Ludhiana News : ਕਾਂਗਰਸ ਦੇ ਸੰਸਦ ਮੈਂਬਰਾਂ ਨੇ MSME ਸੈਕਟਰ ਦੀ ਰੱਖਿਆ ਲਈ ਫਾਇਨੈਂਸ ਐਕਟ 2023 ਦੀ ਧਾਰਾ ਦੀ ਤੁਰੰਤ ਵਾਪਸੀ ਦੀ ਮੰਗ ਕੀਤੀ

By : BALJINDERK

Published : Aug 9, 2024, 6:12 pm IST
Updated : Aug 9, 2024, 6:12 pm IST
SHARE ARTICLE
ਪੰਜਾਬ ਕਾਂਗਰਸ ਦੇ ਸੰਸਦ ਮੈਂਬਰ ਸਾਂਸਦ ਦੀ ਇਮਾਰਤ ਦੇ ਬਾਹਰ ਫਾਇਨੈਂਸ ਐਕਟ 2023 ਦੀ ਧਾਰਾ 43B(h)ਦੀ ਤੁਰੰਤ ਵਾਪਸੀ ਦੀ ਮੰਗ ਕਰਦੇ ਹੋਏ
ਪੰਜਾਬ ਕਾਂਗਰਸ ਦੇ ਸੰਸਦ ਮੈਂਬਰ ਸਾਂਸਦ ਦੀ ਇਮਾਰਤ ਦੇ ਬਾਹਰ ਫਾਇਨੈਂਸ ਐਕਟ 2023 ਦੀ ਧਾਰਾ 43B(h)ਦੀ ਤੁਰੰਤ ਵਾਪਸੀ ਦੀ ਮੰਗ ਕਰਦੇ ਹੋਏ

Ludhiana News : ਰਾਜਾ ਵੜਿੰਗ ਨੇ ਸੰਸਦ ਵਿੱਚ ਲੁਧਿਆਣੇ ਦੀ ਉਦਯੋਗਿਕ ਮੰਗਾਂ ਨੂੰ ਉੱਠਾਇਆ

Ludhiana News : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀਪੀਸੀਸੀ) ਦੇ ਪ੍ਰਧਾਨ ਅਤੇ ਲੁਧਿਆਣਾ ਦੇ ਸੰਸਦ ਮੈਂਬਰ, ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਸਾਂਸਦ ਦੀ ਇਮਾਰਤ ਦੇ ਬਾਹਰ ਫਾਇਨੈਂਸ ਐਕਟ 2023 ਦੀ ਧਾਰਾ 43B(h)ਦੀ ਤੁਰੰਤ ਵਾਪਸੀ ਦੀ ਮੰਗ ਕੀਤੀ। ਇਹ ਸੋਧ, ਜੋ ਕਿ MSME ਐਕਟ 2006 ਦੇ ਤਹਿਤ ਰਜਿਸਟਰ ਕੀਤੇ ਗਏ ਛੋਟੇ ਅਤੇ ਲਘੂ ਵੈਂਡਰਾਂ ਨੂੰ ਕੀਤੀਆਂ ਗਈਆਂ ਅਦਾਇਗੀਆਂ ਨਾਲ ਸੰਬੰਧਤ ਹੈ ਇਸ ਨਾਲ ਐੱਮਐੱਸਐਮਈ ਸੈਕਟਰ ਖ਼ਾਸ ਤੌਰ 'ਤੇ ਲੁਧਿਆਣਾ ਪੰਜਾਬ ਵਿੱਚ ਇਸ ਦਾ ਨਕਾਰਾਤਮਕ ਪ੍ਰਭਾਵ ਪਿਆ ਹੈ।

ਇਹ ਵੀ ਪੜੋ:Punjab and Haryana High Court : ਹਾਈਕੋਰਟ ਨੇ ਰਾਮ ਰਹੀਮ ਦੀ ਫਰਲੋ ਬਾਰੇ ਫੈਸਲਾ ਸੁਰੱਖਿਅਤ ਰੱਖਿਆ, ਜਲਦ ਆਵੇਗਾ ਹੁਕਮ 

ਵੜਿੰਗ, ਆਪਣੇ ਸਾਥੀ ਕਾਂਗਰਸੀ ਸੰਸਦ ਮੈਂਬਰਾਂ ਚਰਨਜੀਤ ਸਿੰਘ ਚੰਨੀ, ਗੁਰਜੀਤ ਸਿੰਘ ਔਜਲਾ, ਸੁਖਵਿੰਦਰ ਸਿੰਘ ਰੰਧਾਵਾ, ਅਤੇ ਡਾ. ਅਮਰ ਸਿੰਘ ਦੇ ਨਾਲ ਇਸ ਸੋਧ ਕਾਰਨ ਛੋਟੇ ਕਾਰੋਬਾਰਾਂ ਉੱਤੇ ਪੈ ਰਹੇ ਵਿੱਤੀ ਦਬਾਅ 'ਤੇ ਗੰਭੀਰ ਚਿੰਤਾ ਜ਼ਾਹਿਰ ਕੀਤੀ। ਵੜਿੰਗ ਨੇ ਕਿਹਾ " MSME ਸੈਕਟਰ ਖ਼ਾਸ ਕਰਕੇ ਲੁਧਿਆਣਾ ਵਿੱਚ ਇਸ ਸੋਧ ਕਾਰਨ ਬੇਮਿਸਾਲ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਕਾਰੋਬਾਰ ਆਪਣੇ ਨਗਦ ਪ੍ਰਵਾਹ ਨੂੰ ਸੰਭਾਲਣ ਲਈ ਵਧੇਰੇ ਕੈਸ਼ 'ਤੇ ਨਿਰਭਰ ਕਰਦੇ ਹਨ ਅਤੇ ਹੁਣ ਉਨ੍ਹਾਂ ਦੀ ਵਜੂਦਗੀ ਖ਼ਤਰੇ ਵਿੱਚ ਪੈ ਗਈ ਹੈ। 

ਇਹ ਵੀ ਪੜੋ: Paris Olympics 2024: ਭਾਰਤੀ ਪਹਿਲਵਾਨ ਅਮਨ ਸ਼ਹਿਰਾਵਤ ਸੈਮੀਫਾਈਨਲ 'ਚ ਪਹੁੰਚੇ 

ਉਹਨਾਂ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਦੀ ਨਿਖੇਧੀ ਕੀਤੀ ਅਤੇ ਦੋਸ਼ ਲਾਇਆ ਕਿ ਉਹ ਵੱਡੇ ਵਪਾਰਾਂ ਨੂੰ ਛੋਟੇ ਕਾਰੋਬਾਰਾਂ ਦੇ ਖਰਚ 'ਤੇ ਫ਼ਾਇਦਾ ਪਹੁੰਚਾ ਰਹੇ ਹਨ। ਲਘੂ ਉਦਯੋਗਾਂ ਨੂੰ ਤਰਜੀਹ ਦੇਣ ਦੀ ਬਜਾਏ ਭਾਜਪਾ ਦੀ ਸਰਕਾਰ ਆਪਣੇ ਕਾਰਪੋਰੇਟ ਦੋਸਤਾਂ ਲਈ ਨੀਤੀਆਂ ਬਣਾ ਰਹੀ ਹੈ। ਇਹ ਸਾਡੇ ਦੇਸ਼ ਦੀ ਯੋਜਨਾਬੱਧ ਲੁੱਟ ਤੋਂ ਘੱਟ ਨਹੀਂ ਹੈ, ਜੋ ਕਿ ਕਾਰਪੋਰੇਟਾਂ ਦੀ ਸਹਾਇਤਾ ਨਾਲ ਕੀਤੀ ਜਾ ਰਹੀ ਹੈ, ਅਤੇ ਅਸੀਂ ਇਸਨੂੰ ਕਦੇ ਵੀ ਸਹਿਣ ਨਹੀਂ ਕਰਾਂਗੇ।

ਇਹ ਵੀ ਪੜੋ:Taylor Swift Singer News : ਪ੍ਰਸਿੱਧ ਗਾਇਕਾ ਦੇ ਸ਼ੋਅ ਤੋਂ ਪਹਿਲਾਂ ਮਿਲੇ 'ਬੰਬ', ਅੱਤਵਾਦੀ ਹਮਲੇ ਦਾ ਖਦਸ਼ਾ, ਰੱਦ ਹੋਏ ਸਾਰੇ ਸ਼ੋਅ 

ਧਾਰਾ 43B(h) ਵਿੱਚ ਕੀਤੀ ਗਈ ਸੋਧ ਇਹ ਸ਼ਰਤ ਰੱਖਦੀ ਹੈ ਕਿ ਜੇ ਛੋਟੇ ਅਤੇ ਲਘੂ ਵੈਂਡਰਾਂ ਨੂੰ ਕੀਤਾ ਗਿਆ ਭੁਗਤਾਨ MSME ਐਕਟ 2006 ਦੀ ਧਾਰਾ 15 ਵਿੱਚ ਨਿਰਧਾਰਿਤ ਮਿਆਦ ਦੇ ਅੰਦਰ ਨਾ ਕੀਤਾ ਗਿਆ ਤਾਂ ਲਘੂ ਵਪਾਰੀ ਉਸ ਨੂੰ ਆਪਣੇ ਖ਼ਰਚ ‘ਚ ਨਹੀੰ ਪਾ ਸਕੇਗਾ ਜਿਸ ਨਾਲ ਉਸ ਨੂੰ ਵੱਧ ਟੈਕਸ ਦੇਣਾ ਪਵੇਗਾ। "ਇਹ ਨੀਤੀ ਅਪ੍ਰਤੱਖ ਤੌਰ 'ਤੇ ਖਰੀਦਦਾਰਾਂ ਨੂੰ ਆਪਣੀਆਂ ਕੱਚੇ ਮਾਲ ਅਤੇ ਸਮਾਨ ਨੂੰ ਮੱਧਮ ਅਤੇ ਵੱਡੇ ਉਦਯੋਗਾਂ ਤੋਂ ਸਪਲਾਈ ਕਰਨ ਲਈ ਉਤਸ਼ਾਹਿਤ ਕਰ ਰਹੀ ਹੈ, ਜਿਸ ਨਾਲ ਸਾਡੇ ਛੋਟੇ ਕਾਰੋਬਾਰ ਹੋਰ ਸੰਕਟ ਵਿੱਚ ਧਕੇਲ ਦਿੱਤੇ ਜਾ ਰਹੇ ਹਨ। 'ਸੂਟ-ਬੂਟ' ਸਰਕਾਰ ਨੂੰ ਸਾਡੇ ਛੋਟੇ ਕਾਰੋਬਾਰੀਆਂ ਦੀ ਮਦਦ ਕਰਨ ਲਈ ਆਉਣ ਦੀ ਜ਼ਰੂਰਤ ਹੈ।

ਇਹ ਵੀ ਪੜੋ:Jaipur News : ਬਾੜਮੇਰ ’ਚ ਡੰਡਿਆਂ ਨਾਲ ਕੁੱਟ-ਕੁੱਟ ਮੌਤ 'ਤੇ ਘਾਟ ਉਤਾਰਿਆ ਵਿਅਕਤੀ

ਵੜਿੰਗ ਨੇ ਇਸਦੇ ਨਾਲ ਹੀ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਦੁਆਰਾ ਪੰਜਾਬ ਦੌਰੇ ਦੌਰਾਨ ਦਿੱਤੇ ਗਏ ਭਰੋਸੇ ਦਾ ਵੀ ਜ਼ਿਕਰ ਕੀਤਾ ਕਿ ਉਹ ਇਸ ਸੋਧ ਨੂੰ ਵਾਪਸ ਲੈਣਗੇ। "ਨਿਰਮਲਾ ਸੀਤਾਰਾਮਨ ਨੇ ਪੰਜਾਬ ਚੋਣ ਪ੍ਰਚਾਰ ਦੌਰਾਨ ਇਹ ਸੋਧ ਵਾਪਸ ਲੈਣ ਦਾ ਭਰੋਸਾ ਦਿੱਤਾ ਸੀ। ਪਰ ਹੁਣ, ਉਹ ਮੈਨੂੰ MSME ਮੰਤਰੀ ਨੂੰ ਮਿਲਣ ਲਈ ਕਹਿ ਰਹੇ ਹਨ। ਮੈਂ ਉਨ੍ਹਾਂ ਨੂੰ ਮਿਲ ਕੇ MSME ਕਾਰੋਬਾਰਾਂ ਦੀਆਂ ਮੰਗਾਂ ਸਾਹਮਣੇ ਰੱਖਾਂਗਾ, ਪਰ ਇਹ ਸਿਰਫ ਇਹ ਦੱਸਦਾ ਹੈ ਕਿ ਕਿਵੇਂ ਭਾਜਪਾ ਦੇ ਨੇਤਾ ਉਨ੍ਹਾਂ ਲੋਕਾਂ ਤੋਂ ਦੂਰ ਹਨ, ਜੋ ਕਿ ਅਸਲ ਵਿੱਚ ਉਨ੍ਹਾਂ ਦੀਆਂ ਨੀਤੀਆਂ ਨਾਲ ਪ੍ਰਭਾਵਿਤ ਹੋ ਰਹੇ ਹਨ। ਉਹ ਆਪਣੇ ਦਫ਼ਤਰਾਂ ਵਿੱਚ ਬੈਠ ਕੇ ਸੋਧ ਕਰਦੇ ਹਨ ਜੋ ਪੂਰੇ ਦੇਸ਼ ਨੂੰ ਨਕਾਰਾਤਮਕ ਤੌਰ 'ਤੇ ਪ੍ਰਭਾਵਿਤ ਕਰ ਰਹੇ ਹਨ ਜਦਕਿ ਉਹ ਆਪ ਇਸ ਤੋਂ ਬੇਖਬਰ ਹਨ। 

ਇਹ ਵੀ ਪੜੋ:Chandigarh News : ਰਾਜਾ ਵੜਿੰਗ ਨੇ ਪੰਜਾਬ ਭਰ ’ਚ ਰਜਿਸਟਰੀ ਰੇਟਾਂ ਦੇ ਵੱਧਣ ਦੀ ਕੀਤੀ ਨਿੰਦਾ 

ਆਖ਼ਰ ਵਿਚ, ਵੜਿੰਗ ਨੇ ਐੱਮਐੱਸਐਮਈ ਸੈਕਟਰ ਦੇ ਨਾਲ ਖ਼ੜੇ ਰਹਿਣ ਅਤੇ ਇਹ ਯਕੀਨੀ ਬਣਾਉਣ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਕਿ ਉਨ੍ਹਾਂ ਦੀ ਆਵਾਜ਼ ਸੁਣੀ ਜਾਵੇ।  "ਅਸੀਂ ਮੰਗ ਕਰਦੇ ਹਾਂ ਕਿ ਧਾਰਾ 43B(h) ਨੂੰ ਤੁਰੰਤ ਵਾਪਸ ਲਿਆ ਜਾਵੇ। ਐੱਮਐੱਸਐਮਈ ਸਾਡੇ ਆਰਥਿਕਤਾ ਦੀ ਰਿੜ੍ਹ੍ਹ ਦੀ ਹੱਡੀ ਹੈ ਅਤੇ ਅਸੀਂ ਇਸ ਅਨਿਆਈ ਸੋਧ ਦੇ ਵਾਪਸੀ ਤੱਕ ਆਰਾਮ ਨਹੀਂ ਕਰਾਂਗੇ। ਲੁਧਿਆਣਾ ਵਿੱਚ ਪੰਜਾਬ ਦੇ ਸਭ ਤੋਂ ਵੱਧ MSME ਕਾਰੋਬਾਰ ਹਨ, ਜਿਸ ਵਿੱਚ ਲੁਧਿਆਣਾ ਦੀ ਅਰਥਵਿਵਸਥਾ ਦਾ ਵੱਡਾ ਹਿੱਸਾ ਇਸ ਸੋਧ ਕਾਰਨ ਪ੍ਰਭਾਵਿਤ ਹੋਇਆ ਹੈ," ਉਹਨਾਂ ਨੇ ਸਪੱਸ਼ਟ ਕੀਤਾ, ਕੇਂਦਰ ਸਰਕਾਰ ਦੀਆਂ "ਛੋਟੇ ਕਾਰੋਬਾਰ ਵਿਰੋਧੀ" ਨੀਤੀਆਂ ਦੇ ਖ਼ਿਲਾਫ਼ ਆਪਣੇ ਸੰਘਰਸ਼ ਨੂੰ ਜਾਰੀ ਰੱਖਣ ਦਾ ਵਚਨ ਦਿੱਤਾ।

(For more news apart from Congress MPs demand immediate withdrawal of Section 43b (h) of Finance Act 2023 to protect MSME sector News in Punjabi, stay tuned to Rozana Spokesman)

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement