
ਨੈਸ਼ਨਲ ਕੈਡਿਟ ਕੋਰਪਸ ਅਕੈਡਮੀ ਵਿਖੇ 20 ਪੰਜਾਬ ਐੱਨ.ਸੀ.ਸੀ ਦਾ ਸਾਲਾਨਾ ਟ੍ਰੇਨਿੰਗ ਕੈਂਪ ਜੋ 4 ਅਗੱਸਤ ਤੋਂ 13 ਅਗੱਸਤ ਤੱਕ ਚਲਾਇਆ ਜਾਣਾ ਹੈ............
ਮਲੋਟ : ਨੈਸ਼ਨਲ ਕੈਡਿਟ ਕੋਰਪਸ ਅਕੈਡਮੀ ਵਿਖੇ 20 ਪੰਜਾਬ ਐੱਨ.ਸੀ.ਸੀ ਦਾ ਸਾਲਾਨਾ ਟ੍ਰੇਨਿੰਗ ਕੈਂਪ ਜੋ 4 ਅਗੱਸਤ ਤੋਂ 13 ਅਗੱਸਤ ਤੱਕ ਚਲਾਇਆ ਜਾਣਾ ਹੈ। ਕੈਂਪ ਕਮਾਡਿੰਗ ਅਫ਼ਸਰ ਕਰਨਲ ਐੱਸ.ਐੱਸ. ਗਿੱਲ ਤੇ ਐਡਮ ਅਫਸਰ ਲੈਫ. ਕਰਨਲ ਹਿੰਮਤ ਸਿੰਘ ਨੇ ਦਸਿਆ ਕਿ ਕੈਂਪ ਵਿਚ ਹਿੱਸਾ ਲੈ ਰਹੇ ਕੈਡਿਟਸ ਦੁਆਰਾ ਕੈਂਪ ਦੀਆ ਗਤੀਵਿਧੀਆ ਦੇ ਨਾਲ ਨਾਲ ਹਰ ਸ਼ਾਮ ਨੂੰ ਸੋਸ਼ਲ ਮਾਮਲੇ 'ਤੇ ਇਕ ਨਾਟਕ ਕੀਤਾ ਜਾਂਦਾ ਹੈ। ਬੀਤੀ ਸ਼ਾਮ ਵੇਲੇ ਕੈਡਿਟਸ ਦੁਆਰਾ 'ਬੇਟੀ ਬਚਾਉ ਬੇਟੀ ਪੜਾਉ' ਮੁਹਿੰਮ ਤਹਿਤ ਕੈਂਪ ਦੀਆ ਲੜਕੀਆ ਵੱਲੋ ਇਕ ਨਾਟਕ ਪੇਸ਼ ਕੀਤਾ ਗਿਆ।
ਜਿਸ ਵਿਚ ਨਾਟਕ ਕਰਨ ਵਾਲੀਆ ਲੜਕੀਆ ਵਲੋਂ ਭਰੂਣ ਹੱਤਿਆ ਰੌਕਣ ਤੇ ਬੇਟੀਆ ਨੂੰ ਮਾਣ-ਸਨਮਾਨ ਦੇਣ ਦਾ ਸੰਦੇਸ਼ ਦਿਤਾ ਗਿਆ। ਹਿੰਮਤ ਸਿੰਘ ਨੇ ਦਸਿਆ ਕਿ ਡਾ.ਐੱਨ.ਕੇ ਬੱਸੀ ਦੁਆਰ ਕੈਂਪ ਵਿਚ ਆਏ 350 ਕੈਡਿਟਸ ਨੂੰ ਐਂਟੀ ਡਰੱਗ ਅਬੂਸ ਅਤੇ ਇਲੀਸਟ ਟ੍ਰੇਫ਼ਿਕਿੰਗ ਵਿਸ਼ੇ 'ਤੇ ਲੈਕਚਰ ਦਿਤਾ ਗਿਆ। ਜਿਸ ਵਿਚ ਡਾ. ਬੱਸੀ ਨੇ ਕੈਡਿਟਸ ਨੂੰ ਲੈਕਚਰ ਦਿੰਦਿਆ ਕਿਹਾ ਕਿ ਨਸ਼ਾ ਇਨਸਾਨ ਦੀ ਖੁਰਾਕ ਦਾ ਹਿੱਸਾ ਨਹੀਂ ਹੈ ਇਸ ਨਾਲ ਸਮਾਜ ਵਿਚ ਰਹਿੰਦੇ ਇਨਸਾਨ ਦੇ ਮਾਣ-ਸਨਮਾਨ ਨੂੰ ਵੀ ਠੇਸ ਪਹੁੰਚਦੀ ਹੈ। ਉਨ੍ਹਾਂ ਕਿਹਾ ਕਿ ਹਰ ਨਾਗਰਿਕ ਦਾ ਫਰਜ ਹੈ ਕਿ ਅਪਣੀ ਜਿੰਦਗੀ ਨੂੰ ਤੰਦਰੁਸਤੀ ਨਾਲ ਜਿਉਂ ਸਕੇ ਤੇ ਹੋਰਨਾਂ ਨੂੰ ਜਿਉਣ ਦੇਵੇ।
ਇਸ ਲਈ ਹਰ ਨਾਗਰਿਕ ਦਾ ਫ਼ਰਜ ਹੈ ਕਿ ਅਪਣੀ ਜਿੰਦਗੀ ਨੂੰ ਤੰਦਰੁਸਤੀ ਨਾਲ ਜਿਉਂ ਸਕੇ ਤੇ ਹੋਰਨਾਂ ਨੂੰ ਜਿਉਣ ਦੇਵੇ। ਇਸ ਲਈ ਹਰ ਨਾਗਰਿਕ ਦਾ ਫ਼ਰਜ ਹੈ ਕਿ ਉਹ ਆਪ ਵੀ ਨਸ਼ਾ ਮੁਕਤ ਰਹੇ ਤੇ ਹੋਰਨਾਂ ਨੂੰ ਵੀ ਨਸ਼ੇ ਤੋਂ ਦੂਰ ਰਹਿਣ ਦੀ ਪ੍ਰੇਣਨਾ ਦੇਵੇ। ਇਸ ਤੋਂ ਬਾਅਦ ਸ. ਹਰਜੀਤ ਸਿੰਘ ਸੰਧੂ ਅਫ਼ਸਰ ਇੰਚਾਰਜ ਸੀ-ਪੀ.ਵਾਈ.ਟੀ.ਈ ਬਠਿੰਡਾ ਵਲੋਂ ਸੀ-ਪੀ.ਵਾਈ.ਟੀ.ਈ ਦੇ ਸੰਬੰਧ ਵਿਚ ਵੀ ਲੈਕਚਰ ਕੀਤਾ ਗਿਆ।