
ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿਚ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇਅ 3 ਦਾ ਇੱਕ ਹਿੱਸਾ ਬਿਆਸ ਦਰਿਆ ਦੇ ਤੇਜ਼ ਵਹਾਅ ਕਾਰਨ ਰੁੜ ਗਿਆ।
ਚੰਡੀਗੜ੍ਹ - ਪੰਜਾਬ ਵਿਚ ਲਗਾਤਾਰ ਪੈ ਰਹੇ ਮੀਂਹ ਕਾਰਨ ਹਾਲਾਤ ਕਾਫ਼ੀ ਖਰਾਬ ਹੋ ਗਏ ਹਨ। ਪੰਜਾਬ ਅਤੇ ਹਿਮਾਚਲ ਵਿਚ ਮੀਂਹ ਨੇ ਕਹਿਰ ਮਚਾਇਆ ਹੋਇਆ ਹੈ।
ਇਸੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਅਤੇ ਹਿਮਾਚਲ ਦੇ ਮੁੱਖ ਮੰਤਰੀ ਤੋਂ ਹੜ੍ਹ ਦੀ ਸਥਿਤੀ ਦੇ ਹਲਾਤਾਂ ਦੀ ਜਾਣਕਾਰੀ ਲਈ ਤੇ ਨਾਲ ਹੀ ਉਨ੍ਹਾਂ ਨੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿਚ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇਅ 3 ਦਾ ਇੱਕ ਹਿੱਸਾ ਬਿਆਸ ਦਰਿਆ ਦੇ ਤੇਜ਼ ਵਹਾਅ ਕਾਰਨ ਰੁੜ ਗਿਆ।
ਇਸ ਦੇ ਨਾਲ ਹੀ ਮੰਡੀ ਜ਼ਿਲ੍ਹੇ ਦੇ ਪੰਡੋਹ ਦਾ ਲਾਲ ਪੁਲ ਵੀ ਇਸ ਦਰਿਆ ਦੇ ਵਹਾਅ ਕਾਰਨ ਟੁੱਟ ਗਿਆ। ਜੇ ਗੱਲ ਪੰਜਾਬ ਦੀ ਕੀਤੀ ਜਾਵੇ ਤਾਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਗੋਡੇ-ਗੋਡੇ ਪਾਣੀ ਖੜ੍ਹ ਗਿਆ ਹੈ ਤੇ ਕਈ ਗੱਡੀਆਂ ਪਾਣੀ ਵਿਚ ਰੁੜ ਗਈਆਂ ਹਨ ਤੇ ਕਈਆਂ ਦੇ ਘਰ ਵੀ ਢਹਿ ਢੇਰੀ ਹੋ ਗਏ ਹਨ ਤੇ ਲੋਕ ਬੇਘਰ ਹੋ ਗਏ ਹਨ।