ਅਡਾਨੀ ਦੀ 100 ਅਰਬ ਡਾਲਰ ਕਲੱਬ 'ਚ ਵਾਪਸੀ, ਮੁਕੇਸ਼ ਅੰਬਾਨੀ ਨੂੰ ਨਹੀਂ ਮਿਲੀ ਪਹਿਲੇ 10 'ਚ ਥਾਂ
Published : Jul 9, 2022, 12:23 am IST
Updated : Jul 9, 2022, 12:23 am IST
SHARE ARTICLE
image
image

ਅਡਾਨੀ ਦੀ 100 ਅਰਬ ਡਾਲਰ ਕਲੱਬ 'ਚ ਵਾਪਸੀ, ਮੁਕੇਸ਼ ਅੰਬਾਨੀ ਨੂੰ ਨਹੀਂ ਮਿਲੀ ਪਹਿਲੇ 10 'ਚ ਥਾਂ

 

ਨਵੀਂ ਦਿੱਲੀ, 8 ਜੁਲਾਈ : ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਇਕ ਵਾਰ ਮੁੜ 100 ਅਰਬ ਡਾਲਰ ਕਲੱਬ 'ਚ ਸ਼ਾਮਲ ਹੋ ਗਏ ਹਨ | ਬਲੂਮਬਰਗ ਅਰਬਪਤੀ ਸੂਚਕ ਅੰਕ ਮੁਤਾਬਕ ਅਡਾਨੀ 100 ਅਰਬ ਡਾਲਰ ਦੀ ਨੈੱਟਵਰਥ ਨਾਲ ਦੁਨੀਆਂ ਦੇ ਅਮੀਰਾਂ ਦੀ ਲਿਸਟ 'ਚ ਛੇਵੇਂ ਨੰਬਰ 'ਤੇ ਹਨ | ਬੁਧਵਾਰ ਨੂੰ  ਉਨ੍ਹਾਂ ਦੀ ਨੈੱਟਵਰਥ 'ਚ 1.65 ਅਰਬ ਡਾਲਰ ਦਾ ਵਾਧਾ ਹੋਇਆ | ਇਸ ਸਾਲ ਉਨ੍ਹਾਂ ਦੀ ਨੈੱਟਵਰਥ 'ਚ 23.7 ਅਰਬ ਡਾਲਰ ਦਾ ਵਾਧਾ ਹੋਇਆ ਹੈ |
ਇਸ ਸਾਲ ਸੱਭ ਤੋਂ ਵੱਧ ਕਮਾਈ ਕਰਨ ਦੇ ਮਾਮਲੇ 'ਚ ਅਡਾਨੀ ਭਾਰਤ ਅਤੇ ਏਸ਼ੀਆ ਦੇ ਅਮੀਰਾਂ ਦੀ ਸੂਚੀ 'ਚ ਨੰਬਰ ਇਕ ਸਥਾਨ 'ਤੇ ਹਨ | ਇਸ ਦਰਮਿਆਨ ਦੇਸ਼ ਦੀ ਸੱਭ ਤੋਂ ਕੀਮਤੀ ਕੰਪਨੀ ਰਿਲਾਇੰਸ ਇੰਡਸਟ੍ਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ 86.3 ਅਰਬ ਡਾਲਰ ਦੀ ਨੈੱਟਵਰਥ ਨਾਲ 11ਵੇਂ ਸਥਾਨ 'ਤੇ ਹਨ | ਬੁਧਵਾਰ ਨੂੰ  ਉਨ੍ਹਾਂ ਦੀ ਨੈੱਟਵਰਥ 'ਚ 63.9 ਕਰੋੜ ਡਾਲਰ ਦੀ ਗਿਰਾਵਟ ਆਈ | ਇਸ ਸਾਲ ਉਨ੍ਹਾਂ ਦੀ ਨੈੱਟਵਰਥ 'ਚ 3.65 ਅਰਬ ਡਾਲਰ ਦੀ ਕਮੀ ਆਈ ਹੈ | ਉਹ ਏਸ਼ੀਆ ਅਤੇ ਭਾਰਤ 'ਚ ਗੌਤਮ ਅਡਾਨੀ ਤੋਂ ਬਾਅਦ ਦੂਜੇ ਨੰਬਰ 'ਤੇ ਹਨ | ਆਈ. ਟੀ. ਕੰਪਨੀ ਵਿਪਰੋ ਦੇ ਚੇਅਰਮੈਨ ਅਜ਼ੀਮ ਪ੍ਰੇਮ ਜੀ 25.8 ਅਰਬ ਡਾਲਰ ਦੀ ਨੈੱਟਵਰਥ ਨਾਲ ਦੁਨੀਆ ਦੇ ਅਮੀਰਾਂ ਦੀ ਲਿਸਟ 'ਚ 46ਵੇਂ ਨੰਬਰ 'ਤੇ ਹਨ |
ਇਲੈਕਟਿ੍ਕ ਕਾਰ ਕੰਪਨੀ ਟੈਸਲਾ ਅਤੇ ਸਪੇਸਐਕਸ ਦੇ ਸੀ. ਈ. ਓ. ਐਲਨ ਮਸਕ 214 ਅਰਬ ਡਾਲਰ ਦੀ ਨੈੱਟਵਰਥ ਨਾਲ ਪਹਿਲੇ ਨੰਬਰ 'ਤੇ ਬਣੇ ਹੋਏ ਹਨ | ਇਸ ਸਾਲ ਉਨ੍ਹਾਂ ਦੀ ਨੈੱਟਵਰਥ 'ਚ 56.8 ਅਰਬ ਡਾਲਰ ਦੀ ਕਮੀ ਆਈ ਹੈ | ਏ. ਏ. ਜਾਨ ਦੇ ਫ਼ਾਊਾਡਰ ਜੈੱਫ਼ ਬੇਜੋਸ 138 ਅਰਬ ਡਾਲਰ ਨਾਲ ਦੂਜੇ ਸਥਾਨ 'ਤੇ ਹਨ | ਫ਼੍ਰਾਂਸੀਸੀ ਬਿਜ਼ਨੈੱਸਮੈਨ ਅਤੇ ਦੁਨੀਆ ਦੀ ਸੱਭ ਤੋਂ ਵੱਡੀ ਲਗਜ਼ਰੀ ਗੁਡਜ਼ ਕੰਪਨੀ ਐਲ. ਵੀ. ਐਮ. ਐਚ. ਮੋਇਟ ਹੇਨੇਸੀਕੇ ਬਰਨਾਰਡ ਆਰਨਾਲਟ (128 ਅਰਬ ਡਾਲਰ) ਇਸ ਲਿਸਟ 'ਚ ਤੀਜੇ ਅਤੇ ਮਾਈਕ੍ਰੋਸਾਫ਼ਟ ਦੇ ਕੋ-ਫ਼ਾਊਾਡਰ ਬਿਲ ਗੇਟਸ (115 ਅਰਬ ਡਾਲਰ) ਚੌਥੇ ਸਥਾਨ 'ਤੇ ਬਣੇ ਹੋਏ ਹਨ | ਲੈਰੀ ਪੇਜ 104 ਅਰਬ ਡਾਲਰ ਦੀ ਨੈੱਟਵਰਥ ਨਾਲ 5ਵੇਂ ਨੰਬਰ 'ਤੇ ਹਨ | (ਏਜੰਸੀ)

 

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement