ਜਦੋਂਬਾਦਲਾਂ,ਸੌਦਾਸਾਧਅਤੇਸੁਮੇਧਸੈਣੀ ਦੀਦੋਸ਼ੀਆਂ ਵਜੋਂਹੋਚੁੱਕੀ ਹੈਪਛਾਣਤਾਂਗਿ੍ਫ਼ਤਾਰੀ ਕਿਉਂ ਨਹੀਂ?ਮਾਨ
Published : Aug 9, 2021, 7:20 am IST
Updated : Aug 9, 2021, 7:20 am IST
SHARE ARTICLE
image
image

ਜਦੋਂ ਬਾਦਲਾਂ, ਸੌਦਾ ਸਾਧ ਅਤੇ ਸੁਮੇਧ ਸੈਣੀ ਦੀ ਦੋਸ਼ੀਆਂ ਵਜੋਂ ਹੋ ਚੁੱਕੀ ਹੈ ਪਛਾਣ ਤਾਂ ਗਿ੍ਫ਼ਤਾਰੀ ਕਿਉਂ ਨਹੀਂ? : ਮਾਨ


15 ਅਗੱਸਤ ਨੂੰ  ਕਾਲੇ ਝੰਡੇ ਲਾਉਣ ਦਾ ਦਿਤਾ ਸੱਦਾ

ਕੋਟਕਪੂਰਾ, 8 ਅਗੱਸਤ (ਗੁਰਿੰਦਰ ਸਿੰਘ) : ਪਾਕਿਸਤਾਨ ਦੇ ਰਹੀਮ ਯਾਰ ਖ਼ਾਂ (ਪੰਜਾਬ) ਦੇ ਗਨੇਸ਼ਾ ਮੰਦਰ ਵਿਖੇ ਹਮਲਾ ਹੋਇਆ ਤਾਂ ਭਾਰਤ ਦੀ ਵਿਦੇਸ਼ੀ ਮਾਮਲਿਆਂ ਦੀ ਵਜ਼ਾਰਤ ਨੇ ਤੁਰਤ ਪਾਕਿਸਤਾਨ ਦੇ ਸਫ਼ੀਰ ਨੂੰ  ਸੱਦ ਲਿਆ ਪਰ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਬੇਅਦਬੀਆਂ ਦੇ ਛੇ ਸਾਲ ਦਾ ਸਮਾਂ ਬੀਤਣ ਉਪਰੰਤ ਵੀ ਤਤਕਾਲੀਨ ਅਕਾਲੀ-ਭਾਜਪਾ ਗਠਜੋੜ ਸਰਕਾਰ, ਮੌਜੂਦਾ ਕੈਪਟਨ ਸਰਕਾਰ ਜਾਂ ਕੇਂਦਰ ਦੀ ਸਰਕਾਰ ਨੇ ਸੰਜੀਦਗੀ ਨਾਲ ਅਮਲ ਕਰਨ ਦੀ ਜ਼ਰੂਰਤ ਹੀ ਨਹੀਂ ਸਮਝੀ | 
ਗੁਰਦਵਾਰਾ ਪਾਤਸ਼ਾਹੀ ਦਸਵੀਂ ਬਰਗਾੜੀ ਵਿਖੇ ਵੱਖ ਵੱਖ ਸਿੱਖ ਸੰਸਥਾਵਾਂ, ਪੰਥਕ ਜਥੇਬੰਦੀਆਂ ਅਤੇ ਪੰਥਦਰਦੀਆਂ ਦੇ ਬੁਲਾਏ ਗਏ ਇਕੱਠ ਨੂੰ  ਸੰਬੋਧਨ ਕਰਨ ਮੌਕੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਅਕਾਲੀ ਦਲ ਅੰਮਿ੍ਤਸਰ ਨੇ ਦਾਅਵਾ ਕੀਤਾ ਕਿ ਸਮੁੱਚੀ ਸਿੱਖ ਕੌਮ ਅਤੇ ਸਮੂਹ ਪੰਜਾਬੀਆਂ ਦੇ ਮਨ ਵਿਚ ਪੰਜਾਬ ਦੇ ਹੁਕਮਰਾਨਾਂ, ਸਿਆਸਤਦਾਨਾ ਅਤੇ ਭਿ੍ਸ਼ਟ ਅਫ਼ਸਰਸ਼ਾਹੀ ਵਿਰੁਧ ਬਹੁਤ ਵੱਡਾ ਰੋਹ ਹੈ, ਕਿਉਂਕਿ ਬੇਅਦਬੀ ਕਾਂਡ ਦੇ ਮੁੱਦੇ 'ਤੇ ਬੀਤੇ ਛੇ ਸਾਲਾਂ ਤੋਂ ਧੋਖੇ ਤਾਂ ਹੋ ਰਹੇ ਹਨ ਪਰ ਇਨਸਾਫ਼ ਨਹੀਂ ਦਿਤਾ ਜਾ ਰਿਹਾ | 

ਮਾਨ ਨੇ ਆਖਿਆ ਜਦੋਂ ਜਾਂਚ ਕਮਿਸ਼ਨਾਂ ਅਤੇ ਐਸਆਈਟੀਆਂ ਦੀਆਂ ਜਾਂਚ ਰੀਪੋਰਟਾਂ ਵਿਚ ਬਾਦਲ ਪਿਉ-ਪੁੱਤ, ਸੁਮੇਧ ਸੈਣੀ, ਉਮਰਾਨੰਗਲ ਅਤੇ ਸੌਦਾ ਸਾਧ ਦੇ ਨਾਮ ਦੋਸ਼ੀਆਂ ਦੀ ਸੂਚੀ ਵਿਚ ਸਾਹਮਣੇ ਆ ਚੁੱਕੇ ਹਨ ਤੇ ਦੋਸ਼ੀਆਂ ਦੀ ਪਛਾਣ ਹੋ ਚੁੱਕੀ ਹੈ ਤਾਂ ਫਿਰ ਪੰਜਾਬ ਸਰਕਾਰ ਇਨ੍ਹਾਂ ਨੂੰ  ਗਿ੍ਫ਼ਤਾਰ ਕਿਉਂ ਨਹੀਂ ਕਰਦੀ? ਬਲਕਿ ਇਸ ਦੁਖਦਾਇਕ ਕਾਂਡ ਦੇ ਮੁੱਖ ਦੋਸ਼ੀ ਸਮਝੇ ਜਾਂਦੇ ਸੌਦਾ ਸਾਧ ਨੂੰ  ਐਫ਼ਆਈਆਰ ਨੰਬਰ 63 ਅਤੇ 128 ਵਿਚੋਂ ਉਸ ਦਾ ਨਾਮ ਕੱਢ ਦਿਤਾ ਗਿਆ, ਜੋ ਸਿੱਖ ਮਨਾਂ ਨੂੰ  ਦੁੱਖ ਪਹੁੰਚਾਉਣ ਵਾਲੀਆਂ ਡੂੰਘੀਆਂ ਸਾਜ਼ਸ਼ਾਂ ਹਨ |
ਇਸ ਮੌਕੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਗੁਰਸੇਵਕ ਸਿੰਘ ਜਵਾਹਰਕੇ ਸਮੇਤ ਹੋਰ ਬੁਲਾਰਿਆਂ ਨੇ ਵੀ ਬੇਅਦਬੀ ਕਾਂਡ ਦੇ ਦੋਸ਼ੀਆਂ ਦੀ ਗਿ੍ਫ਼ਤਾਰੀ ਦੀ ਮੰਗ ਕਰਦਿਆਂ ਸਿੱਖ ਕੌਮ ਨਾਲ ਸਮੇਂ ਦੀਆਂ ਸਰਕਾਰਾਂ ਵਲੋਂ ਕੀਤੀ ਧੱਕੇਸ਼ਾਹੀ ਨੂੰ  ਅੰਕੜਿਆਂ ਸਮੇਤ ਦਲੀਲਾਂ ਨਾਲ ਸਾਹਮਣੇ ਰਖਿਆ | ਉਨ੍ਹਾਂ 15 ਅਗੱਸਤ ਵਾਲੇ ਦਿਨ ਆਜ਼ਾਦੀ ਸਮਾਗਮਾਂ ਦਾ ਬਾਈਕਾਟ ਕਰ ਕੇ ਅਪਣੇ ਘਰਾਂ, ਦੁਕਾਨਾਂ ਉਪਰ ਕਾਲੇ ਝੰਡੇ, ਕਾਲੀਆਂ ਦਸਤਾਰਾਂ ਅਤੇ ਕਾਲੇ ਦੁਪੱਟੇ ਲੈ ਕੇ ਰੋਸ ਦਿਵਸ ਮਨਾਉਣ ਦਾ ਸੱਦਾ ਦਿਤਾ | ਅੱਜ ਵੀ 7 ਸਿੰਘਾਂ ਨੇ ਇਨਸਾਫ਼ ਮੋਰਚੇ ਵਿਚ ਗਿ੍ਫ਼ਤਾਰੀ ਦਿਤੀ |
ਫੋਟੋ :- ਕੇ.ਕੇ.ਪੀ.-ਗੁਰਿੰਦਰ-8-3ਸੀ
ਕੈਪਸ਼ਨ : ਬੇਅਦਬੀ ਕਾਂਡ ਦੇ ਇਨਸਾਫ਼ ਲਈ ਬਰਗਾੜੀ ਵਿਖੇ ਹੋਏ ਸਮਾਗਮ ਦੀਆਂ ਤਸਵੀਰਾਂ | (ਗੋਲਡਨ)
 

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement