
45 ਸਾਲ ਬਾਅਦ ਐਲ.ਏ.ਸੀ. 'ਤੇ ਭਾਰਤ-ਚੀਨ ਦੇ ਫ਼ੌਜੀਆਂ ਵਿਚਾਲੇ ਹੋਈ ਗੋਲੀਬਾਰੀ
ਨਵੀਂ ਦਿੱਲੀ, 8 ਸਤੰਬਰ: ਪੂਰਬੀ ਲੱਦਾਖ 'ਚ ਲਾਈਨ ਆਫ ਅਸਲ ਕੰਟਰੋਲ ਯਾਨੀ ਐੱਲ.ਏ.ਸੀ. 'ਤੇ ਗੋਲੀਬਾਰੀ ਦੀ ਖ਼ਬਰ ਹੈ। ਸਮਾਚਾਰ ਏਜੰਸੀ ਏ.ਐੱਨ.ਆਈ. ਨੇ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਦਿਤੀ ਹੈ। ਇਹ ਉਹੀ ਥਾਂ ਹੈ ਜਿਥੇ ਪਿਛਲੇ ਤਿੰਨ ਮਹੀਨੇ ਤੋਂ ਭਾਰਤ ਅਤੇ ਚੀਨ ਦੇ ਫ਼ੌਜੀਆਂ ਵਿਚਾਲੇ ਵਿਵਾਦ ਹੋਇਆ ਹੈ। ਦੋਨਾਂ ਦੇਸ਼ਾਂ ਦੇ ਫ਼ੌਜੀ ਇਕ-ਦੂਜੇ ਦੇ ਸਾਹਮਣੇ ਡਟੇ ਹੋਏ ਹਨ।
ਐੱਲ.ਏ.ਸੀ. ਕੋਲ ਦੋਵਾਂ ਦੇਸ਼ਾਂ ਦੇ ਫ਼ੌਜੀਆਂ ਵਿਚਾਲੇ ਲੰਬੇ ਸਮੇਂ ਤੋਂ ਤਣਾਅ ਬਣਿਆ ਹੋਇਆ ਹੈ ਅਤੇ ਦੋਹਾਂ ਵਲ ਪਾਸਿਉਂ ਫ਼ੌਜੀ ਅਤੇ ਸਿਆਸੀ ਪੱਧਰ 'ਤੇ ਸਥਿਤੀ ਨੂੰ ਆਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਖ਼ਾਸ ਗੱਲ ਇਹ ਹੈ ਕਿ 1975 ਤੋਂ ਬਾਅਦ ਸਰਹੱਦ 'ਤੇ ਭਾਰਤ ਅਤੇ ਚੀਨ ਦੇ ਫੌਜੀਆਂ ਵਿਚਾਲੇ ਇਸ ਤਰ੍ਹਾਂ ਪਹਿਲੀ ਵਾਰ ਗੋਲੀਬਾਰੀ ਹੋਈ ਹੈ।
ਚੀਨੀ ਰਖਿਆ ਮੰਤਰਾਲਾ, ਚੀਨੀ ਪੀਪਲਜ਼ ਲਿਬਰੇਸ਼ਨ ਆਰਮੀ ਦੇ ਵੈਸਟਰਨ ਥਿਏਟਰ ਕਮਾਨ ਦੇ ਬੁਲਾਰਾ ਕਰਨਲ ਝਾਂਗ ਸ਼ੁਇਲੀ ਤੋਂ ਦੇਰ ਰਾਤ ਦਿਤੇ ਗਏ ਬਿਆਨ ਵਿਚ ਕਿਹਾ ਗਿਆ ਕਿ ਭਾਰਤੀ ਫ਼ੌਜੀਆਂ ਵਲੋਂ ਕਥਿਤ ਭੜਕਾਉ ਕਾਰਵਾਈ ਕੀਤੀ ਗਈ ਜਿਸ ਨਾਲ ਚੀਨੀ ਫ਼ੌਜੀਆਂ ਵਲੋਂ ਜਵਾਬੀ ਕਾਰਵਾਈ ਕੀਤੀ ਗਈ। ਪੀ.ਐਲ.ਏ. ਵੈਸਟਰਨ ਥਿਏਟਰ ਕਮਾਂਡ ਦੇ ਬੁਲਾਰਾ ਕਰਨਲ ਝਾਂਗ ਸ਼ੁਇਲੀ ਨੇ ਇਹ ਵੀ ਪ੍ਰਗਟਾਵਾ ਕੀਤਾ ਕਿ ਭਾਰਤੀ ਫ਼ੌਜ ਨੇ ਗ਼ੈਰ-ਕਾਨੂੰਨੀ ਰੂਪ ਨਾਲ ਸੋਮਵਾਰ ਨੂੰ ਪੈਂਗੋਂਗ ਝੀਲ ਦੇ ਦਖਣੀ ਕਿਨਾਰੇ ਕੋਲ ਸ਼ੇਨਪਾਉ ਪਹਾੜ ਵਿਚ ਅਸਲ ਕੰਟਰੋਲ ਲਾਈਨ ਨੂੰ ਪਾਰ ਕੀਤਾ। ਭਾਰਤੀ ਫ਼ੌਜ ਦੇ ਸੂਤਰਾਂ ਨੇ ਪੁਸ਼ਟੀ ਕੀਤੀ ਕਿ ਵਾਰਨਿੰਗ ਸ਼ਾਟਸ ਫ਼ਾਇਰ ਕੀਤੇ ਗਏ ਸਨ। (ਏਜੰਸੀ)
ਸਰਹੱਦ 'ਤੇ ਤਾਇਨਾਤ ਫ਼ੌਜੀ ਉਦੋਂ ਤੋਂ ਹਾਈ ਅਲਰਟ 'ਤੇ ਹਨ, ਜਦੋਂ ਤੋਂ ਉਨ੍ਹਾਂ ਨੇ ਕਾਲਾ ਟਾਪ ਅਤੇ ਹੈਲਮੇਟ ਟਾਪ ਨੂੰ ਅਪਣੇ ਕੰਟਰੋਲ ਵਿਚ ਲਿਆ ਹੈ ਅਤੇ ਚੀਨੀ ਫ਼ੌਜੀ ਇਨ੍ਹਾਂ ਦੋਹਾਂ ਸਿਖਰਾਂ 'ਤੇ ਕੰਟਰੋਲ ਹਾਸਲ ਕਰਨ ਲਈ ਅੱਗੇ ਵੱਧ ਰਹੇ ਹਨ। ਸਰਕਾਰੀ ਸੂਤਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਭਾਰਤੀ ਅਤੇ ਚੀਨੀ ਫੌਜੀਆਂ ਵਿਚਾਲੇ ਗੋਲੀimageਬਾਰੀ ਦੀ ਘਟਨਾ ਪੂਰਬੀ ਲੱਦਾਖ ਸੈਕਟਰ ਵਿਚ 13 ਨੇੜੇ ਹੋਈ। ਹਾਲਾਂਕਿ ਸੂਤਰਾਂ ਨੇ ਦਾਅਵਾ ਕੀਤਾ ਕਿ ਹਾਲਤ ਕਾਬੂ ਵਿਚ ਹਨ। (ਏਜੰਸੀ)
ਵਿਗੜੇ ਹਾਲਤ ਕਾਰਨ ਭਾਰਤੀ ਫ਼ੌਜ ਦਾ ਕਾਫ਼ਲਾ ਐਲ.ਏ.ਸੀ. ਵਲ ਜਾਂਦਾ ਹੋਇਆ।