
‘ਭਾਰਤ ’ਚ ਰਹਿਣ ਵਾਲਿਆਂ ਨੂੰ ਨਵੇਂ ਕਾਨੂੰਨਾਂ ਮੁਤਾਬਕ ਹੀ ਚਲਣਾ ਹੋਵੇਗਾ’
ਨਵੀਂ ਦਿੱਲੀ, 8 ਜੁਲਾਈ : ਸੂਚਨਾ ਅਤੇ ਤਕਨੀਕੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਨਵੇਂ ਸੂਚਨਾ ਤੇ ਤਕਨੀਕੀ (ਆਈ.ਟੀ) ਨਿਯਮਾਂ ਨੂੰ ਲੈ ਕੇ ਕੇਂਦਰ ਸਰਕਾਰ ਨਾਲ ਟਵਿੱਟਰ ਦੇ ਰੇੜਕੇ ’ਤੇ ਵੀਰਵਾਰ ਨੂੰ ਕਿਹਾ ਕਿ ਭਾਰਤ ’ਚ ਰਹਿਣ ਅਤੇ ਕੰਮ ਕਰਨ ਵਾਲਿਆਂ ਨੂੰ ਦੇਸ਼ ਦੇ ਨਿਯਮਾਂ ਦੀ ਪਾਲਣਾ ਕਰਨੀ ਹੀ ਹੋਵੇਗੀ।
ਭਾਜਪਾ ਮੁੱਖ ਸਕੱਤਰ (ਸੰਗਠਨ) ਬੀ.ਐਲ ਸੰਤੋਸ਼ ਨਾਲ ਇਥੇ ਪਾਰਟੀ ਦਫ਼ਤਰ ’ਚ ਬੈਠਕ ਦੇ ਬਾਅਦ ਵੈਸ਼ਨਵ ਨੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਇਹ ਕਿਹਾ। ਆਈ.ਟੀ ਨਿਯਮਾਂ ਦੀ ਮਾਈਕ੍ਰੋਬਲਾਗਿੰਗ ਮੰਚ ਟਵਿੱਟਰ ਵਲੋਂ ਪਾਲਣਾ ਨਹੀਂ ਕਰਨ ਬਾਰੇ ਇਕ ਸਵਲਾ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਜੋ ਕੋਈ ਭਾਰਤ ਵਿਚ ਰਹਿੰਦਾ ਹੈ ਅਤੇ ਕੰਮ ਕਰਦਾ ਹੈ ਉਸ ਨੂੰ ਦੇਸ਼ ਦੇ ਨਿਯਮਾਂ ਨੂੰ ਮੰਨਣਾ ਹੋਵੇਗਾ। ਉੜੀਸਾ ਤੋਂ ਸੰਸਦ ਮੈਂਬਰ ਵੈਸ਼ਨਵ ਨੇ ਬੁਧਵਾਰ ਨੂੰ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ। ਉਨ੍ਹਾਂ ਨੂੰ ਸੂਚਨਾ ਅਤੇ ਤਕਨੀਕੀ ਮੰਤਰਾਲਾ ਦੇ ਨਾਲ ਨਾਲ ਰੇਵਲੇ ਦਾ ਵੀ ਚਾਰਜ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਜ਼ਿੰਮੇਦਾਰੀ ਦੇਣ ਲਈ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਧਨਵਾਦੀ ਹਨ। (ੲੈਜੰਸੀ)