ਅਖੌਤੀ ਮੂਲ ਸਰੋਤਾਂ ਵਿਚ ਦਰਜ ਕਥਾ ਕਹਾਣੀਆਂ ਪੜ੍ਹ ਕੇ ਸਿੱਖ ਪੰਥ ਦੀ ਹੋਂਦ ਹਸਤੀ ਹੀ ਖ਼ਤਰੇ 'ਚ
Published : Aug 9, 2020, 10:06 am IST
Updated : Aug 9, 2020, 10:06 am IST
SHARE ARTICLE
Photo
Photo

ਨਰਿੰਦਰ ਮੋਦੀ ਜੋ ਕਹਿੰਦੇ ਹਨ, ਉਹ ਇਥੋਂ ਤਕ ਤਾਂ ਠੀਕ ਹੈ ਕਿ 'ਦਸਮ ਗ੍ਰੰਥ' ਵਿਚ ਇਹ ਚੀਜ਼ਾਂ ਮੌਜੂਦ ਹਨ ਤੇ ਸਪੋਕਸਮੈਨ ਦਹਾਕਿਆਂ ਤੋਂ ਇਨ੍ਹਾਂ ਬਾਰੇ ਸੁਚੇਤ ਕਰਦਾ ਆ ਰਿਹਾ

ਅੰਮ੍ਰਿਤਸਰ, 8 ਅਗੱਸਤ (ਪਰਮਿੰਦਰਜੀਤ) : ਸਿੱਖ ਪੰਥ ਦੀ ਆਜ਼ਾਦ ਹਸਤੀ ਅਤੇ ਅਡਰੀ ਹਂੋਦ ਨੂੰ ਖ਼ਤਰਾ ਤਾਂ ਸਿੱਖਾਂ ਦੇ ਇਤਿਹਾਸਕ ਦੇ ਮੂਲ ਸਰੋਤ ਮੰਨੇ ਜਾਂਦੇ ਗ੍ਰੰਥਾਂ ਤੋਂ ਹੀ ਹੈ। ਇਨ੍ਹਾਂ ਅਖੌਤੀ ਮੂਲ ਸਰੋਤਾਂ ਵਿਚ ਦਰਜ ਕਥਾ ਕਹਾਣੀਆਂ ਪੜ੍ਹ ਕੇ ਸਿੱਖ ਪੰਥ ਦੀ ਹੋਂਦ ਹਸਤੀ ਹੀ ਖ਼ਤਰੇ ਵਿਚ ਮਹਿਸੂਸ ਹੁੰਦੀ ਹੈ।  ਆਖ਼ਿਰ ਉਹੀ ਹੋ ਰਿਹਾ ਹੈ ਜਿਸ ਦੀ ਸ਼ੰਕਾ ਲੰਮੇ ਸਮੇਂ ਤੋਂ ਰੋਜ਼ਾਨਾ ਸਪੋਕਸਮੈਨ ਦੇ ਬਾਨੀ ਸੰਪਾਦਕ ਜੋਗਿੰਦਰ ਸਿੰਘ ਕਰ ਰਹੇ ਸਨ।

ਸਿੱਖ ਜਥੇਬੰਦੀਆਂ ਦਾ ਇਕ ਹਿੱਸਾ ਦਸਮ ਗ੍ਰੰਥ ਦੇ ਹੱਕ ਵਿਚ ਰਿਹਾ ਅਤੇ ਇਨ੍ਹਾਂ ਹਮੇਸ਼ਾ ਜੋਗਿੰਦਰ ਸਿੰਘ ਦੁਆਰਾ ਉਠਾਏ ਨੁਕਤਿਆਂ ਦਾ ਜਵਾਬ ਦੇਣ ਦੀ ਬਜਾਏ ਉਨ੍ਹਾਂ ਨੂੰ  ਨਾਸਤਿਕ ਅਤੇ ਧਰਮ ਦਾ ਬਾਗੀ ਕਹਿਣਾ ਸ਼ੁਰੂ ਕਰ ਦਿਤਾ।  ਹਾਲਾਂਕਿ ਜੋਗਿੰਦਰ ਸਿੰਘ ਨੇ ਧਰਮ ਵਿਚ ਆਈਆਂ ਉਣਤਾਈਆਂ ਬਾਰੇ ਸਿੱਖ ਪੰਥ ਨੂੰ ਸੁਚੇਤ ਕੀਤਾ ਸੀ।

ਰਾਮ ਮੰਦਰ ਦੇ ਨੀਂਹ ਪੱਥਰ ਰੱਖਣ ਸਮੇਂ ਗਿਆਨੀ ਇਕਬਾਲ ਸਿੰਘ ਵਲੋਂ ਸਿੱਖਾਂ ਨੂੰ ਲਵ ਕੁਸ਼ ਦੀ ਸੰਤਾਨ ਕਹਿਣਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਗੋਬਿੰਦ ਰਮਾਇਣ ਦਾ ਜ਼ਿਕਰ ਕਰਨਾ ਦਸਦਾ ਹੈ ਕਿ ਇਤਿਹਾਸ ਵਿਚ ਹੀ ਗੜਬੜ ਹੈ। ਦਸਮ ਗ੍ਰੰਥ ਵਿਚ ਚੋਵੀ ਅਵਤਾਰਾਂ ਦਾ ਜ਼ਿਕਰ ਮਿਲਦਾ ਹੈ। ਇਨ੍ਹਾਂ ਅਵਤਾਰਾਂ ਵਿਚ ਮੱਛ, ਕੱਛ, ਨਰ, ਨਰਾਇਣ, ਮਹਾਮੋਹਨੀ, ਵੈਰਾਹ, ਨਰਸਿੰਘ, ਬਾਵਨ, ਪਰਸਰਾਮ, ਬ੍ਰਹਮਾਂ, ਸ਼ਿਵ, ਜਲੰਧਰ, ਵਿਸ਼ਨੂੰ, ਅਰਹੰਤ ਦੇਵ, ਰਾਜਾ ਮਨੁ, ਧਨੰਤਰ ਵੈਦ, ਸੂਰਜ, ਚੰਦ ਸਮੇਤ ਵੀਹਵਾਂ ਅਵਤਾਰ ਸ੍ਰੀ ਰਾਮ ਦਾ ਦਸਿਆ ਗਿਆ ਹੈ।

ਸ੍ਰੀ ਰਾਮ ਅਵਤਾਰ ਨਾਮਕ ਅਧਿਆਏ ਵਿਚ ਉਹੀ ਕੁੱਝ ਲਿਖਿਆ ਮਿਲਦਾ ਹੈ ਜੋ  ਰਮਾਇਣ ਵਿਚ ਮਿਲਦਾ ਹੈ। ਇਸ ਸਾਰੇ ਅਧਿਆਏ ਵਿਚ ਮਰੀਚ ਕਤਲ, ਸੀਤਾ ਸਵੰਬਰ, ਅਉਂਧ ਪ੍ਰਵੇਸ਼ ਵਰਨਣ, ਬਨਵਾਸ ਵਰਨਣ, ਵਣ ਪ੍ਰਵੇਸ਼ ਵਰਨਣ, ਖਰ ਅਤੇ ਦੂਖਣ ਦੈਂਤ ਯੁੱਧ ਵਰਨਣ, ਸੀਤਾ ਹਰਨ ਵਰਨਣ, ਸੀਤਾ ਖੋਜ ਵਰਨਣ, ਹਨੁਮਾਨ ਲੰਕਾ ਭੇਜਣਾ, ਪ੍ਰਹਸਤ ਯੁੱਧ ਵਰਨਣ, ਤ੍ਰਿਮੁੰਡ ਯੁੱਧ ਵਰਨਣ, ਮਹੋਦਰ ਮੰਤਰੀ ਯੁੱਧ ਵਰਨਣ ਤੋ ਲੈ ਕੇ ਮੇਘਨਾਦ ਯੁੱਧ, ਲੱਛਮਣ ਮੂਰਛਾ ਵਰਨਣ, ਰਾਵਨ :ਯੁੱਧ ਵਰਨਣ, ਸੀਤਾ ਮਿਲਾਪ ਤੋਂ ਲੈ ਕੇ ਅਯੋਧਿਆ ਆਗਮਨ, ਮਾਤਾ ਮਿਲਾਪ, ਸੀਤਾ ਬਣਵਾਸ, ਰਾਮ ਯੁਧ ਵਰਨਣ ਆਦਿ ਤਕ ਦਾ ਜ਼ਿਕਰ ਹੈ। ਇਹ ਸਾਡੇ  ਇਤਿਹਾਸ ਵਿਚ ਸ਼ਾਮਲ ਕੀਤਾ ਗਿਆ ਹੈ।

ਸੋਸ਼ਲ ਮੀਡੀਆ ਉਤੇ ਬੇਸ਼ੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਨ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਕੀਤੀਆਂ ਜਾ ਰਹੀਆਂ ਹਨ ਪਰ ਅਸਲੀਅਤ ਇਹ ਹੈ ਕਿ ਦਸਮ ਗ੍ਰੰਥ ਵਿਚ ਇਹ ਰਾਮਇਣ ਸ਼ਾਮਲ ਹੈ ਤੇ ਦਸਮ ਗ੍ਰੰਥ ਅੱਜ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਤਖ਼ਤ ਸ੍ਰੀ ਹਰਿੰਮਦਰ ਜੀ ਪਟਨਾ ਸਾਹਿਬ ਅਤੇ ਹਜੂਰ ਸਾਹਿਬ ਵਿਖੇ ਪ੍ਰਕਾਸ਼ ਕੀਤਾ ਜਾਂਦਾ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੁਕਮਨਾਮੇ ਵਾਂਗ ਇਸ ਗ੍ਰੰਥ ਤੋਂ ਹੁਕਮਨਾਮਾ ਵੀ ਲਿਆ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਦੁਆਰਾ ਰਚਿਤ ਰਮਾਇਣ ਤੇ ਅੰਤ ਵਿਚ ਲਿਖਿਆ ਮਿਲਦਾ ਹੈ ਕਿ ਜੋ ਇਹ ਕਥਾ ਸੁਣੇ ਅਤੇ ਗਾਵੇਗਾ, ਦੁੱਖ ਤੇ ਪਾਪ ਉਸ ਦੇ ਨੇੜੇ ਨਹੀਂ ਆਉਂਣਗੇ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement