
ਬੀਤੇ ਦਿਨੀਂ ਘਰੇਲੂ ਝਗੜੇ ਕਾਰਨ ਛੋਟੇ ਭਰਾ ਦੀ ਛਾਤੀ 'ਚ ਪੇਚਕਸ ਮਾਰ ਕੇ ਕਰ ਦਿੱਤੀ ਸੀ ਹੱਤਿਆ
Abohar News : ਅਬੋਹਰ 'ਚ ਘਰੇਲੂ ਝਗੜੇ ਕਾਰਨ ਆਪਣੇ ਹੀ ਸਕੇ ਭਰਾ ਦਾ ਕਤਲ ਕਰਨ ਵਾਲੇ ਆਰੋਪੀ ਭਰਾ ਨੂੰ ਥਾਣਾ ਸਿਟੀ-2 ਦੀ ਪੁਲਿਸ ਨੇ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ। ਆਰੋਪੀ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ’ਤੇ ਲਿਆ ਜਾਵੇਗਾ।
ਫਾਜ਼ਿਲਕਾ ਦੀ ਐੱਸਐੱਸਪੀ ਡਾ: ਪ੍ਰਗਿਆ ਜੈਨ (Dr. Pragya Jain) ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਮ੍ਰਿਤਕ ਪੰਕਜ ਪਾਲ ਦੀ ਪਤਨੀ ਕੰਵਲਜੀਤ ਕੌਰ ਵਾਸੀ ਮੈਟਰੋ ਕਲੋਨੀ ਗਲੀ ਨੰਬਰ 4 ਨੇ ਦੱਸਿਆ ਕਿ ਉਸਦਾ ਪਤੀ ਬਠਿੰਡਾ ਵਿੱਚ ਬਾਗਬਾਨੀ ਵਿਭਾਗ ਵਿੱਚ ਨੌਕਰੀ ਕਰਦਾ ਸੀ, ਜਦੋਂ ਕਿ ਉਸਦਾ ਜੇਠ ਸੁਰਿੰਦਰਪਾਲ ਮਲੇਰਕੋਟਲਾ ਸਥਿਤ ਏਅਰਟੈੱਲ ਦੇ ਦਫ਼ਤਰ ਵਿੱਚ ਕੰਮ ਕਰਦਾ ਸੀ।
ਉਨ੍ਹਾਂ ਦੇ ਘਰ ਦੇ ਉਪਰ ਅਤੇ ਨੀਚੇ ਦੋ ਵੱਖ-ਵੱਖ ਪੋਰਸਨ ਬਣੇ ਹੋਏ ਹਨ। ਬੀਤੇ ਦਿਨੀਂ ਉਸ ਦਾ ਜੇਠ ਸੁਰਿੰਦਰਪਾਲ ਉਪਰਲੇ ਪੋਰਸਨ ਤੋਂ ਨੀਚੇ ਉਨ੍ਹਾਂ ਦੇ ਮਕਾਨ 'ਚ ਆਇਆ ਅਤੇ ਉਸ ਦੇ ਪਤੀ ਨਾਲ ਝਗੜਾ ਕਰਦਿਆਂ ਉਸ ਦੇ ਪਤੀ ਦੀ ਛਾਤੀ ਵਿੱਚ ਪੇਚਕਸ ਮਾਰ ਕੇ ਜ਼ਖ਼ਮੀ ਕਰ ਦਿੱਤਾ, ਜਿਸ ਕਾਰਨ ਉਸ ਦੇ ਪਤੀ ਦੀ ਮੌਤ ਹੋ ਗਈ। ਇੱਥੇ ਪੁਲੀਸ ਨੇ ਸੁਰਿੰਦਰਪਾਲ ਪੁੱਤਰ ਧਰਮਪਾਲ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਬੀਐਨਐਸ ਦੀ ਧਾਰਾ 103 (1) ਤਹਿਤ ਕੇਸ ਦਰਜ ਕਰ ਲਿਆ ਹੈ।