
ਅੱਜ ਪੰਜਾਬ 'ਚ 998 ਨਵੇਂ ਮਰੀਜ਼ ਕੋਰੋਨਾ ਪਾਜ਼ੇਟਿਵ ਰਿਪੋਰਟ ਹੋਏ ਹਨ।
ਚੰਡੀਗੜ੍ਹ, 8 ਅਗੱਸਤ (ਸਪੋਕਸਮੈਨ ਸਮਾਚਾਰ ਸੇਵਾ) : ਅੱਜ ਪੰਜਾਬ 'ਚ 998 ਨਵੇਂ ਮਰੀਜ਼ ਕੋਰੋਨਾ ਪਾਜ਼ੇਟਿਵ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ 'ਚ ਹੁਣ ਤਕ 22928 ਲੋਕ ਪਾਜ਼ੇਟਿਵ ਪਾਏ ਗਏ ਹਨ, ਜਿਨ੍ਹਾਂ ਵਿਚੋਂ 14880 ਮਰੀਜ਼ ਠੀਕ ਹੋ ਚੁੱਕੇ, ਬਾਕੀ 7506 ਮਰੀਜ਼ ਇਲਾਜ਼ ਅਧੀਨ ਹਨ। ਪੀੜਤ 123 ਮਰੀਜ਼ ਆਕਸੀਜਨ ਅਤੇ 26 ਮਰੀਜ਼ ਜਿਨ੍ਹਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰਖਿਆ ਗਿਆ ਹੈ।
Photo
ਅੱਜ ਸਭ ਤੋਂ ਵੱਧ ਨਵੇਂ ਮਾਮਲੇ ਲੁਧਿਆਣਾ ਤੋਂ 168 ਅਤੇ ਪਟਿਆਲਾ ਤੋਂ 139 ਨਵੇਂ ਪਾਜ਼ੇਟਿਵ ਮਰੀਜ਼ ਰਿਪੋਰਟ ਹੋਏ ਹਨ। ਹੁਣ ਤਕ 562 ਮਰੀਜ਼ ਦਮ ਤੋੜ ਚੁੱਕੇ ਹਨ। 23 ਮੌਤਾਂ 'ਚ 12 ਲੁਧਿਆਣਾ, 3 ਪਟਿਆਲਾ, 1 ਜਲੰਧਰ, 1 ਬਰਨਾਲਾ, 1 ਸੰਗਰੂਰ, 2 ਅੰਮ੍ਰਿਤਸਰ, 1 ਨਵਾਂ ਸ਼ਹਿਰ, 1 ਮੁਹਾਲੀ ਤੇ 1 ਰੋਪੜ ਤੋਂ ਰਿਪੋਰਟ ਹੋਈਆਂ ਹਨ।
Photo
ਵਿਧਾਇਕ ਹਲਕਾ ਪਠਾਨਕੋਟ ਅਮਿਤ ਵਿੱਜ ਕੋਰੋਨਾ ਪਾਜ਼ੇਟਿਵ
ਪਠਾਨਕੋਟ, 8 ਅਗੱਸਤ (ਪ੍ਰਦੀਪ ਸਿੰਘ) : ਅੱਜ ਸਵੇਰੇ ਜ਼ਿਲ੍ਹਾ ਪਠਾਨਕੋਟ ਵਿਖੇ ਵਿਧਾਨ ਸਭਾ ਹਲਕਾ ਪਠਾਨਕੋਟ ਦੇ ਵਿਧਾਇਕ ਅਮਿਤ ਵਿੱਜ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਹ ਪ੍ਰਗਟਾਵਾ ਡਾ. ਭੁਪਿੰਦਰ ਸਿੰਘ ਸਿਵਲ ਸਰਜਨ ਪਠਾਨਕੋਟ ਨੇ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਕੀਤਾ। ਉਨ੍ਹਾਂ ਦਸਿਆ ਕਿ ਵਿਧਾਇਕ ਪੂਰੀ ਤਰ੍ਹਾਂ ਨਾਲ ਸਿਹਤਮੰਦ ਹਨ ਅਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੋਰੋਨਾ ਲੱਛਣ ਨਹੀਂ ਹੈ। ਵਿਭਾਗ ਵਲੋਂ ਵਿਧਾਇਕ ਅਮਿਤ ਵਿੱਜ ਨੂੰ ਹੋਮ ਕੋਰਿਨਟਾਈਨ ਕੀਤਾ ਗਿਆ ਹੈ।
Photo
ਸੰਸਦ ਮੈਂਬਰ ਗੁਰਜੀਤ ਔਜਲਾ ਘਰ 'ਚ ਹੋਏ ਕੁਆਰੰਟਾਈਨ
ਅੰਮ੍ਰਿਤਸਰ, 8 ਅਗੱਸਤ (ਪ.ਪ.) : ਜ਼ਿਲ੍ਹੇ 'ਚ ਕੋਰੋਨਾ ਲਾਗ ਦੀ ਬੀਮਾਰੀ (ਮਹਾਂਮਾਰੀ) ਦਾ ਕਹਿਰ ਇਸ ਕਦਰ ਵੱਧ ਰਿਹਾ ਹੈ ਕਿ ਹੁਣ ਇਸ ਨੇ ਰਾਜਨੀਤਿਕ ਹਸਤੀਆਂ ਦੇ ਘਰਾਂ 'ਚ ਵੀ ਦਸਤਕ ਦੇਣੀ ਸ਼ੁਰੂ ਕਰ ਦਿਤੀ ਹੈ। ਜ਼ਿਲ੍ਹੇ 'ਚ ਨਵੇਂ ਮਾਮਲਿਆਂ ਵਿਚ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦਿਨੇਸ਼ ਬੱਸੀ ਦੀ ਰਿਪੋਰਟ ਵੀ ਪਾਜ਼ੇਟਿਵ ਪਾਈ ਗਈ। ਉਹ ਪਿਛਲੇ 2 ਦਿਨਾਂ ਤੋਂ ਬੁਖ਼ਾਰ ਤੋਂ ਪੀੜਤ ਸਨ, ਜਿਸ ਦੇ ਚਲਦੇ ਉਨ੍ਹਾਂ ਨੇ ਅਪਣਾ ਟੈਸਟ ਕਰਵਾਇਆ, ਜਿਸ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਹੁਣ ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ 'ਚ ਅਫਰਾ-ਦਫੜੀ ਮੱਚ ਗਈ ਹੈ। ਇਸ ਦੇ ਨਾਲ ਦਿਨੇਸ਼ ਬੱਸੀ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਅੰੰਿਮ੍ਰਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵੀ ਆਪਣੇ ਘਰ 'ਚ ਕੁਆਰੰਟਾਈਨ ਹੋ ਗਏ ਹਨ। ਦਸਣਯੋਗ ਹੈ ਕਿ ਪਿਛਲੇ ਦੋ ਦਿਨ ਪਹਿਲਾਂ ਦਿਨੇਸ਼ ਬੱਸੀ ਅਤੇ ਗੁਰਜੀਤ ਸਿੰਘ ਔਜਲਾ ਨੇ ਇੱਕਠੇ ਹੀ ਇਕ ਪ੍ਰੈੱਸ ਕਾਨਫ਼ਰੰਸ ਕੀਤੀ ਸੀ।