ਸਪੀਕਰ ਨਾਇਡੂ ਨੂੰ ਰਾਜ ਸਭਾ ਵਿਚ ਦਿਤੀ ਵਿਦਾਈ
Published : Aug 9, 2022, 12:39 am IST
Updated : Aug 9, 2022, 12:39 am IST
SHARE ARTICLE
image
image

ਸਪੀਕਰ ਨਾਇਡੂ ਨੂੰ ਰਾਜ ਸਭਾ ਵਿਚ ਦਿਤੀ ਵਿਦਾਈ

ਨਵੀਂ ਦਿੱਲੀ, 8 ਅਗੱਸਤ : ਰਾਜ ਸਭਾ ’ਚ ਪ੍ਰਧਾਨ ਮੰਤਰੀ ਮੋਦੀ ਅਤੇ ਵੱਖ ਵੱਖ ਪਾਰਟੀਆਂ ਦੇ ਮੈਂਬਰਾਂ ਨੇ ਸਪੀਕਰ ਵਜੋਂ ਐਮ. ਵੈਂਕਈਆ ਨਾਇਡੂ ਦੇ ਕਾਰਜਕਾਲ ਦੀ ਸ਼ਲਾਘਾ ਕਰਦੇ ਹੋਏ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਸਾਰੀਆਂ ਪਾਰਟੀਆਂ ਨੂੰ ਨਾਲ ਲੈ ਕੇ ਚਲੱਣ ਦੀ ਕੋਸ਼ਿਸ਼ ਕੀਤੀ ਅਤੇ ਉਚ ਸਦਨ ਦੀ ਗਰੀਮਾ ਬਣਾਏ ਰੱਖਣ ਲਈ ਹਰ ਸੰਭਵ ਯਤਨ ਕੀਤੇ। 
ਰਾਜ ਸਭਾ ਦੇ ਸਪੀਕਰ ਵਜੋਂ ਨਾਇਡੂ ਦਾ ਕਾਰਜਕਾਲ ਪੂਰਾ ਹੋਣ ’ਤੇ ਸੋਮਵਾਰ ਨੂੰ ਉਨ੍ਹਾਂ ਨੂੰ ਵਿਦਾਇਗੀ ਦਿਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਰਾਜ ਸਭਾ ’ਚ ਨਾਇਡੂ ਦੀ ਵਿਦਾਇਗੀ ਲਈ ਸੰਬੋਧਨ ਕੀਤਾ। ਇਸ ਦੌਰਾਨ ਪੀ.ਐਮ. ਮੋਦੀ ਨੇ ਕਿਹਾ,‘‘ਅੱਜ ਅਸੀਂ ਸਾਰੇ ਇਥੇ ਰਾਜ ਸਭਾ ਦੇ ਸਪੀਕਰ ਅਤੇ ਉੱਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਨੂੰ ਉਨ੍ਹਾਂ ਦੇ ਕਾਰਜਕਾਲ ਖ਼ਤਮ ਹੋਣ ’ਤੇ ਧਨਵਾਦ ਦੇਣ ਲਈ ਮੌਜੂਦ ਹਾਂ। ਇਹ ਇਸ ਸਦਨ ਲਈ ਬਹੁਤ ਹੀ ਭਾਵੁਕ ਪਲ ਹੈ। ਸਦਨ ਦੇ ਕਈ ਇਤਿਹਾਸਕ ਪਲ ਤੁਹਾਡੀ ਸ਼ਾਨਦਾਰ ਮੌਜੂਦਗੀ ਨਾਲ ਜੁੜੇ ਹਨ। ਮੈਂ ਨਾਇਡੂ ਜੀ ਤੋਂ ਲੋਕਤੰਤਰ ਬਾਰੇ ਬਹੁਤ ਕੁੱਝ ਸਿਖਿਆ ਹੈ।’’
ਉਨ੍ਹਾਂ ਕਿਹਾ,‘‘ਤੁਸੀਂ ਕਈ ਵਾਰ ਕਿਹਾ ਹੈ, ਮੈਂ ਰਾਜਨੀਤੀ ਤੋਂ ਸੰਨਿਆਸ ਲੈ ਚੁਕਿਆ ਹੈ ਪਰ ਜਨਤਕ ਜੀਵਨ ਤੋਂ ਨਹੀਂ ਥੱਕ ਰਿਹਾ ਹਾਂ। ਇਸ ਲਈ ਇਸ ਸਦਨ ਦੀ ਅਗਵਾਈ ਕਰਨ ਦੀ ਤੁਹਾਡੀ ਜ਼ਿੰਮੇਵਾਰੀ ਹੁਣ ਖ਼ਤਮ ਹੋ ਸਕਦੀ ਹੈ ਪਰ ਦੇਸ਼ ਦੇ ਨਾਲ-ਨਾਲ ਜਨਤਕ ਜੀਵਨ ਦੇ ਵਰਕਰ ਮੇਰੇ-ਵਰਗੇ ਨੂੰ ਤੁਹਾਡੇ ਅਨੁਭਵਾਂ ਦਾ ਲਾਭ ਮਿਲਦਾ ਰਹੇਗਾ।’’ ਮੋਦੀ ਨੇ ਕਿਹਾ,‘‘ਅਸੀਂ ਇਸ ਵਾਰ ਅਜਿਹਾ ਆਜ਼ਾਦੀ ਦਿਹਾੜਾ ਮਨ੍ਹਾ ਰਹੇ ਹਾਂ, ਜਦੋਂ ਦੇਸ਼ ਦੇ ਰਾਸ਼ਟਰਪਤੀ, ਉੱਪ ਰਾਸ਼ਟਰਪਤੀ, ਸਪੀਕਰ ਅਤੇ ਪ੍ਰਧਾਨ ਮੰਤਰੀ ਉਹ ਸਾਰੇ ਲੋਕ ਹਨ, ਜੋ ਆਜ਼ਾਦ ਭਾਰਤ ’ਚ ਪੈਦਾ ਹੋਏ ਸਨ ਅਤੇ ਇਹ ਸਾਰੇ ਬਹੁਤ ਹੀ ਆਮ ਪਿਛੋਕੜ ਵਾਲੇ ਹਨ। ਮੈਨੂੰ ਲਗਦਾ ਹੈ ਕਿ ਇਸ ਦਾ ਪ੍ਰਤੀਕਾਤਮਕ ਮਹੱਤਵ ਹੈ।’’ 
ਇਸ ਸਦਨ ’ਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੀਨੀਅਰ ਮੈਂਬਰ ਮਲਿੱਕਾਰਜੁਨ ਖੜਗੇ ਨੇ ਕਿਹਾ ਕਿ 19 ਸਾਲ ਤਕ ਉਚ ਸਦਨ ਦੇ ਮੈਂਬਰ ਰਹੇ ਨਾਇਡੂ ਨੇ ਸਦਨ ’ਚ ਸਰਪ੍ਰਸਤ ਦੀ ਭੂਮਿਕਾ ਵਿਚ ਆਉਣ ਦੇ ਬਾਅਦ ਅਨੁਸ਼ਾਸਨ, ਸੰਯਮ, ਸਨਮਾਨ ਅਤੇ ਪਿਆਰ ਨਾਲ ਕਾਰਵਾਈ ਦਾ ਸੰਚਾਲਨ ਕੀਤਾ। ਖੜਗੇ ਨੇ ਕਿਹਾ ਕਿ ਨਾਇਡੂ ਨੇ ਹਮੇਸ਼ਾ ਇਸ ਗੱਲ ਦੀ ਪੈਰਵੀ ਕੀਤੀ ਕਿ ਸਾਰੇ ਰਾਜਾਂ ’ਚ ਉਚ ਸਦਨ ਬਣਾਉਣ ਲਈ ਇਕ ਨੀਤੀ ਬਣਾਈ ਜਾਵੇ। (ਏਜੰਸੀ)

SHARE ARTICLE

ਏਜੰਸੀ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement