
ਦੇਸ਼ ਅੰਦਰ ਘੱਟ ਗਿਣਤੀ ਵੱਸਦੇ ਸਿੱਖਾ ਨਾਲ ਦੇਸ਼-ਵਿਦੇਸ਼ ਵਿੱਚ ਦਸਤਾਰਾਂ ਨੂੰ ਲੈ ਕੇ ਧੱਕੇ ਹੋ ਰਹੇ ਹਨ................
ਪੱਟੀ : ਦੇਸ਼ ਅੰਦਰ ਘੱਟ ਗਿਣਤੀ ਵੱਸਦੇ ਸਿੱਖਾ ਨਾਲ ਦੇਸ਼-ਵਿਦੇਸ਼ ਵਿੱਚ ਦਸਤਾਰਾਂ ਨੂੰ ਲੈ ਕੇ ਧੱਕੇ ਹੋ ਰਹੇ ਹਨ। ਕਦੀ ਏਅਰਪੋਰਟ ,ਕਦੀ ਬਾਹਰਲੇ ਮੁਲਖਾਂ ਵਿੱਚ ਅਤੇ ਹੁਣ ਹੀ ਤਾਜਾ ਮਿਸਾਲ ਤੁਰਕੀ ਦੀ ਸਹਾਮਣੇ ਆਈ ਜਿੱਥੇ ਭਾਰਤ ਦੇ ਮਸ਼ਹੂਰ ਰੈਸਲਿੰਗ ਨੂੰ ਪਟਕਾ ਬੰਨ ਕਿ ਖੇਡਣ ਤੋਂ ਰੋਕਿਆ ਗਿਆ ਹੈ। ਸਿੱਖਾਂ ਨਾਲ ਹੋ ਰਹੇ ਧੱਕਿਆ ਲਈ ਸ਼੍ਰੌਮਣੀ ਕਮੇਟੀ ਅੱਗੇ ਆਵੇ।ਇਹ ਪ੍ਰਗਾਟਵਾਂ ਸੁਖਵਿੰਦਰ ਸਿੰਘ ਸਿੱਧੂ ਸਾਬਕਾਂ ਐਗਜੈਕਟਿਵ ਮੈਂਬਰ ਸ਼੍ਰੋਮਣੀ ਕਮੇਟੀ ਨੇ ਸਪੋਕਸਮੈਨ ਨਾਲ ਕੀਤਾ। ਸਿੱਧੂ ਨੇ ਕਿਹਾ ਕਿ ਤੁਰਕੀ ਵਿਖੇ ਚੱਲ ਰਹੇ ਵਿਸ਼ਵ ਰੈਸਲਿੰਗ ਮੁਕਾਬਲਿਆ ਵਿੱਚ ਭਾਰਤ ਦਾ ਮਸ਼ਹੂਰ ਦੰਗਲ ਸਟਾਰ ਜਸਕੰਵਰ ਗਿੱਲ ਵੀ ਭਾਗ ਲੈ ਰਿਹਾ ਸੀ।
ਪਰ ਉਸ ਨੂੰ ਮੈਟ ਤੇ ਪਟਕਾ ਬੰਨ ਕੇ ਖੇਡਣ ਦੀ ਮਨਾਈ ਕਰ ਦਿੱਤੀ ਗਈ। ਜਿਸ ਨਾਲ ਉਹ ਆਪਣੇ ਅੰਤਰਰਾਸ਼ਟਰੀ ਖੇਡ ਜੀਵਨ ਦੀ ਸ਼ੁਰੂਆਤ ਕਰਨ ਦਾ ਮੌਕਾ ਗਵਾ ਬੈਠਾ।ਸਿੱਧੂ ਨੇ ਕਿਹਾ ਕਿ ਖੇਡ ਪ੍ਰਬਧਕਾਂ ਤੇ ਰੈਫਰੀ ਵੱਲੋਂ ਜਸਕੰਵਰ ਸਿੰਘ ਨੂੰ ਵੱਲੋਂ ਲੜਕੀਆਂ ਵਾਂਗ ਗੁੱਤ ਕਰਕੇ ਖੇਡਣ ਲਈ ਕਹਿਣਾ ਬਹੁਤ ਹੀ ਸ਼ਰਮਨਾਕ ਘਟਨਾ ਹੈ।Àੇੱਥੇ ਜਸਕੰਵਰ ਗਿੱਲ ਵੱਲੋਂ ਸਿਖੀ ਸਿਧਾਤਾਂ ਤੇ ਪਹਿਰਾ ਦਿੰਦਿਆਂ ਹੋਇਆ ਇਸ ਤਰ੍ਹਾਂ ਕਰਨ ਤੋਂ ਇਨਕਾਰ ਕਰ ਦਿੱਤਾਂ।ਕਿਉਕਿ ਇਹ ਸਭ ਸਿੱਖ ਧਰਮ ਦੇ ਉਲਟ ਹੈ।ਸਿੱਧੂ ਨੇ ਕਿਹਾ ਕਿ ਦੇਸ਼ਾਂ- ਵਿਦੇਸ਼ਾਂ ਵਿੱਚ ਸਿੱਖਾ ਨਾਲ ਕੀਤੇ ਜਾਦੇ ਵਿਤਕਰੇ ਬੰਦ ਕਰਾਉਣ ਲਈ ਸ਼੍ਰੋਮਣੀ ਕਮੇਟੀ ਅੱਗੇ ਆਉਣ 'ਚ ਪਹਿਲ ਕਰੇ।