Derabassi News : ਵੱਖ -ਵੱਖ ਪਰਿਵਾਰਾਂ ਦੇ 7 ਨਾਬਲਿਗ ਬੱਚੇ 36 ਘੰਟਿਆਂ ਤੋਂ ਲਾਪਤਾ 

By : BALJINDERK

Published : Jul 9, 2024, 12:51 pm IST
Updated : Jul 9, 2024, 12:56 pm IST
SHARE ARTICLE
ਬੱਚਿਆਂ ਦੀਆਂ ਤਵੀਰਾਂ
ਬੱਚਿਆਂ ਦੀਆਂ ਤਵੀਰਾਂ

Derabassi News : ਲਾਪਤਾ ਨੇ 7ਵੀਂ, 8ਵੀਂ ਅਤੇ 10ਵੀਂ ਕਲਾਸ ਦੇ ਹਨ ਵਿਦਿਆਰਥੀ, ਸ਼ਿਕਾਇਤ ਮਿਲਣ 'ਤੇ ਪੁਲਿਸ ਜਾਂਚ ’ਚ ਜੁਟੀ 

Derabassi News : ਬਰਵਾਲਾ ਸੜਕ 'ਤੇ ਪੈਂਦੇ ਭਗਤ ਸਿੰਘ ਨਗਰ ਵਿਖੇ ਰਹਿੰਦੇ ਵੱਖ-ਵੱਖ ਪਰਿਵਾਰਾਂ ਦੇ 7 ਨਾਬਾਲਗ ਬੱਚੇ ਪਿਛਲੇ 36 ਘੰਟਿਆਂ ਤੋਂ ਲਾਪਤਾ ਹਨ। ਲਾਪਤਾ ਬੱਚੇ ਪ੍ਰਵਾਸੀ ਪਰਿਵਾਰਾਂ ਦੇ ਹਨ, ਜਿਨ੍ਹਾਂ 'ਚ ਸਾਰੇ ਲੜਕੇ ਸ਼ਾਮਿਲ ਹਨ। ਸ਼ਿਕਾਇਤ ਮਿਲਣ 'ਤੇ ਪੁਲਿਸ ਵਲੋਂ ਬੱਚਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਲਾਪਤਾ ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਐਤਵਾਰ ਤੜਕੇ ਕਰੀਬ 5 ਵਜੇ ਬੱਚੇ ਘਰ ਤੋਂ ਪਾਰਕ 'ਚ ਖੇਡਣ ਲਈ ਗਏ ਸਨ, ਜੋ ਕਿ ਵਾਪਸ ਨਹੀਂ ਪਰਤੇ। ਦੁਪਹਿਰ 12 ਵਜੇ ਭਗਤ ਸਿੰਘ ਨਗਰ ਵਿਖੇ ਵੱਖ-ਵੱਖ ਗਲੀਆਂ 'ਚ ਰਹਿੰਦੇ 5 ਹੋਰ ਬੱਚੇ ਘਰ ਤੋਂ ਖੇਡਣ ਲਈ ਗਏ ਅਤੇ ਉਹ ਵੀ ਵਾਪਸ ਨਹੀਂ ਆਏ। ਐਤਵਾਰ ਦੀ ਛੁੱਟੀ ਹੋਣ ਕਰਕੇ ਬੱਚੇ ਪਹਿਲਾਂ ਵੀ ਖੇਡਦੇ ਰਹਿੰਦੇ ਸਨ, ਜਿਸ ਕਰਕੇ ਬੱਚਿਆਂ ਦੇ ਲਾਪਤਾ ਹੋਣ ਦਾ ਪਤਾ ਨਹੀਂ ਚੱਲ ਸਕਿਆ। ਲਾਪਤਾ ਬੱਚੇ ਇਕ-ਦੂਜੇ ਨੂੰ ਜਾਣਦੇ ਹਨ ਅਤੇ ਇਕੱਠੇ ਪੜ੍ਹਦੇ ਹਨ । ਸਭ ਤੋਂ ਵੱਡਾ ਲੜਕਾ 15 ਸਾਲ ਦਾ  ਹੈ ਜੋ ਕਿ ਦਸਵੀਂ ਕਲਾਸ ’ਚ ਪੜ੍ਹਦਾ ਹੈ। ਮਾਪਿਆਂ ਦਾ ਇਹ ਸੋਚ ਕੇ ਬੁਰਾ ਹਾਲ ਹੋ ਰਹਾ ਹੈ ਕਿ ਸਾਰੀ ਰਾਤ ਬੱਚੇ ਕਿੱਕੇ ਰਹੇ ਹੋਣਗੇ। ਮਾਪਿਆਂ ਵਲੋਂ ਜਦੋਂ ਬੱਚਿਆਂ ਦੀ ਭਾਲ ਕੀਤੀ ਗਈ ਤਾਂ ਉਨ੍ਹਾਂ ਨੂੰ ਕੋਈ ਸੁਰਾਗ ਨਹੀਂ ਮਿਲਿਆ ਤਾਂ ਬੱਚਿਆਂ  ਦੇ ਇਕ ਸਾਥੀ ਤੋਂ ਪਤਾ ਚੱਲਿਆ ਕਿ ਬੱਚੇ ਮੁੰਬਈ ਜਾਣ ਦੀ ਕੱਲ ਕਰ ਰਹੇ ਸਨ। 15 ਸਾਲਾਂ ਦੀਪ ਜੋ ਕਿ ਸਵੇਰੇ ਸੂਰਜ ਅਤੇ ਅਨਿਲ ਸਮੇਤ ਪੁਲਿਸ  ਥਾਣੇ ਦੇ ਸਾਹਮਣੇ ਪੈਂਦੇ ਪਾਰਕ ਵਿਚ ਗਿਆ ਸੀ, ਨੇ ਦੱਸਿਆ ਕਿ ਉਕਤ ਦੋਵੇਂ ਬੱਚੇ ਘਰ ਤੋਂ ਭੱਜਣ ਦੀ ਗੱਲ ਰਹੇ ਸਨ ਅਤੇ ਉਸ  ਨੂੰ ਵੀ ਨਾਲ ਚੱਲਣ ਲਈ ਆਖ ਰਹੇ ਹਨ, ਪਰ ਉਹ ਡਰ ਗਿਆ ਅਤੇ 2 ਘੰਟਿਆਂ ਬਾਅਦ ਪਾਰਕ ਤੋਂ ਘਰ  ਵਾਪਸ ਪਰਤ ਆਇਆ। ਲਾਪਤਾ ਬੱਚਿਆਂ ਦੇ ਪਰਿਵਾਰਾਂ ਨੇ ਦੱਸਿਆ ਕਿ ਸਾਰੇ ਬੱਚੇ ਇਕੱਠੇ ਹੀ ਨਿਕਲੇ ਹਨ ਅਤੇ ਹੁਣ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲ ਰਿਹਾ। 
ਪੀੜਤ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲਾਪਤਾ 7 ਬਚਿਆਂ ’ਚੋਂ ਦੋ ਕੋਲ ਮੋਬਾਇਲ ਫੋਨ ਹਨ , ਪਰ ਉਨ੍ਹਾਂ ’ਚ ਸਿਮ ਨਹੀਂ ਹੈ। ਉਹ ਦੋਵੇਂ ਮੋਬਾਇਲ ’ਚ ਆਪਣੀ ਇੰਸਾਟਾਗ੍ਰਾਮ ਐਪ ਤੇ ਆਈਡੀ ਚਲਾਉਣ ਦੇ ਨਾਲ ਹੀ ਗੇਮਾਂ ਖੇਡਦੇ ਸਨ। ਉਨ੍ਹਾਂ ਦੇ ਇਕ ਸਾਕੀ ਨੇ ਦਸਿਆ ਕਿ ਲਾਪਤਾ ਹੋਣ ਮਗਰੋਂ ਇਕ ਬੱਚੇ ਨੇ ਉਸ ਨੂੰ ਆਪਣੀ ਇੰਸਟਾਗ੍ਰਾਮ ਆਈਡੀ ਤੋਂ ਅਨਫੋਲੋ ਕਰ ਦਿੱਤਾ ਹੈ। ਬੱਚੇ ਗੇਮ ਖੇਡ ਰਹੇ ਹਨ ਅਤੇ ਉਹ ਆਨਲਾਈਨ ਵੀ ਹਨ। ਲਾਪਤਾ ਬੱਚਿਆਂ ’ਚ ਭਗਤ ਸਿੰਘ ਨਗਰ ਦੀ ਗਲੀ ਨੰ. 4 ਦਾ ਗਿਆਨ ਚੰਦ, ਵਲੀ ਨੰ 8 ਦਾ ਗੌਰਵ ਅਜੈ, 13 ਸਾਲਾ ਦਲੀਪ ਅਤੇ ਵਿਸ਼ਨੂੰ ਸ਼ਾਮਿਲ ਹਨ। 
ਡੇਰਾਬੱਸੀ ਦੇ ਥਾਣਾ ਮੁਖੀ ਮਨਦੀਪ ਸਿੰਘ ਨੇ ਕਿਹਾ ਕਿ ਸ਼ਿਕਾਇਤ ਮਿਲਣ ’ਤੇ ਬੱਚਿਆਂ ਦੀ ਭਾਲ ਸੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸੋਮਵਾਰ ਦੇ ਸ਼ਾਮ ਦੇ 6 ਵਜੇ ਤੱਕ ਬੱਚਿਆਂ ਬਾਰੇ ਕੋਈ ਜਾਣਕਾਰੀ ਨਹੀਂ ਸੀ ਮਿਲੀ । ਉਨ੍ਹਾਂ ਕਿਹਾ ਕਿ ਮੋਬਾਇਲ ਫੋਨ ਦੇ ਸਹਾਰੇ ਬੱਚਿਆਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਵੱਖ – ਵੱਖ ਥਾਣਿਆਂ ’ਚ ਬੱਚਿਆਂ ਦੀਆਂ ਫੋਟੋਆਂ ਭੇਜੀਆਂ ਗਈਆਂ ਹਨ। ਇਸ ਤੋਂ ਇਲਾਵਾ ਪੁਲਿਸ ਟੀਮ ਰੇਲਵੇ ਸਟੇਸ਼ਨ ਵਿਖੇ ਬੱਚਿਆਂ ਦੀ ਭਾਲ ’ਚ ਜੁਟੀ ਹੋਈ ਹੈ। 

(For more news apart from 7 minor children from different families have been missing for 36 hours from Derabassi News in Punjabi, stay tuned to Rozana Spokesman)

Location: India, Punjab, S.A.S. Nagar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement