Amritsar News : ਸਾਬਕਾ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਨੇ ਬਾਰਡਰ ਦੇ ਜਵਾਨਾਂ ਦੇ ਰੱਖੜੀ ਬੰਨ੍ਹ ਕੇ ਮਨਾਇਆ ਰੱਖੜੀ ਦਾ ਤਿਉਹਾਰ
Published : Aug 9, 2025, 1:42 pm IST
Updated : Aug 9, 2025, 1:45 pm IST
SHARE ARTICLE
ਸਾਬਕਾ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਨੇ ਬਾਰਡਰ ਦੇ ਜਵਾਨਾਂ ਦੇ ਰੱਖੜੀ ਬਨਾ ਕੇ ਮਨਾਇਆ ਰੱਖੜੀ ਦਾ ਤਿਉਹਾਰ
ਸਾਬਕਾ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਨੇ ਬਾਰਡਰ ਦੇ ਜਵਾਨਾਂ ਦੇ ਰੱਖੜੀ ਬਨਾ ਕੇ ਮਨਾਇਆ ਰੱਖੜੀ ਦਾ ਤਿਉਹਾਰ

Amritsar News : ਦੇਸ਼ ਦੀ ਸੀਮਾਵਾਂ ਦੀ ਰਖਿਆ ਕਰਨ ਵਾਲੇ ਜਵਾਨਾਂ ਦੀ ਲੰਮੀ ਉਮਰ ਦੀ ਕੀਤੀ ਕਾਮਨਾ 

Amritsar News in Punjabi : ਰੱਖੜੀ ਦੇ ਤਿਉਹਾਰ ਮੌਕੇ ਅੱਜ ਅੰਮ੍ਰਿਤਸਰ ਅਟਾਰੀ ਵਾਹਗਾ ਸਰਹੱਦ ’ਤੇ ਬੀਜੇਪੀ ਦੀ ਸਰਕਾਰ ਦੀ ਸਾਬਕਾ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਟਾਰੀ ਵਾਹਗਾ ਸਰਹੱਦ ’ਤੇ ਡਿਊਟੀ ਨਿਭਾ ਰਹੇ ਜਵਾਨਾਂ ਦੀ ਲੰਮੀ ਉਮਰ ਦੀ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਉਨ੍ਹਾਂ ਨਾਲ ਸਕੂਲ ਵਿਦਿਆਰਥਣਾਂ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ ਦੀ ਮੈਬਰਾਂ ਵੀ ਮੌਜੂਦ ਸਨ।

1

ਇਸ ਮੌਕੇ ਗੱਲਬਾਤ ਕਰਦਿਆਂ ਲਕਸ਼ਮੀ ਕਾਂਤਾ ਚਾਵਲਾ ਨੇ ਦਸਿਆ ਕਿ ਬਾਰਡਰ ’ਤੇ BSF ਦੇ ਜਵਾਨਾਂ ਨੂੰ ਰੱਖੜੀ ਬੰਨ੍ਹਣ ਆਏ ਹਾਂ ਉਨ੍ਹਾਂ ਵਲੋਂ ਸਰਹੱਦਾਂ ਦੀ ਰਖਿਆ ਕਰਨ ਵਾਲੇ ਇਨਾਂ ਨੌਜਵਾਨਾਂ ਨੂੰ ਰੱਖੜੀ ਬੰਨ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕੀਤੀ ਹੈ। ਇਹ ਭਰਾ ਜੋ ਸਰਹੱਦ ’ਤੇ ਡਿਊਟੀ ਨਿਭਾ ਦੇਸ਼ ਦੇ ਲੋਕਾਂ ਦੀ ਰਖਿਆ ਕਰਦੇ ਹਨ ਅਤੇ ਘਰਾਂ ਤੋਂ ਆਪਣੇ ਪਰਿਵਾਰਕ ਮੈਂਬਰਾਂ ਤੋਂ ਦੂਰ ਰਹਿੰਦੇ ਹਨ ਉਨ੍ਹਾਂ ਲਈ ਅਸੀਂ ਹਰ ਸਾਲ ਰੱਖੜੀ ਲੈ ਕੇ ਪਹੁੰਚਦੇ ਹਾਂ ਅਤੇ ਉਨ੍ਹਾਂ ਦੀ ਸਿਹਤਯਾਬੀ ਅਤੇ ਲੰਮੀ ਉਮਰ ਦੀ ਕਾਮਨਾ ਕਰਦੇ ਹਾਂ।

1

ਇਹਨਾਂ ਜਵਾਨਾਂ ਕਰਕੇ ਹੀ ਅੱਜ ਅਸੀਂ ਖੁੱਲੀ ਹਵਾ ’ਚ ਸਾਹ ਲੈ ਰਹੇ ਹਾਂ ਤੇ ਰਾਤ ਨੂੰ ਚੈਨ ਦੀ ਨੀਂਦ ਸੌਂਦੇ ਹਾਂ, ਉਨ੍ਹਾਂ ਕਿਹਾ ਕਿ ਸਾਡੇ ਜਵਾਨਾਂ ਨੇ ਜਦੋਂ ਵੀ ਦੁਸ਼ਮਣ ਨੇ ਸਾਡੇ ਦੇਸ਼ ’ਤੇ ਹਮਲਾ ਕੀਤਾ ਤੇ ਮੂੰਹ ਤੋੜ ਜਵਾਬ ਦਿੱਤਾ ਹੈ। 

1

ਉੱਥੇ ਹੀ ਉਹਨਾਂ ਕਿਹਾ ਕਿ ਸਾਡੇ ਜਵਾਨਾਂ ਦੇ ਵਿੱਚ ਇੱਕ ਸ਼ਕਤੀ ਪੈਦਾ ਹੁੰਦੀ ਹੈ ਉਹਨਾਂ ਕਿਹਾ ਕਿ ਰਾਖੀ ਦਾ ਤਿਉਹਾਰ ਇਕੱਲਾ ਭੈਣ ਭਰਾ ਦਾ ਤਿਓਹਾਰ ਹੀ ਨਹੀਂ ਦੇਸ਼ ਪ੍ਰੇਮ ਦਾ ਤਿਓਹਾਰ ਵੀ ਹੈ ਉਹਨਾਂ ਕਿਹਾ ਕਿ ਕਿਹਾ ਜਾਂਦਾ ਕਿ ਭੈਣ ਭਰਾ ਦੀ ਰੱਖਿਆ ਕਰਨ ਦੇ ਲਈ ਵਚਨ ਲੈਂਦਾ ਹੈ ਪਰ ਉੱਥੇ ਅਸੀਂ ਸਾਰੇ ਹੀ ਆਪਣੇ ਦੇਸ਼ ਦੀ ਰੱਖਿਆ ਕਰਨ ਦੇ ਲਈ ਵੀ ਬਚਨ ਲੈਦੇ ਹਾਂ ਕਿ ਅਸੀਂ ਆਪਣੇ ਦੇਸ਼ ਦੀ ਰਕਸ਼ਾ ਆਪਣੀ ਜੀ ਜਾਨ ਨਾਲ ਕਰਾਂਗੇ ਉਹਨਾਂ ਕਿਹਾ ਕਿ ਸਾਰੇ ਹੀ ਜਵਾਨ ਅੱਜ ਆਪਣੇ ਘਰਾਂ ਤੋਂ ਦੂਰ ਬੈਠੇ ਹਨ ਤੇ ਉੱਥੇ ਹੀ ਅੱਜ ਇੱਥੇ ਆਈਆਂ ਹੋਈਆਂ ਭੈਣਾਂ ਕੋਲੋਂ ਰੱਖੜੀ ਬਣਵਾ ਰਹੇ ਹਨ ਮਨ ਨੂੰ ਬਹੁਤ ਚੰਗਾ ਲੱਗਾ ਤੇ ਖੁਸ਼ੀ ਹੋਈ।

11

ਓਥੇ ਹੀ ਸਕੂਲੀ ਬੱਚਿਆਂ ਤੇ ਟੀਚਰਾਂ ਨੇ ਵੀ ਸਰਹੱਦ ’ਤੇ ਬੀਐਸਐਫ ਜਵਾਨਾਂ ਨੂੰ ਰੱਖੜੀ ਬੰਨ ਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਤੇ ਉਨ੍ਹਾਂ ਕਿਹਾ ਸਾਡੇ ਮਨ ਨੂੰ ਇੱਥੇ ਆ ਕੇ ਬਹੁਤ ਖੁਸ਼ੀ ਹੋਈ ਹੈ ਕਿ ਅਸੀਂ ਅੱਜ ਆਪਣੀ ਦੇਸ਼ ਦੇ ਜਵਾਨਾਂ ਦੇ ਕਲਾਈਆਂ ਤੇ ਰੱਖੜੀ ਬੰਨੀ ਹੈ ਜੋ ਸਾਡੇ ਦੇਸ਼ ਦੀ ਰਕਸ਼ਾ ਕਰਦੇ ਆ ਤੇ ਅਸੀਂ ਚੈਨ ਦੀ ਨੀਂਦ ਸੌਂਦੇ ਹਾਂ ।

1

(For more news apart from Former Health Minister Laxmi Kanta Chawla celebrated Raksha Bandhan by making Raksha Bandhans border soldiers News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement