ਆਕਸੀਮੀਟਰ ਮੁਹਿੰਮ ਨੂੰ ਲੈ ਕੇ 'ਆਪ' ਦਾ ਬਲਬੀਰ ਸਿੱਧੂ ਸਮੇਤ ਸਰਕਾਰ 'ਤੇ ਵੱਡਾ ਹਮਲਾ
Published : Sep 9, 2020, 9:51 pm IST
Updated : Sep 9, 2020, 9:52 pm IST
SHARE ARTICLE
Harpal Singh Cheema
Harpal Singh Cheema

ਕੋਰੋਨਾ ਵਿਰੁਧ ਜੰਗ 'ਚ ਕੇਜਰੀਵਾਲ ਵਾਂਗ ਸੱਭ ਦਾ ਸਹਿਯੋਗ ਲਵੇ ਪੰਜਾਬ ਸਰਕਾਰ : ਜਰਨੈਲ ਸਿੰਘ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ 'ਆਪ' ਦੀ ਆਕਸੀਮੀਟਰ ਮੁਹਿੰਮ ਬਾਰੇ ਕੀਤੀਆਂ ਟਿੱਪਣੀਆਂ ਦਾ ਸਖ਼ਤ ਸ਼ਬਦਾਂ 'ਚ ਮੋੜਵਾਂ ਜਵਾਬ ਦਿਤਾ। ਪ੍ਰੈੱਸ ਕਾਨਫ਼ਰੰਸ ਰਾਹੀਂ ਮੀਡੀਆ ਦੇ ਮੁਖ਼ਾਤਬ ਹੁੰਦਿਆਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਪੰਜਾਬ ਮਾਮਲਿਆਂ ਦੇ ਇੰਚਾਰਜ ਵਿਧਾਇਕ ਜਰਨੈਲ ਸਿੰਘ ਅਤੇ ਪਾਰਟੀ ਦੇ ਸੀਨੀਅਰ ਆਗੂ ਡਾ. ਬਲਬੀਰ ਸਿੰਘ ਨੇ 'ਆਪ' ਦੀ ਆਕਸੀਮੀਟਰ ਮੁਹਿੰਮ ਲਈ ਤਿਆਰ ਕੀਤੀ ਕਿੱਟ ਦਿਖਾਉਂਦੇ ਹੋਏ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਡਾਕਟਰੀ ਸਿਖਿਆ ਮੰਤਰੀ ਓ.ਪੀ ਸੋਨੀ ਸਮੇਤ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸਿੱਧਾ ਜ਼ਿੰਮੇਵਾਰ ਦਸਿਆ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਸੀਨੀਅਰ ਆਗੂ ਹਰਚੰਦ ਸਿੰਘ ਬਰਸਟ ਅਤੇ ਮੈਡਮ ਰਾਜ ਲਾਲੀ ਗਿੱਲ ਮੌਜੂਦ ਸਨ।

oximeteroximeter

ਬਲਬੀਰ ਸਿੰਘ ਸਿੱਧੂ 'ਤੇ ਪਲਟਵਾਰ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ, ''ਇਕ ਅਧਪੜ, ਅਣਜਾਣ ਅਤੇ ਅਸਲੀਅਤ ਤੋਂ ਬੇਖ਼ਬਰ ਬੰਦੇ ਵਾਂਗ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਆਕਸੀਮੀਟਰ ਬਾਰੇ ਸਿਹਤ ਮੰਤਰੀ ਬੇਹੱਦ ਮੰਦਭਾਗਾ, ਦੁਖਦ ਅਤੇ ਗ਼ੈਰ ਜਿੰਮੇਵਾਰਨਾ ਬਿਆਨ ਹੈ, ਕਿਉਂਕਿ ਇਹ ਮੁਹਿੰਮ ਦਾ ਮਕਸਦ ਲੋਕਾਂ ਦੀ ਜਾਨ ਬਚਾਉਣਾ, ਸਰਕਾਰ ਦਾ ਸਹਿਯੋਗ ਕਰਨਾ ਅਤੇ ਕੋਰੋਨਾ ਦੀ ਬਿਮਾਰੀ ਤੋਂ ਬਚਾਅ ਅਤੇ ਸਰੀਰ 'ਚ ਆਕਸੀਜਨ ਦੇ ਪੱਧਰ ਦੀ ਅਹਿਮੀਅਤ ਬਾਰੇ ਜਾਗਰੂਕ ਕਰਨਾ ਹੈ।'' ਹਰਪਾਲ ਸਿੰਘ ਚੀਮਾ ਨੇ ਇਸ ਗੱਲ 'ਤੇ ਸਰਕਾਰ ਦੀ ਨਿਖੇਧੀ ਕੀਤੀ ਕਿ ਇਕ ਪਾਸੇ 'ਆਪ' ਦੇ ਆਕਸੀ ਮੀਟਰਾਂ ਦਾ ਵਿਰੋਧ ਕਰ ਰਹੇ ਹਨ, ਦੂਜੇ ਪਾਸੇ ਖ਼ੁਦ 50 ਹਜ਼ਾਰ ਆਕਸੀਮੀਟਰਾਂ ਦਾ ਆਰਡਰ ਦਿਤਾ ਹੈ।

harpal cheemaharpal cheema

ਚੀਮਾ ਨੇ ਕਿਹਾ ਕਿ ਪਹਿਲਾਂ ਹੀ ਖ਼ਸਤਾ-ਹਾਲ ਸਰਕਾਰੀ ਸਿਹਤ ਸੇਵਾਵਾਂ ਦੀ ਕੋਰੋਨਾ ਮਹਾਂਮਾਰੀ ਨੇ ਪੂਰੀ ਤਰਾਂ ਪੋਲ ਖੋਲ੍ਹ ਦਿਤੀ ਹੈ। ਸਰਕਾਰੀ ਸਿਹਤ ਸੇਵਾਵਾਂ ਬੁਰੀ ਤਰਾਂ ਫ਼ੇਲ੍ਹ ਹੋ ਚੁੱਕੀਆਂ ਹਨ। ਜਦ ਪੰਜਾਬ ਸਰਕਾਰ ਦੇ ਮੰਤਰੀ, ਵਿਧਾਇਕ, ਅਫ਼ਸਰ ਅਤੇ ਡਾਕਟਰ ਤਕ ਸਰਕਾਰੀ ਹਸਪਤਾਲਾਂ/ਕੋਰੋਨਾ ਕੇਅਰ ਸੈਂਟਰਾਂ 'ਚ ਇਲਾਜ ਨਹੀਂ ਕਰਾਉਂਦੇ ਤਾਂ ਆਮ ਲੋਕਾਂ ਦਾ ਯਕੀਨ ਕਿਵੇਂ ਬਣੇਗਾ? ਜੇ ਅਜੇ ਵੀ ਹਸਪਤਾਲਾਂ ਦੀ ਜ਼ਮੀਨੀ ਹਕੀਕਤ ਦਾ ਪਤਾ ਨਹੀਂ ਤਾਂ ਅਮਰਿੰਦਰ ਸਿੰਘ ਅਤੇ ਬਲਬੀਰ ਸਿੰਘ ਸਿੱਧੂ ਅਪਣੇ ਕਾਂਗਰਸੀ ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ ਨਾਲ ਗੱਲ ਕਰ ਲੈਣ ਜੋ ਰਜਿੰਦਰਾ ਹਸਪਤਾਲ 'ਚੋਂ ਭੱਜ ਕੇ ਪ੍ਰਾਈਵੇਟ ਹਸਪਤਾਲ 'ਚ ਦਾਖ਼ਲ ਹੋਏ ਹਨ।''

Harpal Singh CheemaHarpal Singh Cheema

ਚੀਮਾ ਨੇ ਰਜਿੰਦਰਾ ਹਸਪਤਾਲ ਦੇ ਹਵਾਲੇ ਨਾਲ ਕਿਹਾ ਕਿ 7 ਸਤੰਬਰ ਤਕ ਦੇ 48 ਘੰਟਿਆਂ 'ਚ ਉਥੇ 55 ਫ਼ੀ ਸਦੀ ਮੌਤਾਂ ਦਾ ਸੁੰਨ ਕਰਨ ਵਾਲਾ ਅੰਕੜਾ ਸੁਰਖ਼ੀਆਂ ਬਣਿਆ ਹੈ, ਪ੍ਰੰਤੂ ਐਨੀ ਭਿਆਨਕ ਸਥਿਤੀ ਦੇ ਬਾਵਜੂਦ ਮੰਤਰੀ ਓਪੀ ਸੋਨੀ, ਬਲਬੀਰ ਸਿੰਘ ਸਿੱਧੂ ਜਾਂ ਮੁੱਖ ਮੰਤਰੀ ਕੁੱਝ ਨਹੀਂ ਬੋਲੇ, ਜਦਕਿ ਇਸ ਮਾਮਲੇ ਦੀ ਜਾਂਚ ਕਰਾਉਣੀ ਬਣਦੀ ਸੀ।'' ਹਰਪਾਲ ਸਿੰਘ ਚੀਮਾ ਨੇ ਇਸ ਮਾਮਲੇ ਦੀ ਹਾਈਕੋਰਟ ਦੀ ਨਿਗਰਾਨੀ ਹੇਠ ਸੀਬੀਆਈ ਜਾਂਚ ਮੰਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement