
ਕੈਂਸਰ ਨਾ ਮੁਰਾਦ ਬੀਮਾਰੀ ਨਹੀਂ ਹੈ। ਇਸ ਦਾ ਇਲਾਜ ਕੀਤਾ ਜਾ ਸਕਦਾ ਹੈ ਪਰ ਜੇ ਮਰੀਜ਼ ਨੂੰ ਸਹੀ ਸਮੇਂ 'ਤੇ ਸਹੀ ਇਲਾਜ ਮਿਲ ਜਾਵੇ.............
ਲੁਧਿਆਣਾ : ਕੈਂਸਰ ਨਾ ਮੁਰਾਦ ਬੀਮਾਰੀ ਨਹੀਂ ਹੈ। ਇਸ ਦਾ ਇਲਾਜ ਕੀਤਾ ਜਾ ਸਕਦਾ ਹੈ ਪਰ ਜੇ ਮਰੀਜ਼ ਨੂੰ ਸਹੀ ਸਮੇਂ 'ਤੇ ਸਹੀ ਇਲਾਜ ਮਿਲ ਜਾਵੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਰਜੀਕਲ ਓਨਕੋਲੌਜਿਸਟ, ਡਾ. ਜੀ.ਐਸ. ਬਰਾੜ ਨੇ ਦਸਿਆ ਕਿ ਜ਼ਿਆਦਾਤਰ ਮਰੀਜ਼ ਬੀਮਾਰੀ ਦੀ ਅਡਵਾਂਸ ਸਟੇਜ 'ਤੇ ਇਲਾਜ ਲਈ ਸਾਹਮਣੇ ਆਉਂਦੇ ਹਨ ਜਿਸ ਦਾ ਕਾਰਨ ਸਮੇਂ ਦੀ ਬਰਬਾਦੀ ਤੇ ਕੁਆਲਿਟੀ ਮੈਡੀਕਲ ਨਾ ਮਿਲਣਾ ਹੈ। ਕੈਂਸਰ ਦੇ ਪ੍ਰਭਾਵੀ ਤੌਰ 'ਤੇ ਇਲਾਜ ਲਈ ਸਾਂਝੀ ਬਹੁਤਕਨੀਕੀ ਸੋਚ ਦੀ ਲੋੜ ਹੁੰਦੀ ਹੈ।
ਏਓਆਈ 'ਚ 3 ਸੀ ਸਲਾਹ ਦੌਰਾਨ, ਮੈਡੀਕਲ, ਰੇਡੀਏਸ਼ਨ ਤੇ ਸਰਜੀਕਲ ਓਨਕੌਲੋਜੀ ਦੇ ਮਾਹਰ ਹਰ ਕੇਸ ਨੂੰ ਸੰਭਾਲਣ ਲਈ ਸਰਵ ਉੱਤਮ ਸੋਚ 'ਤੇ ਚਰਚਾ ਕਰਦੇ ਹਨ। ਉਨ੍ਹਾਂ ਕਿਹਾ ਕਿ ਯੂਪੀਐਮਸੀ, ਪਿਟਸ ਬਰਗ, ਯੂਐਸਏ ਦੇ ਕੈਂਸਰ ਕੇਅਰ ਮਾਹਰਾਂ ਦੀ ਇਕ ਟੀਮ ਵਲੋਂ ਸਥਾਪਤ ਕੀਤੀ ਭਾਰਤ ਦੀ ਪ੍ਰਮੁੱਖ ਕੈਂਸਰ ਹਸਪਤਾਲਾਂ ਦੀ ਚੈਨ ਅਮੈਰਿਕਨ ਓਨਕੌਲੋਜੀ ਇੰਸਟੀਚਿਊਟ (ਏਓਆਈ) ਨੇ ਅੱਜ ਲੁਧਿਆਣਾ 'ਚ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਇਸ ਮੌਕੇ ਸਰਜੀਕਲ ਓਨਕੋਲੌ ਜਿਸਟ, ਡਾ. ਜੀ.ਐਸ. ਬਰਾੜ ਨੇ ਦਸਿਆ ਕਿ ਜ਼ਿਆਦਾਤਰ ਮਰੀਜ਼ ਬੀਮਾਰੀ ਦੇ ਅਡਵਾਂਸ ਸਟੇਜ 'ਤੇ ਇਲਾਜ ਲਈ ਸਾਹਮਣੇ ਆਉਂਦੇ ਹਨ
ਜਿਸ ਦਾ ਕਾਰਨ ਸਮੇਂ ਦੀ ਬਰਬਾਦੀ ਤੇ ਕੁਆਲਿਟੀ ਮੈਡੀਕਲ ਇਲਾਜ ਨਾ ਮਿਲਣਾ ਹੈ। ਕੈਂਸਰ ਦੇ ਪ੍ਰਭਾਵੀ ਤੌਰ 'ਤੇ ਇਲਾਜ ਲਈ ਸਾਂਝੀ ਬਹੁਤਕਨੀਕੀ ਸੋਚ ਦੀ ਲੋੜ ਹੁੰਦੀ ਹੈ। ਏਓਆਈ 'ਚ 3ਸੀ ਸਲਾਹ ਦੌਰਾਨ ਮੈਡੀਕਲ, ਰੇਡੀਏਸ਼ਨ ਤੇ ਸਰਜੀਕਲ ਓਨਕੌਲੋਜੀ ਦੇ ਮਾਹਰ ਹਰ ਕੇਸ ਨੂੰ ਸੰਭਾਲਣ ਲਈ ਸਰਵਉੱਤਮ ਸੋਚ 'ਤੇ ਚਰਚਾ ਕਰਦੇ ਹਨ। ਡਾ. ਬਰਾੜ ਨੇ ਕਿਹਾ ਕਿ ਕੈਂਸਰ ਕੋਈ ਨਵੀਂ ਬੀਮਾਰੀ ਨਹੀਂ ਹੈ, ਪਹਿਲਾਂ ਸਾਡੇ ਕੋਲ ਚੈਕਿੰਗ ਦੇ ਸਾਧਨ ਨਹੀਂ ਸਨ ਜਿਸ ਕਰ ਕੇ ਮਰੀਜ਼ਾਂ ਨੂੰ ਬੀਮਾਰੀ ਦਾ ਪਤਾ ਨਹੀਂ ਸੀ ਲਗਦਾ।
ਹੁਣ ਬੀਮਾਰੀ ਦਾ ਪਤਾ ਲਗਾਉਣ ਦੇ ਆਧੁਨਿਕ ਸਾਧਨ ਵੀ ਹਨ ਅਤੇ ਉਸ ਦਾ ਇਲਾਜ ਵੀ, ਇਸ ਲਈ ਇਸ ਨੂੰ ਨਾਮੁਰਾਦ ਬੀਮਾਰੀ ਨਹੀਂ ਕਿਹਾ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਭਾਰਤ ਵਿਚ ਕੈਂਸਰ ਮੌਤ ਲਈ ਦੂਜਾ ਸਭ ਤੋਂ ਵੱਡਾ ਕਾਰਨ ਹੈ। ਇਕ ਅੰਦਾਜ਼ੇ ਮੁਤਾਬਕ ਭਾਰਤ ਵਿਚ 3 ਮਿਲੀਅਨ ਤੋਂ ਵੱਧ ਲੋਕ ਕੈਂਸਰ ਨਾਲ ਜੀਅ ਰਹੇ ਹਨ ਅਤੇ 7 ਲੱਖ ਤੋਂ ਵੱਧ ਕੇਸ ਹਰ ਸਾਲ ਰਜਿਸਟਰ ਕੀਤੇ ਜਾਂਦੇ ਹਨ। ਇਸ ਵਿਚ ਖਤਰਨਾਕ ਪੱਖ ਇਹ ਹੈ ਕਿ ਕੈਂਸਰ ਕਾਰਨ ਹੋਣ ਵਾਲੀਆਂ 71 ਪ੍ਰਤੀਸ਼ਤ ਮੌਤਾਂ ਦੇ ਸ਼ਿਕਾਰ 30-69 ਉਮਰ ਵਰਗ ਦੇ ਲੋਕ ਹੁੰਦੇ ਹਨ। ਕੈਂਸਰ ਦਾ ਇਲਾਜ ਅਤੇ ਇਸ ਤੋਂ ਛੁਟਕਾਰਾ ਦਿਲਾਉਣਾ ਇਕ ਜਟਿਲ ਪ੍ਰਕਿਰਿਆ ਹੈ।
ਇਸ ਲਈ ਡੀਐਮਸੀ ਵਿਚ ਕੈਂਸਰ ਕੰਸਲਟੇਸ਼ਨ (ਕੈਂਸਰ ਬਾਰੇ ਵਿਆਪਕ ਸਲਾਹ) 3ਸੀ ਦੇ ਲਾਂਚ ਨਾਲ ਮਰੀਜ਼ਾਂ ਦਾ 3 ਪਧਰੀ ਮਾਹਰ ਸਲਾਹ ਰਾਹੀਂ ਇਲਾਜ ਕੀਤਾ ਜਾਵੇਗਾ ਜਿਸ 'ਚ ਮੈਡੀਕਲ ਓਨਕੋਲੌਜਿਸਟ, ਰੇਡੀਏਸ਼ਨ ਓਨਕੋਲੌਜਿਸਟ ਤੇ ਸਰਜੀਕਲ ਓਨਕੋਲੌਜਿਸਟ ਇਕੋ ਛੱਤ ਹੇਠਾਂ ਹੋਣਗੇ। ਸੀਨੀਅਰ ਰੇਡੀਏਸ਼ਨ ਓਨਕੋਲੌਜਿਸਟ ਡਾ. ਸੰਧਿਆ ਸੂਦ ਨੇ ਦਸਿਆ ਕਿ ਕੈਂਸਰ ਦੇ ਇਲਾਜ ਦੌਰਾਨ ਇਹ ਮਹੱਤਵਪੂਰਨ ਹੈ ਕਿ ਇਲਾਜ ਦੀ ਪ੍ਰੀਕਿਰਿਆ ਸਿਰਫ ਕਲੀਨਿਕਿਅਨ ਵਿਸ਼ੇਸ਼ 'ਤੇ ਅਧਾਰਤ ਨਾ ਹੋਵੇ ਸਗੋਂ ਇਸ ਲਈ ਪ੍ਰਮਾਣਤ ਕਲੀਨਿਕਅਲ ਪ੍ਰੋਟੋਕਾਲ ਵਰਤੇ ਜਾਣ।
ਮੈਡੀਕਲ ਓਨਕਾਲੋਜਿਸਟ ਡਾ. ਕੁਨਾਲ ਜੈਨ ਅਤ ੇਡਾ. ਦਵਿੰਦਰ ਪਾਲ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਕੈਂਸਰ ਹੋਣ ਦਾ ਸ਼ੱਕ ਹੈ ਜਾਂ ਕੈਂਸਰ ਦੇ ਲੱਛਣ ਹਨ, ਇਸ ਵਿਸ਼ੇਸ਼ ਮਸ਼ਵਰੇ ਦਾ ਲਾਭ ਲੈ ਸਕਦਾ ਹੈ। 3 ਸੀ ਸਲਾਹ ਮਸ਼ਵਰੇ ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਸ਼ਾਮ 4 ਵਜੇ ਤੋਂ ਸ਼ਾਮ 6 ਵਜੇ ਤਕ ਅਪਾਇੰਟਮੈਂਟ ਨਾਲ ਕੀਤੇ ਜਾਣਗੇ। ਅਮਰੀਕਨ ਓਨਕੋਲੋਜੀ ਇੰਸਟੀਟਿਊਟ ਦੇ ਡਾ. ਦਵਿੰਦਰ ਪਾਲ (ਮੈਡੀਕਲ ਆਨਕੋਲੌਜਿਸਟ) ਕਿਹਾ ਕਿ ਕੈਂਸਰ ਦੇ ਮਾਮਲੇ ਵਿਚ ਪੰਜਾਬ ਦੇ ਹਲਾਤ ਬਹੁਤੇ ਬੁਰੇ ਨਹੀਂ ਹਨ
ਜਦਕਿ ਮੇਘਾਲਿਆ, ਮਿਜ਼ੋਰਮ, ਅਸਾਮ ਵਰਗੇ ਰਾਜਾਂ ਵਿਚ ਪੰਜਾਬ ਨਾਲੋਂ ਵੱਧ ਕੈਂਸਰ ਹੈ ਪਰ ਬਠਿੰਡਾ, ਫ਼ਿਰੋਜ਼ਪੁਰ ਨੂੰ ਸਭ ਤੋਂ ਪ੍ਰਭਾਵਤ ਮੰਨਿਆਂ ਜਾਂਦਾ ਹੈ ਜਦਕਿ ਮੋਹਾਲੀ ਕੈਂਸਰ ਦੇ ਮਾਮਲੇ ਵਿਚ ਸਭ ਤੋਂ ਅੱਗੇ ਹੈ। ਇਕ ਰੀਪੋਰਟ ਅਨੁਸਾਰ ਲੁਧਿਆਣਾ 'ਚ 32 ਸੌ ਦੇ ਕਰੀਬ ਮਰੀਜ਼ ਸਾਲਾਨਾ ਸਾਹਮਣੇ ਆਉਂਦੇ ਹਨ। ਡਾ. ਰਿਤੂ ਅਗਰਵਾਲ (ਰੇਡੀਏਸ਼ਨ ਓਨਕੋਲੋਜਿਸਟ) ਅਤੇ ਡਾ. ਅਮਿਤ ਧਵਨ (ਫੈਮਿਲਿਟੀ ਡਾਇਰੈਕਟਰ) ਵੀ ਮੌਜੂਦ ਸਨ। ਲੁਧਿਆਣਾ ਦਾ ਕੇਂਦਰ ਰੇਡੀਏਸ਼ਨ ਓਨਕੋਲੋਜੀ, ਸਰਜੀਕਲ ਓਨਕੋਲੋਜੀ, ਮੈਡੀਕਲ ਓਨਕੋਲੋਜੀ ਅਤੇ ਸੰਪੂਰਨ ਉਪਚਾਰ ਸਮੇਤ ਵਿਆਪਕ ਕੈਂਸਰ ਇਲਾਜ ਮੁਹਈਆ ਕਰਦਾ ਹੈ।