ਚਰਨਜੀਤ ਸਿੰਘ ਚੰਨੀ ਵਲੋਂ ਥੀਮ ਪਾਰਕ 'ਤੇ ਬੁਲਾਈ ਪੀ.ਐਸ.ਪੀ.ਸੀ.ਐਲ. ਦੇ ਅਧਿਕਾਰੀਆਂ ਦੀ ਮੀਟਿੰਗ
Published : Sep 9, 2020, 1:17 am IST
Updated : Sep 9, 2020, 1:17 am IST
SHARE ARTICLE
image
image

ਚਰਨਜੀਤ ਸਿੰਘ ਚੰਨੀ ਵਲੋਂ ਥੀਮ ਪਾਰਕ 'ਤੇ ਬੁਲਾਈ ਪੀ.ਐਸ.ਪੀ.ਸੀ.ਐਲ. ਦੇ ਅਧਿਕਾਰੀਆਂ ਦੀ ਮੀਟਿੰਗ

ਥੀਮ ਪਾਰਕ ਤੋਂ ਲੰਘ ਰਹੀਆਂ ਹਾਈ ਪਾਵਰ ਤਾਰਾਂ ਨੂੰ ਡੇਢ ਕਰੋੜ ਰੁਪਏ ਖ਼ਰਚ ਕੇ ਕੀਤਾ ਜਾਵੇਗਾ ਪਾਸੇ : ਚੰਨੀ

ਚਮਕੌਰ ਸਾਹਿਬ, 8 ਸਤੰਬਰ (ਕੁਲਵਿੰਦਰ ਭਾਟੀਆ, ਲੱਖਾ): ਨਿਜੀ ਦਿਲਚਸਪੀ ਲੈ ਕੇ ਕੈਬਨਿਟ ਮੰਤਰੀ ਤੇ ਸਥਾਨਕ ਵਿਧਾਇਕ ਚਰਨਜੀਤ ਸਿੰਘ ਚੰਨੀ ਵਲੋਂ ਤਿਆਰ ਕਰਵਾਏ ਜਾ ਰਹੇ ਸਿੱਖ ਕੌਮ ਦੇ ਮਾਣਮੱਤੇ ਇਤਿਹਾਸ ਦੇ ਨਾਲ ਭਰਪੂਰ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਾਹਿਬਜ਼ਾਦਿਆਂ ਦੀ ਕਦੇ ਨਾ ਭੁਲਾਈ ਜਾ ਸਕਣ ਵਾਲੀ ਸ਼ਹਾਦਤ ਦੀ ਗਵਾਹੀ ਭਰਦੀ ਚਮਕੌਰ ਦੀ ਧਰਤੀ ਦੇ ਗੌਰਵਮਈ ਇਤਿਹਾਸ ਨੂੰ ਰੂਪਮਾਨ ਕਰਨ ਵਾਲੇ 'ਥੀਮ ਪਾਰਕ'  ਤੇ ਅਜ ਪੰਜ਼ਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਨਾਲ ਵਿਸੇਸ਼ ਬੈਠਕ ਕੀਤੀ।
ਇਸ ਮੌਕੇ ਪੀ.ਐਸ.ਪੀ.ਸੀ.ਐਲ. ਦੇ ਰੂਪਨਗਰ ਤੋਂ ਐਕਸੀਅਨ ਪਰਮਜੀਤ ਸਿੰਘ, ਐਸ.ਡੀ.ਐਮ. ਐਚ.ਐਸ. ਅਟਵਾਲ, ਡੀ.ਐਸ.ਪੀ ਸੁਖਜੀਤ ਸਿੰਘ ਵਿਰਕ, ਤੋਂ ਇਲਾਵਾ ਪੰਜਾਬ ਹੈਰੀਟੇਜ਼ ਟੂਰਿਜ਼ਮ ਬੋਰਡ ਦੇ ਐਕਸੀਅਨ ਭੁਪਿੰਦਰ ਸਿੰਘ ਚਾਨਾ ਅਤੇ ਐਸ.ਡੀ.ਓ. ਸੁਰਿੰਦਰ ਪਾਲ ਹਾਜ਼ਰ ਸਨ। ਇਸ ਮੌਕੇ ਮੀਟਿੰਗ ਤੋਂ ਬਾਅਦ ਸਪੋਕਸਮੈਨ ਨਾਲ ਗੱਲ ਕਰਦਿਆ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਥੀਮ ਪਾਰਕ ਦੇ ਉਤੋ ਦੀ ਹਾਈ ਪਾਵਰ ਤਾਰਾਂ ਨਿਕਲ ਰਹੀਆਂ ਸਨ ਜੋ ਕਿ ਥੀਮ ਪਾਰਕ ਦੀ ਸੁੰਦਰਤਾਂ ਅਤੇ ਬਿਜਲੀਕਰਨ ਦੇ ਕੀਤੇ ਜਾ ਰਹੇ ਕੰਮਾਂ ਵਿਚ ਅੜਿੱਕਾ ਸਨ। ਉਨ੍ਹਾਂ ਕਿਹਾ ਕਿ ਇਸ ਨੂੰ ਦੂਰ ਕਰਨ ਲਈ ਅਜ ਐਕਸੀਅਨ ਪੀ.ਐਸ.ਪੀ.ਸੀ ਐਲ ਪਰਮਜੀਤ ਸਿੰਘ ਨੂੰ ਬੁਲਾਇਆ ਗਿਆ ਸੀ ਜਿਨ੍ਹਾਂ ਨੂੰ ਇਨ੍ਹਾਂ ਹਾਈ ਪਾਵਰ ਤਾਰਾਂ ਨੂੰ ਹਟਾਉਣ ਲਈ ਕਿਹਾ ਗਿਆ ਹੈ ਜਿਸ ਦਾ ਅੰਦਾਜਨ ਖ਼ਰਚ 1.5 ਕਰੋੜ ਰੁਪਏ ਮਿÎਥਿਆ ਗਿਆimageimage ਹੈ। ਉਨ੍ਹਾਂ ਕਿਹਾ ਕਿ ਇਸ ਥੀਮ ਪਾਰਕ ਦਾ ਉਦਘਾਟਨ ਜੋੜ ਮੇਲੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰਨਗੇ।
ਉਨ੍ਹਾਂ ਦਸਿਆ ਕਿ 2006 ਵਿਚ ਥੀਮ ਪਾਰਕ ਦਾ ਕੰਮ ਸ਼ੁਰੂ ਹੋਇਆ ਸੀ, ਪਰ ਅਕਾਲੀ ਸਰਕਾਰ ਨੇ ਆ ਕੇ ਇਹ ਕੰਮ ਬੰਦ ਕਰਵਾ ਦਿਤਾ ਸੀ। ਹੁਣ ਇਸਦਾ ਕੰਮ ਜੰਗੀ ਪੱਧਰ ਉਤੇ ਚੱਲ ਰਿਹਾ ਹੈ ਅਤੇ ਆਉਣ ਵਾਲੇ ਜੋੜ ਮੇਲੇ ਤੇ ਇਹ ਸੰਗਤਾਂ ਨੂੰ ਸਪੁਰਦ ਕਰ ਦਿਤਾ ਜਾਵੇਗਾ। ਉਨ੍ਹਾਂ ਦਸਿਆ ਕਿ 50 ਕਰੋੜ ਰੁਪਏ ਦੀ ਲਾਗਤ ਨਾਲ ਇਹ ਥੀਮ ਪਾਰਕ ਤਿਆਰ ਹੋ ਰਿਹਾ ਹੈ ਅਤੇ ਸ਼ਹਿਰ ਦੇ ਸੁੰਦਰੀਕਰਨ ਤੇ 14 ਕਰੋੜ ਰੁਪਏ ਖ਼ਰਚੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਥੇ ਹੀ ਬੱਸ ਨਹੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਪ੍ਰਸ਼ਾਦਿ ਸਕੀਮ ਤਹਿਤ 50 ਕਰੋੜ ਰੁਪਏ ਹੋਰ ਦਿਤੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਚਮਕੌਰ ਸਾਹਿਬ ਨੂੰ ਸੰਸਾਰ ਦੇ ਨਕਸ਼ੇ ਵਿਚ ਉਭਾਰਣ ਵਿਚ ਕੋਈ ਕਸਰ ਬਾਕੀ ਨਹੀਂ ਛੱਡਣਗੇ।
ਇਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਵਲੋਂ ਗੁਰਦਵਾਰਾ ਕਤਲਗੜ੍ਹ ਸਾਹਿਬ ਦੇ ਬਾਹਰ ਹੋ ਰਹੇ ਨਵੀਨੀਕਰਨ ਦਾ ਨਿਰੀਖਣ ਵੀ ਕੀਤਾ। ਇਸ ਮੌਕੇ  ਕੰਮ ਕਰਨ ਵਾਲੇ ਠੇਕੇਦਾਰਾਂ ਵਲੋਂ ਵਰਤੇ ਜਾ ਰਹੇ ਮਟੀਰੀਅਲ ਦਾ ਵੀ ਨਿਰੀਖਣ ਕੀਤਾ। ਉਨ੍ਹਾਂ ਦਸਿਆ ਕਿ ਇਸ ਦਾ ਨਵੀਨੀਕਰਣ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਗਲਿਆਰੇ ਦੀ ਤਰਜ਼ ਉਤੇ ਇਹ ਨਵੀਨੀਕਰਣ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਮਨਿਤ ਕੁਮਾਰ ਮੌਟੂ ਕੌਸਲਰ, ਸਰਬਜੀਤ ਸਿੰੰਘ ਕਾਲਾ ਕੌਸਲਰ, ਜਸਬੀਰ ਸਿੰਘ ਜੱਸਾ, ਆਦਿ ਵੀ ਮੌਕੇ 'ਤੇ ਹਾਜ਼ਰ ਸਨ।

SHARE ARTICLE

ਏਜੰਸੀ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement