
ਪੇਕੇ ਪ੍ਰਵਾਰ ਨੇ ਸਹੁਰਿਆਂ 'ਤੇ ਕਤਲ ਦਾ ਲਗਾਇਆ ਦੋਸ਼
ਲੁਧਿਆਣਾ: ਲੁਧਿਆਣਾ ਦੇ ਗੁਰੂ ਗਿਆਨ ਵਿਹਾਰ 'ਚ ਇਕ ਵਿਆਹੁਤਾ ਔਰਤ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਗਈ। ਪੇਕੇ ਪ੍ਰਵਾਰ ਨੇ ਸਹੁਰੇ ਵਾਲਿਆਂ 'ਤੇ ਕਤਲ ਦਾ ਦੋਸ਼ ਲਾਇਆ ਹੈ। ਮ੍ਰਿਤਕਾ ਦੀ ਪਛਾਣ ਰਮਨਦੀਪ ਕੌਰ ਵਜੋਂ ਹੋਈ ਹੈ। ਕਾਰਵਾਈ ਨਾ ਹੋਣ 'ਤੇ ਸਹੁਰਿਆਂ ਨੇ ਥਾਣੇ ਦੇ ਬਾਹਰ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ।ਰਮਨਦੀਪ ਦੇ ਭਰਾ ਗੋਲਡੀ ਨੇ ਦੱਸਿਆ ਕਿ ਉਹ ਅੰਬਾਲਾ ਦੇ ਰਹਿਣ ਵਾਲੇ ਹਨ।
ਇਹ ਵੀ ਪੜ੍ਹੋ: ਕੈਨੇਡਾ 'ਚ ਇਕ ਹੋਰ ਪੰਜਾਬੀ ਨੌਜਵਾਨ ਦੀ ਹੋਈ ਮੌਤ, ਬੁਖਾਰ ਚੜ੍ਹਨ ਤੋਂ ਬਾਅਦ ਵਿਗੜੀ ਸੀ ਸਿਹਤ
2020 ਵਿਚ ਉਸਦੀ ਭੈਣ ਦਾ ਵਿਆਹ ਦੁੱਗਰੀ ਵਿਚ ਹੋਇਆ ਸੀ। ਮੰਗਲਵਾਰ ਨੂੰ ਰਮਨਦੀਪ ਦਾ ਫੋਨ ਲਗਾਤਾਰ ਬੰਦ ਆ ਰਿਹਾ ਸੀ। ਰਾਤ ਕਰੀਬ 8 ਵਜੇ ਰਮਨਦੀਪ ਦੀ ਸੱਸ ਨੇ ਫੋਨ ਕੀਤਾ ਤਾਂ ਉਸ ਨੇ ਦੱਸਿਆ ਕਿ ਉਹ ਸੁੱਤੀ ਪਈ ਹੈ। ਬਾਅਦ ਵਿਚ ਫੋਨ ਕਰਨ ’ਤੇ ਉਨਾਂ ਨੇ ਦਸਿਆ ਕਿ ਰਮਨਦੀਪ ਚੱਕਰ ਆਉਣ ਕਾਰਨ ਹੇਠਾਂ ਡਿੱਗ ਗਈ ਸੀ।
ਇਹ ਵੀ ਪੜ੍ਹੋ: ਸਰਕਾਰੀ ਗ੍ਰਾਂਟ 'ਚ 12 ਲੱਖ ਰੁਪਏ ਦਾ ਫ਼ਰਕ ਨਿਕਲਣ ਦੇ ਦੋਸ਼ 'ਚ ਖਵਾਸਪੁਰ ਦੇ ਸਰਪੰਚ ਨੂੰ ਕੀਤਾ ਮੁਅੱਤਲ
ਕੁਝ ਸਮੇਂ ਬਾਅਦ ਉਨ੍ਹਾਂ ਰਮਨਦੀਪ ਦੇ ਗੁਆਂਢ 'ਚ ਰਹਿੰਦੇ ਲੋਕਾਂ ਨੂੰ ਫੋਨ ਕੀਤਾ ਤਾਂ ਉਨ੍ਹਾਂ ਦਸਿਆ ਕਿ ਉਸ ਦੀ ਮੌਤ ਹੋ ਚੁੱਕੀ ਹੈ। ਗੋਲਡੀ ਨੇ ਦੱਸਿਆ ਕਿ ਉਹ ਮੰਗਲਵਾਰ ਰਾਤ ਹੀ ਦੁੱਗਰੀ ਪਹੁੰਚ ਗਏ ਸਨ। ਉਨ੍ਹਾਂ ਨੇ ਦੋਸ਼ ਲਾਇਆ ਕਿ ਉਸ ਦੀ ਭੈਣ ਦਾ ਸਹੁਰਿਆਂ ਨਾਲ ਝਗੜਾ ਰਹਿੰਦਾ ਸੀ। ਕਈ ਵਾਰ ਸਮਝਾ ਕੇ ਮਾਮਲਾ ਸ਼ਾਂਤ ਕਰਵਾਇਆ ਸੀ।