’ਚ ਸਮਰੱਥ ਹੋਵੇਗਾ। ਉਸ ’ਚ ਕਿਹਾ ਗਿਆ ਹੈ ਕਿ ਇਹ ਪ੍ਰਯੋਗਸ਼ਾਲਾ ਮੁੱਖ ਰੂਪ ਨਾਲ ਨਿਗਰਾਨੀ ਅਤੇ ਜਨਤਕ ਸਿਹਤ ਉਦੇਸ਼ਾਂ ਲਈ ਹੋਵੇਗੀ, ਕਿਉਂਕਿ ਇਸ ’ਚ ਵਾਇਰਸ ਦੇ ਚਿੰਤਾਜਨਕ ਰੂਪਾਂ ਦੀ ਪਛਾਣ ਕੀਤੀ ਜਾਵੇਗੀ। ਬਿਆਨ ’ਚ ਕਿਹਾ ਗਿਆ ਹੈ ਕਿ ਇਹ ਨਾ ਸਿਰਫ਼ ਰਾਸ਼ਟਰੀ ਰਾਜਧਾਨੀ ਸਗੋਂ ਪੂਰੇ ਉੱਤਰ ਭਾਰਤ ਲਈ ਇਕ ਬੇਹੱਦ ਮਹੱਤਵਪੂਰਨ ਸਹੂਲਤ ਹੋਵੇਗੀ।
ਕੇਜਰੀਵਾਲ ਨੇ ਟਵੀਟ ਕੀਤਾ, ‘‘ਦਿੱਲੀ ਦੇ ਐੱਲ.ਐੱਨ.ਜੇ.ਪੀ. ਹਸਪਤਾਲ ’ਚ ਕੋਵਿਡ ਜੀਨੋਮ-ਸਿਕਵੇਂਸਿੰਗ ਪ੍ਰਯੋਗਸ਼ਾਲਾ ਦੀ ਸ਼ੁਰੂਆਤ ਕੀਤੀ। ਪੂਰੀ ਦੁਨੀਆ ’ਚ ਕੋਰੋਨਾ ਦੇ ਨਵੇਂ-ਨਵੇਂ ਰੂਪ ਉੱਭਰ ਕੇ ਆ ਰਹੇ ਹਨ। 
ਦਿੱਲੀ ਦੀ ਇਸ ਲੈਬ ’ਚ ਕੋਰੋਨਾ ਦਾ ਕੋਈਵੀ ਨਵਾਂ ਰੂਪ ਕਿੰਨਾ ਖ਼ਤਰਨਾਕ ਹੈ, ਇਸ ਦਾ ਤਾ ਲਗਾਇਾ ਜਾ ਸਕੇਗਾ ਤਾਂ ਕਿ ਸਰਕਾਰ ਉਸ ਦੇ ਫੈਲਾਅ ਨੂੰ ਰੋਕਣ ਦੀ ਰਣਨੀਤੀ ਅਤੇ ਇਲਾਜ ’ਤੇ ਕੰਮ ਕਰ ਸਕੇ।’’ ਪ੍ਰੋਗਰਾਮ ’ਚ ਉਨ੍ਹਾਂ ਕਿਹਾ,‘‘ਜੇਕਰ ਸਾਨੂੰ ਸਮੇਂ ’ਤੇ ਵਾਇਰਸ ਦੇ ਰੂਪ ਬਾਰੇ ਪਤਾ ਲੱਗ ਜਾਂਦਾ ਹੈ ਤਾਂ ਅਸੀਂ ਆਪਣੀਆਂ ਤਿਆਰੀਆਂ ਨੂੰ ਲੈ ਕੇ ਚੰਗੀ ਤਰ੍ਹਾਂ ਨਾਲ ਰਣਨੀਤੀ ਬਣਾਉਣ ’ਚ ਸਮਰੱਥ ਹੋਣਗੇ।’’ ਇਸ ਮੌਕੇ ਕੇਜਰੀਵਾਲ ਦੇ ਨਾਲ ਸਿਹਤ ਮੰਤਰੀ ਸਤੇਂਦਰ ਜੈਨ ਅਤੇ ਐਲ.ਐਨ.ਜੇ.ਪੀ. ਦੇ ਮੈਡੀਕਲ ਡਾਇਰੈਕਟਰ ਡਾ. ਸੁਰੇਸ਼ ਕੁਮਾਰ ਵੀ ਮੌਜੂਦ ਸਨ।      (ਏਜੰਸੀ)

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement