
Amritsar Accident News: ਟਾਇਰ ਫਟਣ ਨਾਲ ਪਲਟਿਆ ਟਰੈਕਟਰ
Amritsar Accident News in punjabi : ਰੱਖੜੀ ਵਾਲੇ ਦਿਨ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਬਾਬਾ ਬਕਾਲਾ ਸਾਹਿਬ ਮੇਲੇ ਜਾਂਦੇ ਸਮੇਂ ਇਕ ਵਿਅਕਤੀ ਦੀ ਹਾਦਸੇ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਬੂੜੇ ਨੰਗਲ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਪਿੰਡ ਬੂੜੇ ਨੰਗਲ ਤੋਂ ਵੱਖ ਵੱਖ ਟਰੈਕਟਰਾਂ ’ਤੇ ਰਵਾਨਾ ਹੋ ਕੇ ਕੁਝ ਨੌਜਵਾਨ ਸੰਗਤ ਰੂਪ ਵਿਚ ਬਾਬਾ ਬਕਾਲਾ ਰੱਖੜ ਪੁੰਨਿਆ ਜੋੜ ਮੇਲੇ ’ਤੇ ਜਾ ਰਹੇ ਸਨ ਤੇ ਜਦ ਅੱਡਾ ਸਠਿਆਲਾ ਕੋਲ ਪਹੁੰਚੇ ਤਾਂ ਅਚਾਨਕ ਟਰੈਕਟਰ ਦਾ ਟਾਇਰ ਲੱਥ ਗਿਆ।
ਜਿਸ ਕਾਰਨ ਟਰੈਕਟਰ ਇਕ ਦਮ ਪਲਟ ਗਿਆ ਤੇ ਟਰੈਕਟਰ ਸਵਾਰ ਨੌਜਵਾਨ ਟਰੈਕਟਰ ਦੇ ਥੱਲੇ ਆ ਗਏ, ਜਿਨ੍ਹਾਂ ਵਿਚੋਂ ਹਰਪ੍ਰੀਤ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਬੂੜੇ ਨੰਗਲ ਦੇ ਗੰਭੀਰ ਸੱਟਾਂ ਲੱਗ ਗਈਆਂ। ਉਸ ਨੂੰ ਤੁਰੰਤ ਅੰਮ੍ਰਿਤਸਰ ਹਸਪਤਾਲ ਲਿਆਂਦਾ ਗਿਆ, ਜਿਥੇ ਕਿ ਉਸ ਦੀ ਮੌਤ ਹੋ ਗਈ। ਉਸ ਤੋਂ ਇਲਾਵਾ ਦੂਸਰੇ ਨੌਜਵਾਨਾਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ।
(For more news apart from “Amritsar Accident News in punjabi, ” stay tuned to Rozana Spokesman.)