ਤੀਆਂ ਨੂੰ ਚੜ੍ਹਿਆ ਕਿਸਾਨੀ ਅੰਦੋਲਨ ਦਾ ਰੰਗ, ਔਰਤਾਂ ਨੇ ਬੋਲੀਆਂ ਪਾ ਕੇ ਸਰਕਾਰ ਨੂੰ ਪਾਈਆਂ ਲਾਹਨਤਾਂ
Published : Aug 9, 2021, 3:41 pm IST
Updated : Aug 9, 2021, 3:41 pm IST
SHARE ARTICLE
The color of the peasant movement on teej
The color of the peasant movement on teej

ਕਿਸਾਨੀ ਸੰਘਰਸ਼ ਦੀ ਚੜ੍ਹਦੀ ਕਲਾ ਲਈ ਵੀ ਕੀਤੀ ਅਰਦਾਸ

ਬਰਨਾਲਾ (ਲਖਵੀਰ ਚੀਮਾ)  ਖੇਤੀ ਕਾਨੂੰਨਾਂ ਦਾ ਸੰਘਰਸ਼ ਲਗਾਤਾਰ ਪੰਜਾਬ ਸਮੇਤ ਦੇਸ਼ ਭਰ ਦੇ ਕਿਸਾਨਾਂ ਵੱਲੋਂ ਲੜਿਆ ਜਾ ਰਿਹਾ ਹੈ। ਪੂਰਾ ਪੰਜਾਬ ਪਿਛਲੇ 9 ਮਹੀਨਿਆਂ ਤੋਂ ਕਿਸਾਨੀ ਸੰਘਰਸ਼ ਦੇ ਰੰਗ ਵਿੱਚ ਰੰਗਿਆ ਹੋਇਆ ਹੈ। ਇਸਦਾ ਰੰਗ ਹੁਣ ਪੰਜਾਬ ਦੇ ਸੱਭਿਆਚਾਰ ਤੇ ਵੀ ਪੈਣ ਲੱਗਿਆ ਹੈ। ਸਾਉਣ ਮਹੀਨੇ ਵਿੱਚ ਪਿੰਡਾਂ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ।

The color of the peasant movement on teejThe color of the peasant movement on teej

ਇਸ ਵਾਰ ਤੀਆਂ ਵਿੱਚ ਕਿਸਾਨੀ ਸੰਘਰਸ਼ ਦੀਆਂ ਬੋਲੀਆਂ ਪੈਣ ਲੱਗੀਆਂ। ਬਰਨਾਲਾ ਜਿਲ੍ਹੇ ਦੇ ਪਿੰਡ ਪੱਤੀ ਸੇਖਵਾਂ ਵਿੱਚ ਇਸਦੀ ਝਲਕ ਦੇਖਣ ਨੂੰ ਮਿਲੀ ਹੈ। ਜਿੱਥੇ ਪਿੰਡ ਦੀਆਂ ਔਰਤਾਂ ਵਲੋਂ ਇਕਜੁੱਟ ਹੋ ਕੇ ਤੀਆਂ ਦਾ ਤਿਉਹਾਰ ਮਨਾਇਆ ਗਿਆ।

The color of the peasant movement on teejThe color of the peasant movement on teej

ਤੀਆਂ ਦੇ ਤਿਉਹਾਰ ਵਿੱਚ ਔਰਤਾਂ ਅਤੇ ਕੁੜੀਆਂ ਵਲੋਂ ਕਿਸਾਨੀ ਸੰਘਰਸ਼ ਦੀਆਂ ਬੋਲੀਆਂ ਪਾਉਣ ਦੇ ਨਾਲ ਨਾਲ ਕੇਂਦਰ ਸਰਕਾਰ ਨੂੰ ਲਾਹਨਤਾਂ ਪਾਈਆਂ ਗਈਆਂ। ਔਰਤਾਂ ਵਲੋਂ ਬੋਲੀਆਂ ਵੀ ਮੋਦੀ ਸਰਕਾਰ ਨੂੰ ਲਾਹਨਤ ਪਾਉਣ ਵਾਲੀਆਂ ਤਿਆਰ ਕੀਤੀਆਂ ਗਈਆਂ।

The color of the peasant movement on teejThe color of the peasant movement on teej

ਇਸ ਸਬੰਧੀ ਗੱਲਬਾਤ ਕਰਦਿਆਂ ਤੀਆਂ ਮਨਾ ਰਹੀਆਂ ਔਰਤਾਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਸੰਘਰਸ਼ ਲੜ ਰਹੇ ਹਨ। ਇਸ ਵਾਰ ਉਹਨਾਂ ਵੱਲੋਂ ਮਿਲ ਕੇ ਤੀਆਂ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕੀਤੀਆਂ ਗਈਆਂ।

The color of the peasant movement on teejThe color of the peasant movement on teej

ਤੀਆਂ ਦੀਆਂ ਬੋਲੀਆਂ ਵੀ ਕਿਸਾਨਾਂ ਦੇ ਸਮਰਥਨ ਵਾਲੀਆਂ ਹਨ। ਕਿਸਾਨ 9 ਮਹੀਨਿਆਂ ਤੋਂ ਦਿੱਲੀ ਵਿਖੇ ਸੰਘਰਸ਼ ਕਰ ਰਹੇ ਹਨ ਅਤੇ 600 ਦੇ ਕਰੀਬ ਕਿਸਾਨ ਸ਼ਹੀਦ ਹੋ ਗਏ ਹਨ। ਪ੍ਰੰਤੂ ਸਰਕਾਰ ਕਿਸਾਨਾਂ ਦੀ ਸੁਣਵਾਈ ਨਹੀਂ ਕਰ ਰਹੀ।

The color of the peasant movement on teejThe color of the peasant movement on teej

ਜਿਸ ਕਰਕੇ ਉਹਨਾਂ ਵੱਲੋਂ ਕੇਂਦਰ ਸਰਕਾਰ ਨੂੰ ਤੀਆਂ ਵਿੱਚ ਬੋਲੀਆਂ ਰਾਹੀਂ ਲਾਹਨਤਾਂ ਪਾਈਆਂ ਗਈਆਂ। ਉਹਨਾਂ ਕਿਹਾ ਕਿ ਇਸ ਸੰਘਰਸ਼ ਨੇ ਔਰਤਾਂ ਨੂੰ ਕਾਫ਼ੀ ਜਾਗਰੂਕ ਕੀਤਾ। ਪਹਿਲਾਂ ਔਰਤਾਂ ਸਿਰਫ਼ ਘਰਾਂ ਦੇ ਚੁੱਲਿਆਂ ਤੱਕ ਸੀਮਤ ਸਨ। ਪ੍ਰੰਤੂ ਇਸ ਸੰਘਰਸ਼ ਵਿੱਚ ਔਰਤਾਂ ਘਰਾਂ ਤੋਂ ਬਾਹਰ ਨਿਕਲ ਕੇ ਦਿੱਲੀ ਮੋਰਚੇ ਵਿੱਚ ਸ਼ਾਮਲ ਹੋਈਆਂ। ਉਹਨਾਂ ਕਿਹਾ ਕਿ ਖੇਤੀ ਕਾਨੂੰਨ ਰੱਦ ਕਰਵਾਏ ਬਿਨ੍ਹਾਂ ਪਿੱਛੇ  ਨਹੀਂ ਹਟਾਂਗੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM
Advertisement