ਕਰਤਾਰਪੁਰ ਲਾਂਘੇ ਰਾਹੀਂ 75 ਸਾਲ ਬਾਅਦ ਹੋਇਆ ਚਾਚੇ-ਭਤੀਜੇ ਦਾ ਮਿਲਾਪ
Published : Aug 9, 2022, 7:22 am IST
Updated : Aug 9, 2022, 7:22 am IST
SHARE ARTICLE
  Uncle-nephew reunion after 75 years through Kartarpur corridor
Uncle-nephew reunion after 75 years through Kartarpur corridor

ਭਾਰਤ-ਪਾਕਿ ਵੰਡ ਦੌਰਾਨ ਵਿਛੜੇ ਭਤੀਜੇ ਨੂੰ ਮਿਲ ਕੇ ਬਾਗ਼ੋ-ਬਾਗ਼ ਹੋਇਆ ਚਾਚਾ ਸਵਰਨ ਸਿੰਘ

ਡੇਰਾ ਬਾਬਾ ਨਾਨਕ  : ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਵਲੋਂ ਭਾਰਤ-ਪਾਕਿ ਕੌਮਾਂਤਰੀ ਸਰਹੱਦ ਡੇਰਾ ਬਾਬਾ ਨਾਨਕ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਲਈ ਖੋਲ੍ਹੇ ਲਾਂਘੇ ਰਾਹੀਂ ਭਾਰਤ-ਪਾਕਿ ਵੰਡ ਦੌਰਾਨ 75 ਸਾਲ ਬਾਅਦ ਸੋਮਵਾਰ ਨੂੰ ਚਾਚਾ ਸਵਰਨ ਸਿੰਘ (92), ਭਤੀਜੇ ਮੋਹਨ ਸਿੰਘ ਅਫਜ਼ਲ ਖ਼ਲਕ (81) ਨੂੰ ਮਿਲ ਕੇ ਬਾਗ਼ੋਬਾਗ ਹੋ ਗਿਆ। 

  Uncle-nephew reunion after 75 years through Kartarpur corridorUncle-nephew reunion after 75 years through Kartarpur corridor

ਇਥੇ ਦਸਣਯੋਗ ਹੈ ਕਿ ਕਰਤਾਰਪੁਰ ਲਾਂਘਾ ਭਾਰਤ ਪਾਕਿਸਤਾਨ ਵੰਡ ਦੌਰਾਨ ਵਿਛੜੇ ਪ੍ਰਵਾਰਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ। ਸੋਮਵਾਰ ਨੂੰ ਸਵਰਨ ਸਿੰਘ ਵਾਸੀ ਹਾਜੀਪੁਰ ਜਲੰਧਰ ਦੀ ਬੇਟੀ ਰਛਪਾਲ ਕੌਰ ਸਮੇਤ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ’ਤੇ ਬਣੇ ਪੈਸੰਜਰ ਟਰਮੀਨਲ ’ਤੇ ਪੁੱਜੇ, ਜਿੱਥੇ ਉਨ੍ਹਾਂ ਵੱਲੋਂ ਸਿਹਤ ਕਰਮਚਾਰੀਆਂ ਤੋਂ ਪੋਲੀਓ ਬੂੰਦਾਂ ਪੀਤੀਆਂ ਉਪਰੰਤ ਇਮੀਗ੍ਰੇਸ਼ਨ ਦੀ ਕਾਰਵਾਈ ਮੁਕੰਮਲ ਕਰਨ ਉਪਰੰਤ ਭਾਰਤ-ਪਾਕਿ ਦੀ ਜ਼ੀਰੋ ਲੈ ਤੇ ਲੱਗੇ ਗੇਟ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਲਈ ਰਵਾਨਾ ਹੋਏ।

  Uncle-nephew reunion after 75 years through Kartarpur corridorUncle-nephew reunion after 75 years through Kartarpur corridor

ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਅਪਣੇ ਭਤੀਜੇ ਮੋਹਨ ਸਿੰਘ ਅਫਜ਼ਲ ਖ਼ਲਕ ਨਾਲ ਕਰੀਬ ਸੱਤ ਘੰਟੇ ਰੁਕੇ ਇਸ ਮੌਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਪ੍ਰਬੰਧਕਾਂ ਵਲੋਂ ਵਿਛੜੇ ਚਾਚੇ ਭਤੀਜੇ ਦੇ ਗਲਾਂ ਵਿਚ ਫੁੱਲਾਂ ਦੇ ਹਾਰ ਪਾਏ। ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਪਰਤੇ ਸਵਰਨ ਸਿੰਘ (92) ਨੇ ਦੱਸਿਆ ਕਿ ਅੱਜ ਉਹ ਵੰਡ ਦੌਰਾਨ ਵਿਛੜੇ ਅਪਣੇ ਭਤੀਜੇ ਮੋਹਨ ਸਿੰਘ ਨੂੰ ਮਿਲ ਕੇ ਪਰਤੇ ਹਨ। ਉਸ ਨੇ ਦਸਿਆ ਕਿ 1947 ਨੂੰ ਜਿੱਥੇ ਦੇਸ਼ ਨੂੰ ਆਜ਼ਾਦੀ ਮਿਲੀ ਸੀ ਉਥੇ ਭਾਰਤ ਪਾਕਿ ਦੇ ਦੋ ਟੁਕੜੇ ਹੋ ਗਏ ਹਨ, ਜਿਸ ਦੌਰਾਨ ਉਹ ਪਾਕਿਸਤਾਨ ਦੇ ਪਿੰਡ ਚੱਕ 37 ’ਚ ਹੱਸਦੇ ਵੱਸਦੇ ਸਨ ਕਿ ਇਸ ਦੌਰਾਨ ਫੈਲੀ ਨਫ਼ਰਤ ’ਚ ਉਸ ਦੇ ਪਰਵਾਰ ਦੇ ਬਾਈ ਮੈਂਬਰ ਕਤਲ ਹੋ ਗਏ ਸਨ ਜਿਸ ਵਿਚ ਉਸ ਦੇ ਮਾਤਾ ਪਿਤਾ ਦੋ ਭਰਾ ਅਤੇ ਦੋ ਭੈਣਾਂ ਸ਼ਾਮਲ ਸੀ।

  Uncle-nephew reunion after 75 years through Kartarpur corridorUncle-nephew reunion after 75 years through Kartarpur corridor

ਇਸ ਮੌਕੇ ਉਨ੍ਹਾਂ ਦੀ ਬੇਟੀ ਰਛਪਾਲ ਕੌਰ ਨੇ ਦਸਿਆ ਕਿ ਅੱਜ ਉਨ੍ਹਾਂ ਦਾ ਪਿਤਾ 75 ਸਾਲ ਪਹਿਲਾਂ ਪਰਿਵਾਰ ਨਾਲੋਂ ਵਿਛੜ ਚੁੱਕੇ 6 ਸਾਲ ਦੇ ਭਤੀਜੇ ਮੋਹਨ ਸਿੰਘ ਜਿਸ ਦਾ ਪਾਲਣ ਪੋਸ਼ਣ ਮੁਸਲਮਾਨ ਪਰਵਾਰ ਵਲੋਂ ਕੀਤਾ ਗਿਆ ਅਤੇ ਜਿਸ ਨੂੰ ਅੱਜ ਅਫਜ਼ਲ ਖ਼ਲਕ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਪਾਕਿਸਤਾਨ ਵਿੱਚ ਆਪਣੇ ਛੇ ਪੁੱਤਰਾਂ ਸਮੇਤ ਪਰਵਾਰ ਸਮੇਤ ਜ਼ਿੰਦਗੀ ਬਤੀਤ ਕਰ ਰਿਹਾ ਹੈ। ਰਛਪਾਲ ਕੌਰ ਨੇ ਦਸਿਆ ਕਿ ਉਸ ਦਾ ਪਿਤਾ ਅਤੇ ਚਚੇਰਾ ਭਰਾ ਮੋਹਨ ਸਿੰਘ ਅੱਜ ਸਾਰਾ ਦਿਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਜਿੱਥੇ ਆਪਸ ਵਿਚ ਖ਼ੂਬ ਗੱਲਾਂ ਕੀਤੀਆਂ ਉਥੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ’ਚ ਨਤਮਸਤਕ ਹੋਏ ਅਤੇ ਇਕੱਠਿਆਂ ਬੈਠ ਕੇ ਲੰਗਰ ਛਕਿਆ। 

Kartarpur Sahib Kartarpur Sahib

ਇਸ ਮੌਕੇ ਤੇ ਸਵਰਨ ਸਿੰਘ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਭਾਰਤ ਪਾਕਿ ਵੰਡ ਦੌਰਾਨ ਵਿਛੜੇ ਪਰਵਾਰਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ। ਇਸ ਮੌਕੇ ਤੇ ਉਨ੍ਹਾਂ ਭਾਰਤ ਤੇ ਪਾਕਿਸਤਾਨ ਸਰਕਾਰ ਤੋਂ ਮੰਗ ਕੀਤੀ ਕਿ ਜਿਹੜੇ ਪਰਵਾਰ ਦੋਹਾਂ ਦੇਸ਼ਾਂ ਵਿਚ ਵੰਡ ਦੌਰਾਨ ਅਲੱਗ-ਅਲੱਗ ਹੋ ਕੇ ਰਹਿ ਰਹੇ ਹਨ ਉਨ੍ਹਾਂ ਪਰਵਾਰਾਂ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਜ਼ਿਆਦਾ ਦਿਨ ਠਹਿਰਨ ਦੀ ਮਨਜ਼ੂਰੀ ਦਿੱਤੀ ਜਾਵੇ ਅਤੇ ਵਿਛੜੇ ਪਰਵਾਰਾਂ ਨੂੰ ਮਿਲਣ ਲਈ ਵਧ ਤੋਂ ਵਧ ਸਮਾਂ ਦਿਤਾ ਜਾਵੇ। ਇਸ ਮੌਕੇ ਬਜ਼ੁਰਗ ਸਵਰਨ ਸਿੰਘ ਨੇ ਦਸਿਆ ਕਿ ਉਸ ਨੂੰ ਆਪਣੇ ਭਤੀਜੇ ਵਿਸਰੇ ਭਤੀਜੇ ਨੂੰ ਮਿਲ ਕੇ ਸਕੂਨ ਮਿਲਿਆ ਹੈ। 
 
 

SHARE ARTICLE

ਏਜੰਸੀ

Advertisement

Ludhiana 'ਚ ਦੇਰ ਰਾਤ ਤੱਕ Hotel ਖੋਲ੍ਹਣ ਵਾਲਿਆਂ ਨੂੰ MP SanjeevArora ਨੇ ਦਵਾ 'ਤੀ ਮਨਜ਼ੂਰੀ

15 Apr 2025 8:20 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 15/04/2025

15 Apr 2025 8:18 AM

ਮੁੰਡਾ-ਕੁੜੀ ਦੀ ਕੁੱਟਮਾਰ ਕਰਨ ਵਾਲੇ ਸਸਪੈਂਡ ਪੁਲਿਸ ਮੁਲਾਜ਼ਮ ਦੀ ਪੱਤਰਕਾਰ ਨਾਲ ਬਦਸਲੂਕੀ

09 Apr 2025 5:43 PM

Rana Gurjit Singh ਤੇ Raja Warring ਨੂੰ ਲੈ ਕੇ ਕੀ ਬੋਲੇ Brinder Singh Dhillon

09 Apr 2025 5:42 PM

ਚਿੱਟੇ ਵਾਲੀ ਮਹਿਲਾ ਤਸਕਰ ਮਾਮਲੇ 'ਚ ਸਿਆਸੀ ਐਂਟਰੀ, ਆਪ-ਕਾਂਗਰਸ ਤੇ ਇੱਕ ਦੂਜੇ ਤੇ ਇਲਜ਼ਾਮ, LIVE

05 Apr 2025 5:52 PM
Advertisement