ਘਪਲੇਬਾਜ਼ੀ ਦੇ ਦੋਸ਼ਾਂ ਤਹਿਤ ਇੱਕ BDPO ਅਤੇ ਦੋ ਸੀਨੀਅਰ ਸਹਾਇਕ ਮੁਅੱਤਲ
Published : Jul 9, 2022, 12:59 pm IST
Updated : Jul 9, 2022, 12:59 pm IST
SHARE ARTICLE
One BDPO and two senior assistants suspended on fraud charges
One BDPO and two senior assistants suspended on fraud charges

ਯੋਜਨਾ ਵਿਭਾਗ ਅਤੇ ਮੁੱਖ ਮੰਤਰੀ ਫੰਡ 'ਚ 11 ਕਰੋੜ ਦੇ ਘਪਲੇ ਦਾ ਮਾਮਲਾ 

ਚੰਡੀਗੜ੍ਹ : ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਤਿੰਨ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਉਨ੍ਹਾਂ 'ਤੇ 11 ਕਰੋੜ ਦੇ ਘਪਲੇ ਦਾ ਦੋਸ਼ ਹੈ। ਤਿੰਨਾਂ ਨੇ ਯੋਜਨਾ ਵਿਭਾਗ ਅਤੇ ਮੁੱਖ ਮੰਤਰੀ ਫੰਡ ਲਈ ਰਕਮ ਦੀ ਦੁਰਵਰਤੋਂ ਕੀਤੀ।

SuspendedSuspended

ਜਾਂਚ ਰਿਪੋਰਟ ਵਿੱਚ ਖ਼ੁਲਾਸੇ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਗਈ। ਮੁਅੱਤਲ ਕੀਤੇ ਗਏ ਅਧਿਕਾਰੀਆਂ ਵਿੱਚ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ (ਬੀਡੀਪੀਓ) ਜਤਿੰਦਰ ਸਿੰਘ ਢਿੱਲੋਂ, ਸੀਨੀਅਰ ਸਹਾਇਕ (ਅਕਾਊਂਟ) ਗੁਰਦੀਪ ਸਿੰਘ ਅਤੇ ਸੀਨੀਅਰ ਸਹਾਇਕ ਚੰਦ ਸਿੰਘ ਸ਼ਾਮਲ ਹਨ।
ਰੋਪੜ ਦੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ (ਡੀਡੀਪੀਓ) ਅਮਰਿੰਦਰ ਚੌਹਾਨ ਇੱਕ ਹੋਰ ਮਾਮਲੇ ਦੀ ਜਾਂਚ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਸ੍ਰੀ ਆਨੰਦਪੁਰ ਸਾਹਿਬ ਦੇ ਬੀਡੀਪੀਓ ਦਫ਼ਤਰ ਵਿੱਚ ਹੋਈ ਖਰੀਦ ਵਿੱਚ ਕੁਝ ਬੇਨਿਯਮੀਆਂ ਦੇਖੀਆਂ। ਜਿਸ ਤੋਂ ਬਾਅਦ ਉਸ ਨੇ ਇਸ ਦੀ ਜਾਂਚ ਸ਼ੁਰੂ ਕੀਤੀ ਅਤੇ ਗਲਤੀ ਫੜੀ ਗਈ। ਮਿਲੀ ਜਾਣਕਾਰੀ ਅਨੁਸਾਰ ਯੋਜਨਾ ਬੋਰਡ ਨੇ ਬੀਡੀਪੀਓ ਦਫ਼ਤਰ ਨੂੰ 7.38 ਕਰੋੜ ਦੀ ਗਰਾਂਟ ਭੇਜੀ ਸੀ।

letterletter

ਇਹ ਗ੍ਰਾਂਟ ਇਸ ਸਾਲ 10 ਜਨਵਰੀ ਨੂੰ ਮਿਲੀ ਸੀ। ਬੀ.ਡੀ.ਪੀ.ਓ.ਦਫ਼ਤਰ ਨੇ ਇੱਕੋ ਦਿਨ 6.5 ਕਰੋੜ ਰੁਪਏ ਖਰਚ ਕੀਤੇ। ਇਸ ਸਬੰਧੀ ਦਫ਼ਤਰ ਦੇ ਰਿਕਾਰਡ ਵਿੱਚ ਨਾ ਤਾਂ ਕੋਈ ਹਵਾਲਾ ਹੈ ਅਤੇ ਨਾ ਹੀ ਬਿੱਲ। ਇਸ ਦੇ ਨਾਲ ਹੀ ਵਿਭਾਗ ਇਹ ਰਾਸ਼ੀ ਖਰਚ ਨਹੀਂ ਕਰ ਸਕਿਆ ਕਿਉਂਕਿ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਕਾਰਨ 8 ਜਨਵਰੀ ਨੂੰ ਚੋਣ ਜ਼ਾਬਤਾ ਲਾਗੂ ਹੋ ਗਿਆ ਸੀ।

ਬੀਡੀਪੀਓ ਦਫ਼ਤਰ ਰੋਪੜ ਨੇ 24 ਦਸੰਬਰ ਨੂੰ ਮੁੱਖ ਮੰਤਰੀ ਕੋਟੇ ਵਿੱਚੋਂ 3.95 ਕਰੋੜ ਦੇ ਫੰਡ ਜਾਰੀ ਕੀਤੇ। ਇਸ ਵਿੱਚੋਂ 3.18 ਲੱਖ ਰੁਪਏ 27 ਦਸੰਬਰ ਨੂੰ ਹੀ ਅਦਾ ਕਰ ਦਿੱਤੇ ਗਏ ਸਨ। ਜਿਸ ਦਾ ਰਿਕਾਰਡ ਦਫ਼ਤਰ ਵਿੱਚ ਨਹੀਂ ਹੈ। ਇਸ ਤੋਂ ਇਲਾਵਾ ਕ੍ਰਿਕਟ ਦਾ ਸਮਾਨ ਬਣਾਉਣ ਵਾਲੀ ਕੰਪਨੀ ਨੂੰ 1.59 ਕਰੋੜ ਰੁਪਏ ਅਤੇ ਬਰਾਮਦ ਕੰਪਨੀ ਨੂੰ 3.18 ਕਰੋੜ ਰੁਪਏ ਦਿੱਤੇ ਗਏ ਹਨ। ਇੱਕ ਉਸਾਰੀ ਕੰਪਨੀ ਨੂੰ 35 ਲੱਖ ਰੁਪਏ ਦਾ ਭੁਗਤਾਨ ਵੀ ਕੀਤਾ ਗਿਆ ਸੀ। ਇਹ ਸਾਰੀਆਂ ਕੰਪਨੀਆਂ ਅਸਲੀ ਹਨ ਜਾਂ ਨਕਲੀ, ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement