
ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਐਲਾਨ ਕੀਤਾ ਹੈ ਕਿ ਗੁਰਪਤਵੰਤ ਸਿੰਘ ਪਨੂੰ ਅਤੇ ਹਰਦੀਪ
ਨਵੀਂ ਦਿੱਲੀ : ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਐਲਾਨ ਕੀਤਾ ਹੈ ਕਿ ਗੁਰਪਤਵੰਤ ਸਿੰਘ ਪਨੂੰ ਅਤੇ ਹਰਦੀਪ ਸਿੰਘ ਨਿੱਜਰ ਦੀਆਂ ਅਚੱਲ ਜਾਇਦਾਦਾਂ ਕੁਰਕ ਕਰੇਗੀ।
Gurpatwant Singh Pannu
ਗੁਰਪਤਵੰਤ ਸਿੰਘ ਪਨੂੰ ਅਮਰੀਕਾ ਸਥਿਤ ਪਾਬੰਦੀਸ਼ੁਦਾ 'ਸਿੱਖਜ਼ ਫ਼ਾਰ ਜਸਟਿਸ' (ਐਸ.ਐਫ਼.ਜੇ.) ਦਾ ਮੈਂਬਰ ਹੈ, ਜਦੋਂ ਕਿ ਹਰਦੀਪ ਸਿੰਘ ਨਿੱਜਰ ਕੈਨੇਡਾ ਸਥਿਤ 'ਖ਼ਾਲਿਸਤਾਨ ਟਾਈਗਰ ਫ਼ੋਰਸ' ਦਾ ਮੁਖੀ ਹੈ। ਇਹ ਜਾਣਕਾਰੀ ਅਧਿਕਾਰੀਆਂ ਨੇ ਮੰਗਲਵਾਰ ਨੂੰ ਦਿਤੀ।
ਐਨ.ਆਈ.ਏ. ਦੇ ਇਕ ਅਧਿਕਾਰੀ ਅਨੁਸਾਰ, ਭਾਰਤ ਸਰਕਾਰ ਨੇ ਗੈਰ-ਕਾਨੂੰਨੀ ਗਤੀਵਿਧੀ (ਰੋਕਥਾਮ) (ਯੂ.ਏ.ਪੀ.ਏ.) ਕਾਨੂੰਨ ਦੀ ਧਾਰਾ 51ਏ ਦੇ ਅਧੀਨ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪਨੂੰ ਦੀ ਅੰਮ੍ਰਿਤਸਰ ਅਤੇ ਨਿੱਜਰ ਦੀ ਜਲੰਧਰ ਸਥਿਤ ਅਚੱਲ ਜਾਇਦਾਦਾਂ ਨੂੰ ਕੁਰਕ ਕਰਨ ਦਾ ਆਦੇਸ਼ ਦਿਤਾ ਹੈ।
Gurpatwant Singh Pannu
ਇਸ ਸਾਲ ਜੁਲਾਈ 'ਚ ਪਨੂੰ ਅਤੇ ਨਿੱਜਰ ਨੂੰ 7 ਹੋਰ ਵਿਅਕਤੀਆਂ ਨਾਲ ਯੂ.ਏ.ਪੀ.ਏ. ਕਾਨੂੰਨ ਦੇ ਪ੍ਰਬੰਧਾਂ ਦੇ ਅਧੀਨ ਅੱਤਵਾਦੀ ਐਲਾਨ ਕੀਤਾ ਗਿਆ ਸੀ। ਐੱਸ.ਐੱਫ.ਜੇ. ਅਤੇ ਖਾਲਿਸਤਾਨ ਟਾਈਗਰ ਫੋਰਸ, ਦੋਵੇਂ ਹੀ ਵੱਖਵਾਦੀ ਖ਼ਾਲਿਸਤਾਨੀ ਸੰਗਠਨ ਹਨ।
Referendum 2020
ਐਨ.ਆਈ.ਏ., ਕਥਿਤ 'ਖ਼ਾਲਿਸਤਾਨ' ਲਈ ਵੱਖਵਾਦੀ ਸੰਗਠਨ ਐਸ.ਐਫ਼.ਜੇ. ਵਲੋਂ 'ਸਿੱਖ ਰੈਫ਼ਰੈਂਡਮ 2020' ਦੇ ਬੈਨਰ ਹੇਠ ਸ਼ੁਰੂ ਕੀਤੀ ਗਈ ਇਕ ਮੁਹਿੰਮ ਨਾਲ ਸੰਬੰਧਤ ਇਕ ਮਾਮਲੇ ਦੀ ਜਾਂਚ ਕਰ ਰਹੀ ਹੈ।