ਸਿੱਖ ਕੌਮ ਨੂੰ ਇਨਸਾਫ਼ ਲੈਣ ਲਈ ਅਪਣਾ ਰਾਜ ਸਥਾਪਤ ਕਰਨਾ ਪਵੇਗਾ : ਮਾਨ
Published : Jul 9, 2021, 12:33 am IST
Updated : Jul 9, 2021, 12:33 am IST
SHARE ARTICLE
image
image

ਸਿੱਖ ਕੌਮ ਨੂੰ ਇਨਸਾਫ਼ ਲੈਣ ਲਈ ਅਪਣਾ ਰਾਜ ਸਥਾਪਤ ਕਰਨਾ ਪਵੇਗਾ : ਮਾਨ

ਅੱਜ ਬਰਗਾੜੀ ਇਨਸਾਫ਼ ਮੋਰਚੇ ਦੇ 5ਵੇਂ ਦਿਨ ਵੀ ਹੋਈ ਪੰਜ ਸਿੰਘਾਂ ਦੀ ਗਿ੍ਰਫ਼ਤਾਰੀ

ਕੋਟਕਪੂਰਾ, 8 ਜੁਲਾਈ (ਗੁਰਿੰਦਰ ਸਿੰਘ) : ਬਰਗਾੜੀ ਇਨਸਾਫ਼ ਮੋਰਚੇ ਦੇ ਪੰਜਵੇਂ ਦਿਨ ਮਾਨ ਦਲ ਦੇ ਬਠਿੰਡਾ ਜ਼ਿਲ੍ਹੇ ਨਾਲ ਸਬੰਧਤ ਪੰਜ ਪੰਥਦਰਦੀਆਂ ਵਲੋਂ ਗਿ੍ਰਫ਼ਤਾਰੀ ਦੇਣ ਤੋਂ ਪਹਿਲਾਂ ਅਪਣੇ ਸੰਬੋਧਨ ਦੌਰਾਨ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਆਖਿਆ ਕਿ ਦੇਸ਼ ਵਿਚ ਮੋਦੀ ਤੇ ਆਰਐਸਐਸ ਦਾ ਰਾਜ ਹੈ, ਜੋ ਉਹ ਚਾਹੁੰਦੇ ਹਨ ਉਹੀ ਹੁੰਦਾ ਹੈ। ਜਿਵੇਂ ਉਨ੍ਹਾਂ ਬਾਬਰੀ ਮਸਜਿਦ ਢਾਹ ਕੇ ਸੁਪਰੀਮ ਕੋਰਟ ਦੀ ਪ੍ਰਵਾਹ ਕੀਤੇ ਬਿਨਾਂ ਹੀ ਮੰਦਰ ਬਣਾ ਲਿਆ, ਉਸੇ ਤਰ੍ਹਾਂ ਜਦੋਂ ਤਕ ਸਿੱਖ ਅਪਣਾ ਰਾਜ ਸਥਾਪਤ ਨਹੀਂ ਕਰਦੇ, ਉਦੋਂ ਤਕ ਸਿੱਖ ਕੌਮ ਨੂੰ ਇਨਸਾਫ਼ ਨਹੀਂ ਮਿਲੇਗਾ। 
ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਕੇਂਦਰ ਦੀ ਮੋਦੀ ਸਰਕਾਰ ਪਾਕਿਸਤਾਨ ਦੇ ਬਾਰਡਰ ਵਪਾਰ ਲਈ ਖੋਲ੍ਹ ਦੇਵੇ ਤਾਂ ਕਿਸਾਨਾਂ ਨੂੰ ਝੋਨੇ ਦੇ ਚੰਗੇ ਰੇਟ ਮਿਲਣਗੇ ਅਤੇ ਐਨੀ ਸਖ਼ਤ ਗਰਮੀ ਵਿਚ ਕਿਸਾਨਾਂ ਨੂੰ ਦਿੱਲੀ ਦੇ ਬਾਰਡਰਾਂ ’ਤੇ ਜ਼ਲੀਲ ਵੀ ਨਹੀਂ ਹੋਣਾ ਪਵੇਗਾ। ਉਨ੍ਹਾਂ ਕਿਸਾਨ ਆਗੂਆਂ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਹਿੱਸਾ ਲੈਣ ਦੇ ਦਿਤੇ ਸੰਕੇਤਾਂ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਕਿਸਾਨ ਕਿਤੇ ਰਾਜਨੀਤੀ ਦੀ ਦਲਦਲ ਵਿਚ ਫਸ ਕੇ ਸਿੱਖ ਕੌਮ ਨੂੰ ਨਾ ਭੁਲਾ ਦੇਣ। ਉਨ੍ਹਾਂ ਸਾਬਕਾ ਡੀਜੀਪੀ ਸੁਮੇਧ ਸੈਣੀ ਦਾ ਨਾਰਕੋ ਟੈਸਟ ਕਰਾਉਣ ਦੀ ਗੱਲ ’ਤੇ ਜ਼ੋਰ ਦਿੰਦਿਆਂ ਆਖਿਆ ਕਿ ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸ ਸਰਕਾਰਾਂ ਮੌਕੇ ਸੁਮੇਧ ਸੈਣੀ ਵਲੋਂ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਮਾਰਨ ਦਾ ਭੇਦ ਵੀ ਜਨਤਕ ਹੋ ਜਾਵੇਗਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਜਸਕਰਨ ਸਿੰਘ ਕਾਹਨ ਵਾਲਾ, ਗੁਰਦੀਪ ਸਿੰਘ ਢੁੱਡੀ, ਪਰਮਿੰਦਰ ਸਿੰਘ ਬਾਲਿਆਂਵਾਲੀ, ਗੁਰਸੇਵਕ ਸਿੰਘ ਜਵਾਹਰਕੇ ਆਦਿ ਨੇ ਵੀ ਸੰਬੋਧਨ ਕੀਤਾ। ਅੱਜ ਬਰਗਾੜੀ ਇਨਸਾਫ਼ ਮੋਰਚੇ ਦੇ ਹੱਕ ਵਿਚ ਬਠਿੰਡਾ ਜ਼ਿਲ੍ਹੇ ਨਾਲ ਸਬੰਧਤ ਗਿ੍ਰਫ਼ਤਾਰੀ ਦੇਣ ਵਾਲਿਆਂ ਵਿੱਚ ਗੁਰਦੀਪ ਸਿੰਘ ਮੰਡੀਕਲਾਂ, ਸੁਖਦੇਵ ਸਿੰਘ ਨਰੂਆਣਾ, ਨੱਥਾ ਸਿੰਘ ਨਰੂਆਣਾ, ਮਨਮੋਹਨ ਸਿੰਘ ਨਰੂਆਣਾ, ਸੁਖਪਾਲ ਸਿੰਘ ਮੰਡੀਕਲਾਂ ਆਦਿ ਸ਼ਾਮਲ ਸਨ।

SHARE ARTICLE

ਏਜੰਸੀ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement