PSEB ਨੇ ਕੁਝ ਵਿਸ਼ਿਆਂ ਦੀ ਅੰਕ ਵੰਡ 'ਚ ਕੀਤੀ ਸੋਧ, ਹੁਣ 20 ਅੰਕਾਂ ਦੀ ਬਜਾਏ 50 ਦੀ ਹੋਵੇਗੀ ਲਿਖ਼ਤੀ ਪ੍ਰੀਖਿਆ 
Published : Jul 9, 2022, 2:28 pm IST
Updated : Jul 9, 2022, 2:28 pm IST
SHARE ARTICLE
PSEB
PSEB

9ਵੀਂ ਤੋਂ 12ਵੀਂ ਜਮਾਤਾਂ ਦੀਆਂ ਪ੍ਰੀਖਿਆਵਾਂ ਲਈ ਲਾਗੂ ਹੋਣਗੇ ਹੁਕਮ 

ਮੁਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਕੁਝ ਵਿਸ਼ਿਆਂ ਦੀ ਅੰਕ ਵੰਡ ਵਿਚ ਸੋਧ ਕੀਤੀ ਹੈ ਅਤੇ ਇਹ ਫੈਸਲਾ ਅਕਾਦਮਿਕ ਸਾਲ 2022-23 ਲਈ ਕੀਤਾ ਗਿਆ ਹੈ। ਦੱਸ ਦੇਈਏ ਕਿ ਸਿੱਖਿਆ ਬੋਰਡ ਵਲੋਂ ਕੀਤੀ ਗਈ ਸੋਧ 9ਵੀਂ ਤੋਂ 12ਵੀਂ ਜਮਾਤਾਂ ਦੇ ਕੁੱਝ ਵਿਸ਼ਿਆਂ ਲਈ ਹੈ। ਸਿੱਖਿਆ ਬੋਰਡ ਵੱਲੋਂ ਜਾਰੀ ਜਾਣਕਾਰੀ 9ਵੀਂ ਅਤੇ 10ਵੀਂ ਜਮਾਤ 'ਚ ਪਹਿਲਾਂ 70 ਅੰਕਾਂ ਦੀ ਪ੍ਰਯੋਗੀ ਪ੍ਰੀਖਿਆ, ਲਿਖ਼ਤੀ ਪ੍ਰੀਖਿਆ ਸਿਰਫ 20 ਅੰਕ ਅਤੇ ਅੰਦਰੂਨੀ ਮੁਲਾਂਕਣ ਦੇ ਅੰਕ 10 'ਚੋਂ ਲੱਗਦੇ ਸਨ।

PSEB announces 8th class resultPSEB announces 8th class result

ਹੁਣ ਸੋਧੇ ਹੋਏ ਫਾਰਮੂਲੇ ਮੁਤਾਬਕ ਪ੍ਰਯੋਗੀ ਪ੍ਰੀਖਿਆ 40 ਅੰਕ, ਲਿਖ਼ਤੀ ਪ੍ਰੀਖਿਆ ਦੇ 50 ਅੰਕ ਅਤੇ ਅੰਦਰੂਨੀ ਮੁਲਾਂਕਣ ਦੇ 10 ਅੰਕ ਨਿਰਧਾਰਿਤ ਕੀਤੇ ਗਏ ਹਨ। ਇਸੇ ਤਰ੍ਹਾਂ 11ਵੀਂ ਅਤੇ 12ਵੀਂ ਜਮਾਤਾਂ ਦੇ ਸਰੀਰਕ ਸਿੱਖਿਆ ਅਤੇ ਖੇਡਾਂ ਵਿਸ਼ੇ ਲਈ ਅੰਕ ਵੰਡ ਲਿਖ਼ਤੀ ਪ੍ਰੀਖਿਆ ਲਈ 20 ਅੰਕ, ਪ੍ਰਯੋਗੀ ਪ੍ਰੀਖਿਆ ਲਈ 70 ਅੰਕ ਅਤੇ ਇੰਟਰਨਲ ਅਸੈੱਸਮੈਂਟ ਦੇ 10 ਅੰਕ ਨਿਰਧਾਰਿਤ ਸਨ।

PSEB Releases Datesheet for Re-Examination of 10th and 12th Term-2, See DetailsPSEB

ਇਸ ਨੂੰ ਵੀ ਸੋਧ ਉਪਰੰਤ ਲਿਖ਼ਤੀ ਪ੍ਰੀਖਿਆ ਲਈ 50 ਅੰਕ, ਪ੍ਰਯੋਗੀ ਪ੍ਰੀਖਿਆ ਲਈ 40 ਅੰਕ ਅਤੇ ਇੰਟਰਨਲ ਅਸੈੱਸਮੈਂਟ ਦੇ 10 ਅੰਕ ਕਰ ਦਿੱਤਾ ਗਿਆ ਹੈ। ਇਸ ਸਬੰਧੀ ਸੂਬੇ ਦੇ ਸਰਕਾਰੀ, ਐਫ਼ੀਲੀਏਟਿਡ, ਐਸੋਸੀਏਟਿਡ, ਏਡਿਡ ਅਤੇ ਆਦਰਸ਼ ਸਕੂਲਾਂ ਦੇ ਮੁਖੀਆਂ ਅਤੇ ਸਬੰਧਤ ਅਧਿਆਪਕਾਂ ਨੂੰ ਵੀ ਸੂਚਨਾ ਭੇਜੀ ਜਾ ਚੁੱਕੀ ਹੈ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement