
ਮਹਿਲਾ ਹੌਲਦਾਰ ਦੀ ਖੜੀ ਕਾਰ ਨੂੰ ਲੱਗੀ ਅੱਗ
ਮਾਨਸਾ, 8 ਅਗੱਸਤ (ਸੁਖਵੰਤ ਸਿੰਘ ਸਿੱਧੂ) : ਪਟਵਾਰੀ ਦੇ ਪੇਪਰ ਦੌਰਾਨ ਪਿੰਡ ਭੈਣੀਬਾਘਾ ਵਿਖੇ ਐਤਵਾਰ ਨੂੰ ਡਿਊਟੀ ਦੇਣ ਆਈ ਇਕ ਮਹਿਲਾ ਹੌਲਦਾਰ ਦੀ ਖੜੀ ਕਾਰ ਨੂੰ ਅਚਾਨਕ ਅੱਗ ਲੱਗ ਗਈ | ਜਿਸ ਵਿਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ, ਪਰ ਇਸ ਵਿਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ | ਇਸ ਘਟਨਾ ਨੂੰ ਲੈ ਕੇ ਲੋਕਾਂ ਵਿਚ ਸਹਿਮ ਪਾਇਆ ਗਿਆ ਤੇ ਲੋਕ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਕਰਦੇ ਰਹੇ | ਕੁੱਝ ਦਿਨ ਪਹਿਲਾਂ ਮਾਨਸਾ ਪਟਰੌਲ ਪੰਪ 'ਤੇ ਸੀਐਨਜੀ ਗੈਸ ਭਰਦੇ ਸਮੇਂ ਇਕ ਕਾਰ ਵਿਚ ਬਲਾਸਟ ਹੋ ਗਿਆ ਸੀ ਅਤੇ ਇਸ ਘਟਨਾ ਨੂੰ ਵੀ ਉਸੇ ਤਰ੍ਹਾਂ ਦੀ ਹੀ ਘਟਨਾ ਮੰਨਿਆ ਜਾ ਰਿਹਾ ਹੈ | ਜਾਣਕਾਰੀ ਅਨੁਸਾਰ ਪਟਵਾਰੀ ਦੇ ਪੇਪਰ ਦੌਰਾਨ ਹੌਲਦਾਰ ਹਰਦਾਸ ਕੌਰ ਨੇ ਅਪਣੀ ਆਈ.10 ਕਾਰ ਪਿੰਡ ਭੈਣੀਬਾਘਾ ਵਿਖੇ ਦਰਖਤਾਂ ਹੇਠਾਂ ਖੜੀ ਕੀਤੀ ਅਤੇ ਡਿਊਟੀ ਤੇ ਚਲੀ ਗਈ, ਜਿਸ ਤੋਂ ਬਾਅਦ ਖੜ੍ਹੀ ਕਾਰ ਨੂੰ ਅਚਾਨਕ ਅੱਗ ਲੱਗ ਗਈ ਤੇ ਭਾਂਬੜ ਨਿਕਲ ਆਇਆ | ਥਾਣਾ ਚੌਂਕੀ ਠੂਠਿਆਂਵਾਲੀ ਦੇ ਇੰਚਾਰਜ ਗੁਰਤੇਜ ਸਿੰਘ ਨੇ ਦਸਿਆ ਕਿ ਇਸ ਕਾਰ ਨੂੰ ਅੱਗੇ ਸਪਾਰਕਿੰਗ ਨਾਲ ਲੱਗੀ ਹੋਣ ਦਾ ਸ਼ੱਕ ਕੀਤਾ ਜਾ ਰਿਹਾ ਹੈ | ਜਿਸ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਕਾਰ ਪੂਰੀ ਤਰ੍ਹਾਂ ਨਕਾਰਾ ਹੋ ਗਈ | ਉਨ੍ਹਾਂ ਦਸਿਆ ਕਿ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ |
ਕੈਪਸ਼ਨ: ਪਿੰਡ ਭੈਣੀਬਾਘਾ ਵਿਖੇ ਕਾਰ ਨੂੰ ਲੱਗੀ ਅੱਗ ਦਾ ਦਿ੍ਸ਼ |
Mansa_8_1U7_Sukhwant_6_2_3
Mansa_8_1U7_Sukhwant_6_2_4
ansa_8_1U7_Sukhwant_6_2_5
Mansa_8_1U7_Sukhwant_6_2_6